15.3 C
Los Angeles
May 3, 2024
Sanjhi Khabar
Chandigarh New Delhi Politics

ਦਿੱਲੀ ਸਰਕਾਰ ਦਾ ਵੱਡਾ ਫੈਸਲਾ, ਕੋਰੋਨਾ ਨਾਲ ਜਾਨ ਗੁਆਉਣ ਵਾਲੇ ਦੇ ਪਰਿਵਾਰ ਨੂੰ ਮਿਲਣਗੇ 50 ਹਜ਼ਾਰ ਰੁਪਏ, ਕਮਾਉਣ ਵਾਲੇ ਦੀ ਮੌਤ ‘ਤੇ 2500 ਰੁਪਏ ਪੈਨਸ਼ਨ

Agency
New Delhi 18 May ਕੋਰੋਨਾ ਤੋਂ ਪ੍ਰਭਾਵਿਤ ਹੋਣ ਵਾਲਿਆਂ ਲਈ ਦਿੱਲੀ ਸਰਕਾਰ ਨੇ ਰਾਹਤ ਭਰੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫ੍ਰੰਸ ਕਰ ਕੇ ਕਿਹਾ ਦਿੱਲੀ ‘ਚ ਬਹੁਤ ਸਾਰੇ ਲੋਕਾਂ ਦੇ ਘਰ ‘ਚ ਕਮਾਉਣ ਵਾਲਿਆਂ ਦੀ ਮੌਤ ਹੋ ਗਈ।ਕਈ ਬੱਚਿਆਂ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ।
ਦੂਜੇ ਪਾਸੇ ਕਈ ਮਾਤਾ-ਪਿਤਾ ਦੇ ਕਮਾਉਣ ਵਾਲੇ ਬੱਚਿਆਂ ਦੀ ਜਾਨ ਚਲੀ ਗਈ।ਉਨ੍ਹਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਦਿੱਲੀ ਸਰਕਾਰ ਇਸੇ ‘ਤੇ ਮੰਥਨ ਕਰ ਰਹੀ ਸੀ ਕਿ ਕਿਵੇਂ ਇਨਾਂ੍ਹ ਦੀ ਮੱਦਦ ਕੀਤੀ ਜਾਵੇ।ਸਰਕਾਰ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਹਰ ਮਹੀਨੇ 5 ਕਿਲੋ ਰਾਸ਼ਨ ਦਿੰਦੀ ਹੈ, ਇਸ ਮਹੀਨੇ 5 ਕਿਲੋ ਕੇਂਦਰ ਵਲੋਂ ਦਿੱਤਾ ਜਾ ਰਿਹਾ ਹੈ।ਇਸ ਮਹੀਨੇ ਰਾਸ਼ਨ ਮੁਫਤ ਹੋਵੇਗਾ।
ਜਿਨਾਂ੍ਹ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ, ਉਨਾਂ੍ਹ ਨਾਲ ਸਾਡੀ ਹਮਦਰਦੀ ਹੈ।ਇਸ ਮੁਸ਼ਕਿਲ ਘੜੀ ‘ਚ ਹਰ ਪਰਿਵਾਰ ਦੀ ਜਿੱਥੇ ਕੋਰੋਨਾ ਨਾਲ ਮੌਤ ਹੋਈ ਹੈ ਉਨਾਂ੍ਹ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।ਜਿਨ੍ਹਾਂ ਪਰਿਵਾਰਾਂ ‘ਚ ਕਮਾਉਣ ਵਾਲੇ ਵਿਅਕਤੀ ਦੀ ਮੌਤ ਹੋਈ ਹੈ ਉਨ੍ਹਾਂ ਨੂੰ 2500 ਰੁਪਏ ਪੈਨਸ਼ਨ ਦਿੱਤੀ ਜਾਵੇਗੀ।ਜਿਨਾਂ੍ਹ ਬੱਚਿਆਂ ਦੇ ਦੋਵੇਂ ਮਾਤਾ-ਪਿਤਾ ਦੀ ਮੌਤ ਹੋਈ ਜਾਂ ਪਹਿਲਾਂ ਤੋਂ ਹੀ ਕੋਈ ਸਹਾਰਾ ਨਹੀਂ ਸੀ ਹੁਣ ਦੂਜੇ ਪੈਰੇਂਟ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜੋ ਅਨਾਥ ਹੋਏ ਹਨ ਉਨ੍ਹਾਂ ਨੂੰ 2500 ਰੁਪਏ ਮਹੀਨਾ ਦਿੱਤਾ ਜਾਵੇਗਾ।ਪੜਾਈ ਲਿਖਾਈ ਮੁਫਤ ਹੋਵੇਗੀ।

Related posts

ਗੁਰਦੀਪ ਸਿੰਘ ਬਣੇ ਪਾਕਿਸਤਾਨ ਦੇ ਪਹਿਲੇ ਦਸਤਾਰ ਧਾਰੀ ਸਿੱਖ ਸਾਂਸਦ

Sanjhi Khabar

ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਰੋਨਾ ਟੀਕੇ ਦੀਆਂ 24 ਕਰੋੜ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

Sanjhi Khabar

ਦੇਸ਼ ‘ਚ 80 ਕਰੋੜ ਲੋਕਾਂ ਦੇ ਰਾਸ਼ਨ ਚੋਰੀ ਦੇ ਪਿੱਛੇ ਭਾਜਪਾ ਦਾ ਹੱਥ- ਸਿਸੋਦੀਆ

Sanjhi Khabar

Leave a Comment