17.6 C
Los Angeles
May 16, 2024
Sanjhi Khabar
Chandigarh Politics ਸਾਡੀ ਸਿਹਤ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਗੁੱਡ ਨਿਊਜ : ਹੁਣ ਕੋਰੋਨਾ ਦਾ ਸਿਰਫ ਇਕੋ ਹੀ ਵੈਰਿਐਂਟ ਘਾਤਕ, WHO ਨੇ ਕੀਤਾ ਦਾਅਵਾ

Agency

-ਢਾਈ ਮਹੀਨੇ ਬਾਅਦ ਕੌਮਾਂਤਰੀ ਪੱਧਰ ਤੇ ਮਿਲੇ ਸਭ ਤੋਂ ਘੱਟ ਕੋਰੋਨਾ ਦੇ ਮਾਮਲੇ

ਜੇਨੇਵਾ, 2 ਜੂਨ,। ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੇ ਵਿਚਕਾਰ ਰਾਹਤ ਦੀ ਖ਼ਬਰ ਮਿਲੀ ਹੈ। ਦਰਅਸਲ, ਭਾਰਤ ਵਿਚ ਪਾਏ ਗਏ ਕੋਰੋਨਾ ਵਾਇਰਸ ਦੇ ਵੈਰੀਐਂਟ ਦੇ ਖ਼ਤਰੇ ਦੇ ਬਾਰੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਕਿ ਹੁਣ ‘ਡੈਲਟਾ’ ਦਾ ਸਿਰਫ ਇਕ ਰੂਪ ਚਿੰਤਾ ਦਾ ਵਿਸ਼ਾ ਹੈ, ਜਦੋਂ ਕਿ ਹੋਰ ਦੋ ਸਟੈਰਨਾਂ ਦਾ ਖਤਰਾ ਘੱਟ ਗਿਆ ਹੈ। ਕੋਰੋਨਾ ਦਾ ਇਹ ਰੂਪ B.1.617 ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਕਾਰਨ, ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਵਿਚ ਭਾਰੀ ਤਬਾਹੀ ਹੋਈ। ਇਹ ਇਕ ਟ੍ਰਿਪਲ ਮਿਊਟੈਂਟ ਵੈਰੀਐਂਟ ਹੈ ਕਿਉਂਕਿ ਇਹ ਤਿੰਨ ਕਿਸਮਾਂ (ਵੰਸ਼) ਵਿਚ ਹੈ।

ਉੱਧਰ, ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਨੂੰ ਲੈ ਕੇ ਵੀ ਢਾਈ ਮਹੀਨਿਆਂ ਬਾਅਦ ਚੰਗੀ ਖਬਰ ਸਾਹਮਣੇ ਆਈ ਹੈ। ਕੋਰੋਨਾ ਦੀ ਦੂਜੀ ਲਹਿਰ ਦੀ ਲਪੇਟ ਵਿਚ ਆਏ ਭਾਰਤ ਅਤੇ ਬਰਾਜ਼ੀਲ ਜਿਹੇ ਦੇਸ਼ਾਂ ਵਿਚ ਰੋਜ਼ਾਨਾ ਮਾਮਲਿਆਂ ਵਿਚ ਹੁਣ ਕਮੀ ਹੁੰਦੀ ਨਜ਼ਰ ਆ ਰਹੀ ਹੈ। ਕੌਮਾਂਤਰੀ ਪੱਧਰ ’ਤੇ ਵੀ ਨਵੇਂ ਮਾਮਲਿਆਂ ਵਿਚ ਕਮੀ ਆਉਣ ਲੱਗੀ ਹੈ। ਵਿਸ਼ਵ ਵਿਚ ਢਾਈ ਮਹੀਨੇ ਬਾਅਦ ਇੱਕ ਦਿਨ ਵਿਚ ਸਭ ਤੋਂ ਘੱਟ ਚਾਰ ਲੱਖ ਪੰਜ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਪਾਏ ਗਏ। ਇਸ ਤੋਂ ਪਹਿਲਾਂ 16 ਮਾਰਚ ਨੂੰ 5 ਲੱਖ 5 ਹਜ਼ਾਰ ਕੋਰੋਨਾ ਮਾਮਲੇ ਪਾਏ ਗਏ ਸੀ। ਬੀਤੇ 24 ਘੰਟੇ ਵਿਚ ਦੁਨੀਆ ਭਰ ਵਿਚ ਕਰੀਬ 9 ਹਜ਼ਾਰ ਪੀੜਤਾਂ ਦੀ ਮੌਤ ਹੋਈ।

ਜੌਂਸ ਹੌਪਕਿੰਸ ਯੂਨੀਵਰਸਿਟੀ ਦੇ ਡਾਟੇ ਦੇ ਅਨੁਸਾਰ ਮੰਗਲਵਾਰ ਸਵੇਰੇ ਕੋਰੋਨਾ ਪੀੜਤਾਂ ਦਾ ਕੌਮਾਂਤਰੀ ਅੰਕੜਾ 17 ਕਰੋੜ ਪੰਜ ਲੱਖ 80 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਜਦ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 35 ਲੱਖ 46 ਹਜ਼ਾਰ 731 ਹੋ ਗਈ। ਦੁਨੀਆ ਵਿਚ ਕੋਰੋਨਾ ਮਹਾਮਾਰੀ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਤ ਅਮਰੀਕਾ ਵਿਚ ਹੁਣ ਤੱਕ ਕੁਲ 3 ਕਰੋੜ 41 ਲੱਖ 13 ਹਜ਼ਾਰ ਤੋਂ ਜ਼ਿਆਦਾ ਮਾਮਲੇ ਪਾਏ ਗਏ ਅਤੇ ਛੇ ਲੱਖ 9 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ। ਇਸ ਤੋਂ ਬਾਅਦ ਭਾਰਤ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਮਿਲੇ ਹਨ। ਭਾਰਤ ਵਿਚ ਬੀਤੇ 24 ਘੰਟੇ ਵਿਚ 1.32 ਲੱਖ ਨਵੇਂ ਮਾਮਲੇ ਮਿਲਣ ਨਾਲ ਪੀੜਤਾਂ ਦੀ ਗਿਣਤੀ 2.83 ਕਰੋੜ ਤੋਂ ਜ਼ਿਆਦਾ ਹੋ ਗਈ ਇੱਥੇ 3.35 ਲੱਖ ਤੋਂ ਜ਼ਿਆਦਾ ਦੀ ਮੌਤ ਹੋਈ ਹੈ। ਉੱਧਰ, ਬਰਾਜ਼ੀਲ ਵਿਚ ਬੀਤੇ 24 ਘੰਟੇ ਵਿਚ 32 ਹਜ਼ਾਰ ਨਵੇਂ ਮਾਮਲੇ ਮਿਲਣ ਨਾਲ ਪੀੜਤਾਂ ਦੀ ਗਿਣਤੀ ਇੱਕ ਕਰੋੜ 65 ਲੱਖ 45 ਹਜ਼ਾਰ ਤੋਂ ਜ਼ਿਆਦਾ ਹੋ ਗਈ ਇੱਥੇ ਚਾਰ ਲੱਖ 62 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋਈ ਹੈ।

ਚੀਨ ਦੇ ਦੱਖਣੀ ਸੂਬੇ ਗੁਆਂਗਦੋਂਗ ਦੀ ਰਾਜਧਾਨੀ ਗਵਾਂਗਝਾਊ ਵਿਚ 11 ਨਵੇਂ ਮਾਮਲੇ ਪਾਏ ਜਾਣ ਤੋਂ ਬਾਅਦ ਮੰਗਲਵਾਰ ਨੂੰ ਸ਼ਹਿਰ ਦੇ ਦੋ ਹੋਰ ਇਲਾਕਿਆਂ ਵਿਚ ਲੌਕਡਾਊਨ ਲਗਾ ਦਿੱਤਾ। ਇਸ ਸ਼ਹਿਰ ਵਿਚ ਪਿਛਲੇ ਕੁਝ ਦਿਨਾਂ ਵਿਚ 30 ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ ਹਨ। ਪੂਰੇ ਸੂਬੇ ਵਿਚ ਆਵਾਜਾਈ ’ਤੇ ਰੋਕ ਲਗਾ ਦਿੱਤੀ ਗਈ ਹੈ। ਡੇਢ ਕਰੋੜ ਦੀ ਅਬਾਦੀ ਵਾਲੇ ਗਵਾਂਗਝਾਊ ਦੇ ਲਿਵਾਨ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਨੂੰ ਲੌਕਡਾਉਨ ਲਾਇਆ ਗਿਆ ਸੀ। ਰੂਸ ਵਿਚ ਵੀ 24 ਘੰਟੇ ਵਿਚ 500 ਨਵੇਂ ਕੇਸ ਮਿਲੇ ਹਲ। ਇੱਥੇ ਇੱਕ ਲੱਖ 21 ਹਜ਼ਾਰ ਮੌਤਾਂ ਹੋਈਆਂ ਹਨ।

Related posts

ਆਪਣੇ ਸਾਥੀਆਂ ਨੂੰ ਬਚਾਉਣ ਲਈ ਰਾਜ ਪੱਧਰੀ ਹੋਏ ਕਬਜ਼ਿਆਂ ਅਤੇ 6 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਨਜ਼ਾਇਜ਼ ਵੇਚਣ ਦੀ ਰਿਪੋਰਟ ਦੱਬੀ ਬੈਠੀ ਹੈ ਕੈਪਟਨ ਸਰਕਾਰ: ਹਰਪਾਲ ਸਿੰਘ ਚੀਮਾ

Sanjhi Khabar

ਲੋਨ ਲੈਣ ਦਾ ਵਧੀਆ ਮੌਕਾ: ਰੈਪੋ ਰੇਟ ਸਥਿਰ, ਪਰ ਇਨ੍ਹਾਂ ਸਰਕਾਰੀ ਬੈਂਕਾਂ ਨੇ ਘਟਾਈਆਂ ਵਿਆਜ ਦਰਾਂ

Sanjhi Khabar

ਗੀਤਾ ਸਾਨੂੰ ਸਵਾਲ ਅਤੇ ਸੰਵਾਦ ਲਈ ਪ੍ਰੇਰਿਤ ਕਰਦੀ ਹੈ : ਪ੍ਰਧਾਨ ਮੰਤਰੀ ਮੋਦੀ

Sanjhi Khabar

Leave a Comment