17.8 C
Los Angeles
April 27, 2024
Sanjhi Khabar
Bathinda Politics Religious

ਡੇਰਾ ਸਿਰਸਾ ਵੋਟਾਂ ਮੰਗਣ ਜਾ ਰਹੇ ਵੱਖ-ਵੱਖ ਪਾਰਟੀਆਂ ਦੇ ਲੀਡਰ ਇਨਸਾਨੀਅਤ ਤੋਂ ਹਾਰੇ : ਜਥੇਦਾਰ ਦਾਦੂਵਾਲ

YASH PAL

ਬਠਿੰਡਾ/ਤਲਵੰਡੀ ਸਾਬੋ: 10 ਜਨਵਰੀ  ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨੂੰ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਡੇਰਾ ਸਿਰਸਾ ਵਿਚ ਪੰਜਾਬ ਵਿਧਾਨ ਸਭਾ 2022 ਚੋਣਾਂ ਲਈ ਵੋਟਾਂ ਮੰਗਣ ਜਾ ਰਹੇ ਵੱਖ-ਵੱਖ ਪਾਰਟੀਆਂ ਦੇ ਲੀਡਰ ਇਨਸਾਨੀਅਤ ਹਾਰ ਚੁੱਕੇ ਹਨ ਅਤੇ ਇਨ੍ਹਾਂ ਇਨਸਾਨੀਅਤ ਤੋਂ ਹਾਰੇ ਲੀਡਰਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕ ਤਿਆਰ-ਬਰ-ਤਿਆਰ ਬੈਠੇ ਹਨ।
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਹੀ ਕਤਲਾਂ ਕੁਕਰਮਾਂ ਦਾ ਇਕੱਲਾ ਗੁਨਾਹਗਾਰ ਨਹੀਂ ਸਗੋਂ ਉਸ ਦੇ ਇਸ਼ਾਰੇ ਉਤੇ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਉਸ ਦੇ ਪੈਰੋਕਾਰ ਵੀ ਬਰਾਬਰ ਦੇ ਗੁਨਾਹਗਾਰ ਹਨ। ਇਸ ਦੇ ਪੈਰੋਕਾਰਾਂ ਦੀ ਕਾਰਵਾਈਆਂ ਲੋਕਾਂ ਤੋਂ ਲੁਕੀਆਂ ਛਿਪੀਆਂ ਨਹੀਂ ਹਨ ਜਿਨ੍ਹਾਂ ਕਤਲਾਂ ਅਤੇ ਕੁਕਰਮਾਂ ਦੀ ਸਜਾ ਤੋਂ ਬਚਣ ਲਈ ਡੇਰਾ ਸਿਰਸਾ ਮੁਖੀ ਵੱਲੋਂ ਡੇਰੇ ਵਿੱਚ ਬਣਾਈਆਂ ਸਾਜਿਸ਼ਾਂ ਨੂੰ ਵੱਖ ਵੱਖ ਥਾਵਾਂ ਉਤੇ ਅੰਜਾਮ ਦਿੱਤਾ।
ਉਨ੍ਹਾਂ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਤਿੰਨ ਸੂਬਿਆਂ ਵਿੱਚ ਬੱਸਾਂ ਨੂੰ ਅੱਗਾਂ ਲਗਵਾਈਆਂ ਸਨ। ਬਾਘਾਪੁਰਾਣਾ ਮੋਗਾ ਸਹਿਜੜਾ ਗੋਨਿਆਨਾ ਵਿਖੇ ਅੱਗਾਂ ਅਤੇ ਮਧੀਰ ਮੁਕਤਸਰ ਸਾਹਿਬ ਦਾ ਬਿਜਲੀ ਘਰ ਸਾੜ ਦਿੱਤਾ ਗਿਆ। ਤਲਵੰਡੀ ਸਾਬੋ ਤੇ ਮਾਨਸਾ ਵਿਚ ਬੀਡੀਓ ਬਲਾਕ ਟੀਵੀ ਟਾਵਰ ਸੁਵਿਧਾ ਕੇਂਦਰਾਂ ਨੂੰ ਅੱਗਾਂ ਲਗਾਈਆਂ ਗਈਆਂ।
ਬਰਗਾੜੀ ਬੇਅਦਬੀ ਕਾਂਡ ਨੂੰ ਅੰਜਾਮ ਦਿੱਤਾ। ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ, ਕੀ ਇਹ ਅਤਿਵਾਦ ਤੋਂ ਘੱਟ ਹੈ। ਇਸ ਸਾਰੇ ਕੁਕਰਮਾਂ ਨੂੰ ਪਿੱਠ ਦੇ ਕੇ ਅੱਜ ਜਿਹੜੇ ਵੱਖ ਵੱਖ ਪਾਰਟੀਆਂ ਦੇ ਲੀਡਰ ਡੇਰਾ ਸਿਰਸਾ ਦੇ ਡੇਰਿਆਂ ਉਤੇ ਵੋਟਾਂ ਦੀ ਭੀਖ ਮੰਗਣ ਜਾ ਰਹੇ ਹਨ, ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਲੋਕ ਇਨ੍ਹਾਂ ਨੂੰ ਸਬਕ ਸਿਖਾਉਣਗੇ ਅਤੇ ਇਨ੍ਹਾਂ ਦੀਆਂ ਸੰਦੂਕੜੀਆਂ ਖਾਲੀ ਨਿਕਲਣਗੀਆਂ।
ਉਨਾਂ ਕਿਹਾ ਕਿ ਪਿਛਲੀਆਂ ਚੋਣਾਂ ਗਵਾਹ ਹਨ ਕਿ ਜਿਸ ਜਿਸ ਪਾਰਟੀ ਨੇ ਜਾ ਕੇ ਡੇਰਾ ਸਿਰਸਾ ਮੁਖੀ ਕੋਲੋਂ ਵੋਟਾਂ ਮੰਗੀਆਂ, ਉਨ੍ਹਾਂ ਦੀਆਂ ਸੰਦੂਕੜੀਆਂ ਸਾਫ ਹੋ ਗਈਆਂ। ਜਥੇਦਾਰ ਦਾਦੂਵਾਲ ਨੇ ਸਭ ਪਾਰਟੀਆਂ ਦੇ ਲੀਡਰਾਂ ਨੂੰ ਇਨਸਾਨੀਅਤ ਦਾ ਵਾਸਤਾ ਪਾ ਕੇ ਕਿਹਾ ਕੇ ਡੇਰਾ ਸਿਰਸਾ ਨੂੰ ਚੰਦ ਵੋਟਾਂ ਖਾਤਿਰ ਸ਼ਹਿ ਦੇਣ ਤੋਂ ਗੁਰੇਜ ਕੀਤਾ ਜਾਵੇ।

Related posts

‘ਹਾਲਾਤ ਬਿਹਤਰ ਹੁੰਦੇ ਜੇਕਰ ਭਾਰਤ ਸਰਕਾਰ ਨੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਟੀਕਾਕਰਨ ਤਹਿਤ ਲਿਆਉਣ ’ਚ 2 ਮਹੀਨੇ ਦੀ ਦੇਰੀ ਨਾ ਕੀਤੀ ਹੁੰਦੀ’ : ਕੈਪਟਨ ਅਮਰਿੰਦਰ ਸਿੰਘ

Sanjhi Khabar

ਪੰਜਾਬ ਦੇ CM ਕੈਪਟਨ ਨੇ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ 520 ਕਰੋੜ ਦੀ ਕਰਜ਼ਾ ਰਾਹਤ ਸਕੀਮ ਦੀ ਕੀਤੀ ਸ਼ੁਰੂਆਤ

Sanjhi Khabar

ਸੰਯੁਕਤ ਕਿਸਾਨ ਮੋਰਚੇ ਦੁਆਰਾ 22 ਜੁਲਾਈ ਤੋਂ ਦਿੱਲੀ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਤਿਆਰੀਆਂ ਮੁਕੰਮਲ, ਲਾਮਬੰਦੀਆਂ ‘ਚ ਵਾਧਾ

Sanjhi Khabar

Leave a Comment