15.3 C
Los Angeles
May 17, 2024
Sanjhi Khabar
Chandigarh ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਚੰਡੀਗੜ੍ਹ ਤੋਂ ਜੰਮੂ ਲਈ ਸਿੱਧੀ ਉਡਾਣ ਹੋਈ ਸ਼ੁਰੂ

Ravinder Kumar
ਚੰਡੀਗੜ੍ : ਮੰਗਲਵਾਰ ਤੋਂ ਇੰਡੀਗੋ ਏਅਰਲਾਈਨਜ਼ ਚੰਡੀਗੜ੍ਹ ਤੋ ਜੰਮੂ ਦੇ ਵਿਚ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਚੰਡੀਗੜ੍ਹ ਤੋਂ ਜੰਮੂ ਦੇ ਲਈ ਫਲਾਈਟ ਸਵੇਰੇ 11.30 ਵਜੇ ਰਵਾਨਾ ਹੋਵੇਗੀ ਅਤੇ ਜੰਮੂ ਵਿਚ ਦੁਪਹਿਰ 12.20 ਵਜੇ ਪਹੁੰਚੇਗੀ।
ਇਸ ਤੋਂ ਬਾਅਦ ਵਾਪਸੀ ਵਿਚ ਜੰਮੂ ਤੋਂ ਦੁਪਹਿਰ 12.50 ਵਜੇ ਉਡਾਣ ਭਰ ਕੇ ਦੁਪਹਿਰ 1.40 ‘ਤੇ ਚੰਡੀਗੜ੍ਹ ਲੈਂਡ ਕਰੇਗੀ। ਇਹ ਫਲਾਈਟ ਹਫਤੇ ਵਿਚ 3 ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਆਪਰੇਟ ਹੋਵੇਗੀ।
ਇਸ ਤੋਂ ਇਲਾਵਾ ਸੋਮਵਾਰ ਤੋਂ ਚੰਡੀਗੜ੍ਹ ਤੋਂ ਲੇਹ ਲਈ ਵੀ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਲੌਕਡਾਊਨ ਤੋਂ ਬਾਅਦ ਇੰਡੀਗੋ ਨੇ ਇਹ ਤਿੰਨ ਉਡਾਣਾਂ ਸ਼ੁਰੂ ਕੀਤੀਆਂ ਹਨ।ਇਨ੍ਹਾਂ ਤਿੰਨਾਂ ਨੂੰ ਮਿਲਾ ਕੇ ਹੁਣ ਰੋਜ਼ਾਨਾ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 21 ਪੇਅਰ ਫਲਾਈਟ ਆਪਰੇਟ ਹੋਣਗੀਆਂ। ਜਦਕਿ ਕੋਰੋਨਾ ਕਾਲ ਤੋਂ ਪਹਿਲਾਂ ਰੋਜ਼ਾਨਾ 38 ਪੇਅਰ ਫਲਾਈਟਸ ਆਪਰੇਟ ਹੁੁੰਦੀ ਸੀ।
ਇਸ ਸਮੇਂ ਦਿੱਲੀ-ਮੁੰਬਈ ਦੇ ਲਈ ਘੱਟ ਫਲਾਈਟ ਅਪਰੇਟ ਹੋ ਰਹੀ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਯਾਰਤੀ ਫੁੱਟਫਾਲ ਘੱਟ ਕੇ 300 ਰਹਿ ਗਿਆ। ਕੋਰੋਨਾ ਦੇ ਕੇਸ ਘੱਟ ਹੋਣ ਦੇ ਨਾਲ ਹੀ ਹੁਣ ਰੋਜ਼ਾਨਾ ਕਰੀਬ 1200 ਤੋਂ 1500 ਦੇ ਵਿਚ ਯਾਤਰੀ ਆ ਜਾ ਰਹੇ ਹਨ। ਕੋਰੋਨਾ ਦੇ ਕੇਸ ਇਸ ਤਰ੍ਹਾਂ ਹੀ ਘੱਟ ਹੁੰਦੇ ਰਹੇ ਤਾਂ ਇਹ ਗਿਣਤੀ ਵਧੇਗੀ।

Related posts

ਵਿਜੀਲੈਂਸ ਬਿਊਰੋ ਵੱਲੋਂ ਮਨਪ੍ਰੀਤ ਬਾਦਲ ਨੂੰ ਸੰਮਨ ਜਾਰੀ , ਸੋਮਵਾਰ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ

Sanjhi Khabar

ਕਿਸਾਨਾਂ ਪ੍ਰਦਰਸ਼ਨ ਨੂੰ ਲੈ ਕੇ ਬੋਲੇ ਤੋਮਰ : ਅੰਦੋਲਨ ਖਤਮ ਕਰੋ, ਚਰਚਾ ਲਈ ਹਾਂ ਤਿਆਰ

Sanjhi Khabar

ਕਾਂਗਰਸ ਦੇ ਦਿੱਗਜ ਆਗੂ ਐਚ.ਐਸ. ਹੰਸਪਾਲ ਅਤੇ ਅਕਾਲੀ ਆਗੂ ਬੱਬੀ ਬਾਦਲ ਸਮੇਤ ਮੁਲਾਜ਼ਮ ਆਗੂ ਸਹਿਗਲ ਹੋਏ ‘ਆਪ’ ਵਿੱਚ ਸ਼ਾਮਲ

Sanjhi Khabar

Leave a Comment