15.2 C
Los Angeles
May 2, 2024
Sanjhi Khabar
Chandigarh

ਚਿੱਟਫੰਡ ਕੰਪਨੀ ਬੀਟੌਕਸ਼ ਦਾ ਗੋਰਖਧੰਦਾ: ਕੰਪਨੀ ਦਾ ਸਾਫਟਵੇਅਰ ਬੰਦ ਹੋਣ ਕਰਨ ਇਨਵੈਸਟਰਾਂ ਵਿੱਚ ਹਲਚਲ

ਕੰਪਨੀ ਦੇ ਪ੍ਰੋਮਟਰਾਂ ਨੇ ਇਨਵੈਸ਼ਟਰਾਂ ਦੀਆਂ ਵਿਦਡਰਾਅਲ ਨਾ ਹੋਣ ਕਾਰਣ ਫੋਨ ਬੰਦ ਕੀਤੇ
ਜਿਆਦਾ ਵਿਆਜ਼ ਦੇ ਲਾਲਚ ਵਿੱਚ ਲੋਕਾਂ ਨੂੰ ਲੁੱਟਣ ਤੋ ਬਾਦ ਵਿਦੇਸ਼ ਭੱਜਣ ਦੀ ਤਿਆਰੀ
ਪੀਐਸ ਮਿੱਠਾ
ਚੰਡੀਗੜ : ਪੰਜਾਬ ਦੇ ਲੋਕ ਪਹਿਲਾਂ ਹੀ ਚਿੱਟਫੰਡ ਕੰਪਨੀਆਂ ਤੋ ਕਰੋੜਾ ਰੁਪਏ ਦਾ ਧੋਖਾ ਖਾ ਕੇ ਲੁੱਟ ਚੁੱਕੇ ਹਨ ਅਤੇ ਹੁਣ ਪੰਜਾਬ ਦੇ ਵਿੱਚ ਚਿੱਟਫੰਡ ਕੰਪਨੀ ਐਕਲੈਟ ਨੇ ਆਪਣੇ ਬੀਟੈਕਸ ਕੋਅਇਨ ਰਾਂਹੀ ਲੋਕਾਂ ਨੂੰ ਵੱਧ ਵਿਆਜ਼ ਦਾ ਲਾਲਚ ਦੇਕੇ ਲੁਟਣਾ ਸੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੰਪਨੀ ਦਾ ਸਾਫਟਵੇਅਰ ਬੰਦ ਕਰਨ ਤੋ ਬਾਦ ਇਨਵੈਸਟਰਾਂ ਵਿੱਚ ਹਲਚਲ ਮਚੀ ਹੋਈ ਅਤੇ ਕੰਪਨੀ ਦੇ ਪ੍ਰੋਮਟਰਾਂ ਨੇ ਆਪਣੇ ਫੋਨ ਬੰਦ ਕਰ ਦਿੱਤੇ ਸਨ ਅਤੇ ਦੁਬਾਰਾ ਸਾਫਟਵੇਅਰ ਚਲਾਉਣ ਤੋ ਬਾਦ ਇਨਵੈਸਟਰਾਂ ਵਿੱਚ ਘਸੁਰਫੁਸਰ ਚਲ ਰਹੀ ਹੈ ਕਿ ਕੰਪਨੀ =ਨੇ ਕਿਤੇ ਭੱਜਣ ਦੀ ਤਿਆਰੀ ਤਾਂ ਨਹੀ ਕਰ ਲਈ ਜਿਸਦੇ ਚਲਦਿਆਂ ਕੰਪਨੀ ਦੇ ਪ੍ਰਬੰਧਕਾਂ ਨੇ ਆਪਣੇ ਇਨਵੈਸਟਰਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਕੰਪਨੀ ਦੇ ਸਾਫਟਵੇਅਰ ਵਿੱਚ ਸਮਸਿਆ ਆ ਗਈ ਸੀ ਅਤੇ ਹੁਣ ਠੀਕ ਕਰ ਦਿੱਤਾ ਗਿਆ ਹੈ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕੰਪਨੀ ਦੇ ਅੰਦਰਲੇ ਸੂਤਰ ਨੇ ਦੱਸਿਆ ਕਿ ਕੰਪਨੀ ਦੇ ਪ੍ਰਬੰਧਕਾਂ ਵਿੱਚ ਹੁਣ ਇਨਵੈਸਟਰਾਂ ਨੂੰ ਵਿਦਡਰਾਲ ਦੇਣ ਦੇ ਲਈ ਲਾਰੇ ਲਗਾਏ ਜਾ ਰਹੇ ਹਨ। ਲੋਕਾਂ ਵਲੋ ਆਪਣੀ ਵਿਦਡਰਾਲ ਦੇ ਲਈ ਆਪਣੇ ਲੀਡਰਾਂ ਨੂੰ ਫੋਨ ਕੀਤੇ ਜਾ ਰਹੇ ਹਨ। ਪਤਾ ਚਲਿਆ ਹੈ ਕੰਪਨੀ ਦੇ ਪ੍ਰਮੋਟਰ ਰਾਜਨ ਅਰੋੜਾ ਨੇ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਇਨਵੈਸਟਰਾਂ ਨੂੰ ਲਾਲਚ ਦੇਕੇ ਕਰੋੜਾਂ ਰੁਪਏ ਇੱਕਠੇ ਕੀਤੇ ਹਨ। ਇਸ ਕੰਪਨੀ ਦੇ ਖਿਲਾਫ ਚਿਟਫੰਡ ਫਿਰੋਧੀ ਸੰਗਠਨ ਦੇ ਸੱਕਤਰ ਸੁਖਵਿੰਦਰ ਸਿੰਘ ਬੈਰਮਪੁਰ ਵਲੋ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਪੁਲੀਸ ਮੁਖੀਆਂ ਅਤੇ ਇਨਫੋਰੋਸਮੈਟ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤ ਭੇਜੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਹੋਣ ਤੋ ਬਚਾਇਆ ਜਾ ਸਕੇ ਅਤੇ ਕੰਪਨੀ ਦੇ ਪ੍ਰਬੰਧਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।
ਪੁਲੀਸ ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਸਿੰਕਦਰ ਜੈਪੁਰ ਨੇ ਗੁਜਰਾਤ ਦੇ ਵਿੱਚ ਡੀਐਲਪੀ ਰਾਈਜ਼ ਨਾਮ ਦੀ ਕੰਪਨੀ ਬਣਾਕੇ ਯੂਪੀ ਬਿਹਾਰ ਅਤੇ ਗੁਜਰਾਤ ਦੇ ਲੋਕਾਂ ਦੇ ਨਾਲ 150 ਕਰੋੜ ਦੀ ਧੋਖਾਧੜੀ ਕੀਤੀ ਸੀ ਅਤੇ ਕਈ ਕੇਸ਼ਾ ਵਿੱਚ ਪੁਲੀਸ ਨੂੰ ਲੋੜੀਦੇ ਹਨ ਜਿਥੇ ਕਿ ਲੋਕ ਇਨਾਂ ਦੇ ਖਿਲਾਫ ਪੁਲੀਸ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ ਅਤੇ ਅਨਵਰ ਕਲੱਕਤਾ ਨੂੰ ਕਲੱਕਤਾ ਦਿਲੀ ਅਤੇ ਬਿਹਾਰ ਦੇ ਲੋਕ ਲੱਭ ਰਹੇ ਹਨ ਜਿਥੇ ਕਿ ਇਸਨੇ ਕਰੋੜਾਂ ਦੀ ਠੱਗੀ ਮਾਰੀ ਹੋਈ ਹੈ। ਹੁਣ ਇਨਾਂ ਵਲੋ ਬੀਟੌਕਸ ਕੰਪਨੀ ਵਿੱਚ ਲੋਕਾਂ ਦੇ ਕਰੋੜਾ ਰੁਪਏ ਲਗਵਾਕੇ ਠੱਗੀ ਮਾਰੀ ਜਾ ਰਹੀ ਹੈ। ਇਸੇ ਤਰਾ ਪਿੰਟੂ ਬਜਾਜ ਵੀ ਕਈ ਕੇਸ਼ਾ ਵਿੱਚ ਪੁਲੀਸ ਨੂੰ ਲੋੜੀਦਾ ਹੈ ਜੋ ਕਿ ਹਰ ਤਿੰਨ ਮਹੀਨੇ ਬਾਦ ਆਪਣਾ ਨੰਬਰ ਬਦਲ ਦਿੰਦਾ ਹੈ ।
ਲੋਕਾਂ ਨੂੰ ਲਾਲਚ ਦੇ ਲੁੱਟਣ ਵਿੱਚ ਕੰਪਨੀ ਦੇ ਪ੍ਰਮੋਟਰਾਂ ਵਿੱਚ ਮੁੱਖ ਤੌਰ ਤੇ ਅਭਿਸੇਕ ਗੋਇਲ, ਸਗੂਨ ਬਾਂਸਲ, ਪਿੰਟੂ ਬਜਾਜ, ਆਰੀਅਨ , ਮਹਿੰਦਰ ਫੌਜੀ, ਕੁਲਦੀਪ ਬਿਸਨੋਈ, ਸਿੰਕਦਰ ਜੈਪੁਰ, ਜਤਨ ਸਿਰੋਹੀ, ਵਜੀਦ ਹੁਸੈਨ, ਅਨਵਰ ਕੱਲਕਤਾ ਅਤੇ ਪ੍ਰਦੀਪ ਰਾਣਾ ਸਾਮਿਲ ਹਨ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਕੁਝ ਪੁਲੀਸ ਅਧਿਕਾਰੀ ਵੀ ਕੰਪਨੀ ਦੇ ਇਸ ਗੌਰਖਧੰਦੇ ਵਿੱਚ ਸ਼ਾਮਿਲ ਹਨ।
ਕੰਪਨੀ ਵਲੋ ਆਪਣੇ ਮੇਨ ਪ੍ਰੋਮਟਰਾਂ ਨੂੰ ਗੋਆ ਦਾ ਟੂਰ ਦਿੱਤਾ ਗਿਆ ਹੈ ਅਤੇ ਦਿੱਲੀ ਵਿੱਚ ਕੀਤੇ ਗਏ ਪ੍ਰੋਗਰਾਮ ਵਿੱਚ ਲੋਕਾਂ ਨੂੰ ਗੱਡੀਆਂ ਤੇ ਥਾਈਲੈਡ ਦੇ ਟੂਰ ਦਿੱਤੇ ਗਏ ਹਨ। ਅਤੇ ਹੁਣ ਪਤਾ ਚਲਿਆ ਹੈ ਕਿ ਕੰਪਨੀ ਦੇ ਪ੍ਰੰਬਧਕਾਂ ਨੇ ਲੋਕਾਂ ਦੇ ਕਰੋੜਾਂ ਰੁਪਏ ਲੈਕੇ ਭੱਜਣ ਦੀ ਤਿਆਰੀ ਕਰ ਲਈ ਹੈ ਜਿਸਕਰਕੇ ਕੰਪਨੀ ਦੇ ਏਜੰਟਾਂ ਵਿੱਚ ਹਲਚਲ ਮੱਚੀ ਹੋਈ ਹੈ।
ਜਿਕਰਯੋਗ ਹੈ ਕਿ ਇਸ ਤੋ ਪਹਿਲਾ ਵੀ ਪੰਜਾਬ ਦੇ ਵਿੱਚ ਚਿੱਟਫੰਡ ਦਾ ਕੰਮ ਕਰਨ ਵਾਲੀਆਂ ਕੰਪਨੀਆਂ ਪਰਲ ਗਰੁਪ, ਗਰੀਨ ਵੈਲੀ, ਕਰਾਉਨ ਅਤੇ ਕਿੰਮ, ਫਾਰੇਸਟ ਆਦਿ ਲੋਕਾਂ ਦੀ ਹੱਕ ਕਮਾਈ ਲੈਕੇ ਫਰਾਰ ਹੋ ਚੁੱਕੀਆਂ ਹਨ। ਹੁਣ ਇਸ ਕੰਪਨੀ ਵਲੋ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜੋਕਿ ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਦੇ ਉਲਟ ਲੋਕਾਂ ਤੋ ਕਰੋੜਾ ਰੁਪਏ ਇਕਠੇ ਕਰ ਰਹੀ ਹੈ।
ਸੇਬੀ ਦੇ ਰਿਜਨਲ ਡਾਇਰੈਕਟਰ ਰਾਜ਼ੇਸ ਧਨਜੇਟੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਕਿਸੇ ਵੀ ਕ੍ਰਿਪਟੋ ਕਰੰਸੀ ਨੂੰ ਮਾਨਤਾ ਨਹੀ ਹੈ ਅਤੇ ਨਾਹੀ ਕੋਈ ਚਿੱਟਫੰਡ ਕੰਪਨੀ ਬੈਕ ਦੇ ਵਿਆਜ਼ ਤੋ ਜਿਆਦਾ ਵਿਆਜ਼ ਦੇਣ ਦਾ ਦਾਅਵਾ ਕਰਦੀ ਹੈ ਤਾਂ: ਉਹ ਲੋਕਾਂ ਨਾਲ ਫਰਾਡ ਕਰ ਰਹੀ ਹੈ। ਊਨਾਂ ਕਿਹਾ ਕਿ ਅਜਿਹੀਆਂ ਕੰਪਨੀਆਂ ਦੇ ਖਿਲਾਫ ਸ਼ਿਕਾਇਤ ਮਿਲਣ ਤੇ ਭਾਰਤ ਸਰਕਾਰ ਵਲੋ ਕਾਰਵਾਈ ਕੀਤੀ ਜਾਵੇਗੀ।

Related posts

ਅਰੁਣਾ ਚੌਧਰੀ ਵੱਲੋਂ ਆਂਗਣਵਾੜੀ ਕੇਂਦਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼

Sanjhi Khabar

ਆਮ ਆਦਮੀ ਨੂੰ ਇਕ ਹੋਰ ਝਟਕਾ, ਬੀਮਾ ਪਾਲਿਸੀ ਮਹਿੰਗੀ ਪਏਗੀ! ਪ੍ਰੀਮੀਅਮ ਅਪ੍ਰੈਲ ਤੋਂ ਵਧ ਸਕਦਾ ਹੈ, ਜਾਣੋ ?

Sanjhi Khabar

ਲਖੀਮਪੁਰ ‘ਚ ਸ਼ਹੀਦ ਕਿਸਾਨਾਂ ਦੇ ਘਰ ਪਹੁੰਚੀ ਹਰਸਿਮਰਤ ਬਾਦਲ, ਪੀੜਤ ਪਰਿਵਾਰਾਂ ਨਾਲ ਵੰਡਾਇਆ ਦੁੱਖ

Sanjhi Khabar

Leave a Comment