15.4 C
Los Angeles
May 19, 2024
Sanjhi Khabar
Bathinda Politics

ਚੋਣ ਜਾਬਤਾ: ਹੁਣ ਸਿਆਸੀ ਲੀਡਰਾਂ ਨੂੰ ਨਹੀਂ ਵੱਜਣਗੇ ਸਲੂਟ

Ashok Verma

ਬਠਿੰਡਾ,8ਜਨਵਰੀ2022  :ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਨ ਤੋਂ ਬਾਅਦ ਹੁਣ ਚੋਣਾਂ ਦਾ ਪ੍ਰਚਾਰ ਕਰਨ ਜਾਂ ਕਿਸੇ ਹੋਰ ਕਾਰਨ ਆਉਣ ਤੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਪੁਲਿਸ ਅਧਿਕਾਰੀ ਜਾਂ ਮੁਲਾਜਮ ਸਲੂਟ ਨਹੀਂ ਮਾਰਨਗੇ ਤੇ ਨਾ ਹੀ ਪ੍ਰੋਟੋਕਲ ਡਿਊਟੀ ਦਿੱਤੀ ਜਾ ਸਕੇਗੀ। ਉਂਜ ਸਿਆਸੀ ਲੀਡਰਾਂ ਦੀ ਰਾਖੀ ਲਈ ਤਾਇਨਾਤ ਸੁਰੱਖਿਆ ਕਰਮੀਆਂ ਜਾਂ ਆਮ ਸੁਰੱਖਿਆ ਵਰਗੇ ਅਹਿਮ ਕਾਰਜ ’ਚ ਲਾਈ ਜਾਣ ਵਾਲੀ ਪੁਲਿਸ ਦੀ ਹੋਰ ਨਫਰੀ ਨੂੰ ਆਪਣੀ ਡਿਊਟੀ ਦੇਣ ਦੀ ਪੂਰੀ ਖੁੱਲ੍ਹ ਹੋਵੇਗੀ। ਇਸ ਤੋਂ ਇਲਾਵਾ ਪਹਿਲਾਂ ਦੀ ਤਰਾਂ ਮੰਤਰੀਆਂ ਦੇ ਪ੍ਰੋਗਰਾਮ ਮੌਕੇ ਪੁਲਿਸ ਦਾ ਰੂਟ ਵੀ ਨਹੀਂ ਲਾਇਆ ਜਾ ਸਕੇਗਾ ਅਤੇ ਰਿੰਗ ਰਾਊਂਡ ਡਿਊਟੀ ਤੇ ਵੀ ਪੁਲਿਸ ਦਾ ਤਾਇਨਾਤੀ ਕੀਤੀ ਜਾ ਸਕੇਗੀ। ਪੁਲਿਸ ਦਾ ਕੰਮ ਸਿਰਫ ਸੁਰੱਖਿਆ ਹੀ ਰਹੇਗਾ। ਆਮ ਚੋਣਾਂ ਦੌਰਾਨ ਇਹ ਵੀ ਜਰੂਰੀ ਹੈ ਕਿ ਪੰਜਾਬ ਦੇ ਪਿੰਡਾਂ ਸ਼ਹਿਰਾਂ ’ਚ ਕੋਈ ਵੀ ਮੰਤਰੀ ਸਰਕਾਰੀ ਤੌਰ ਤੇ ਮੀਟਿੰਗਾਂ ਨਹੀਂ ਕਰ ਸਕੇਗਾ ਨਾਂ ਹੀ ਆਪਣੇ ਤੌਰ ਤੇ ਕਿਸੇ ਕਿਸਮ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਸਕਣਗੀਆਂ। ਕੋਈ ਵੀ ਮੰਤਰੀ ਆਦਿ ਆਪਣੀ ਕਾਰ ਤੇ ਪ੍ਰਵਾਨਿਤ ਝੰਡੀ ਵੀ ਨਹੀਂ ਲਗਾ ਸਕੇਗਾ। ਭਾਰਤ ਦੇ ਚੋਣ ਕਮਿਸ਼ਨ ਦੇ ਐਲਾਨਨਾਮੇ ਅਨੁਸਾਰ ਚੋਣ ਜਾਬਤੇ ਦੀ ਮਾਰ ਪੂਰੇ ਪੰਜਾਬ ਤੇ ਹੀ ਪਵੇਗੀ। ਪੰਜਾਬ ’ਚ ਪਹਿਲਾਂ ਤੋਂ ਚੱਲ ਰਹੇ ਵਿਕਾਸ ਕਾਰਜਾਂ ਤੇ ਰੋਕ ਨਹੀਂ ਹੋਵੇਗੀ ਜਦੋਂ ਕਿ ਸਰਕਾਰ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਵੀ ਨਵਾਂ ਐਲਾਨ ਜਾਂ ਪ੍ਰਜੈਕਟ ਸ਼ੁਰੂ ਨਹੀਂ ਕਰ ਸਕੇਗੀ। ਕਿਸੇ ਵੀ ਕਿਸਮ ਦਾ ਨਵਾਂ ਟੈਂਡਰ ਆਦਿ ਜਾਰੀ ਨਹੀਂ ਕੀਤਾ ਜਾ ਸਕੇਗਾ।ਜਾਣਕਾਰੀ ਮੁਤਾਬਕ ਮਨਰੇਗਾ ਸਕੀਮ, ਕੁਦਰਤੀ ਆਫਤਾਂ ਦੀ ਸੂਰਤ ਵਿੱਚ ਰਾਹਤ ਦੇਣ ਅਤੇ ਕੰਮ ਸ਼ੁਰੂ ਕਰਨ, ਸੋਕਾ, ਹੜ੍ਹ, ਪੀਣ ਵਾਲੇ ਪਾਣੀ, ਚਾਰਾ, ਬੋਰਾਂ ਦੀ ਪੁਟਾਈ, ਖੇਤੀ ਲਈ ਵਰਤੀਆਂ ਜਾਂਦੀਆਂ ਵਸਤਾਂ ਤੇ ਕਿਸਾਨਾਂ ਲਈ ਰਿਆਇਤ, ਨਵੇਂ ਵਿਕਾਸ ਕਾਰਜ ਜਿਨ੍ਹਾਂ ਵਿੱਚ ਐਮ.ਪੀ.ਲੈਡ, ਐਮ.ਐਲ.ਏ ਅਤੇ ਐਮ.ਐਲ.ਸੀ.ਲੈਡ ਸਕੀਮ ਵੀ ਸ਼ੁਮਾਰ ਹਨ, ਨਵੇਂ ਪ੍ਰਾਜੈਕਟਾਂ ਦਾ ਐਲਾਨ, ਪ੍ਰੋਗ੍ਰਾਮ, ਵਿੱਤੀ ਛੋਟਾਂ ਅਤੇ ਵਿੱਤੀ ਗ੍ਰਾਂਟਾਂ ਆਦਿ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਾਬਤੇ ਬਾਰੇ ਜਾਰੀ ਹਦਾਇਤਾਂ ਵੀ ਪੰਜਾਬ ਭਰ ’ਚ ਲਾਗੂ ਰਹਿਣਗੀਆਂ। ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਵੱਲੋਂ ਲਾਈਆਂ ਪਾਬੰਦੀਆਂ ਕਾਰਨ ਮੰਤਰੀ ਜਾਂ ਹੋਰ ਸਿਆਸੀ ਆਗੂ ਸਰਕਾਰੀ ਗੈਸਟ ਹਾਊਸ ਨਹੀਂ ਵਰਤ ਸਕਣਗੇ , ਮੰਤਰੀਆਂ ਦੇ ਦੌਰੇ, ਵਾਹਨ, ਇਸ਼ਤਿਹਾਰ ਤੇ ਤਬਾਦਲੇ ਆਦਿ ਸਬੰਧੀ ਚੋਣ ਜਾਬਤਾ ਵੀ ਲਾਗੂ ਰਹੇਗਾ।

 

Related posts

ਰਿਸ਼ਵਤ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਵਾਲਾ ਪੰਜਾਬ ਪੁਲਿਸ ਅਫ਼ਸਰ ਗ੍ਰਿਫਤਾਰ

Sanjhi Khabar

ਹੁਣ ਦਿੱਲੀ ਦੇ ਬਾਰਡਰਾਂ ‘ਤੇ ਕਬੱਡੀ, 22-23 ਸਤੰਬਰ ਨੂੰ ਟਿਕਰੀ ‘ਤੇ ਪੈਣਗੀਆਂ ਰੇਡਾਂ

Sanjhi Khabar

ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦੀ ਧਮਕੀ ਦੇਣ ਵਾਲ ਦਿੱਲੀ ਤੋਂ ਕਾਬੂ,

Sanjhi Khabar

Leave a Comment