19 C
Los Angeles
May 17, 2024
Sanjhi Khabar
New Delhi Politics ਰਾਸ਼ਟਰੀ ਅੰਤਰਰਾਸ਼ਟਰੀ

ਗੀਤਾ ਸਾਨੂੰ ਸਵਾਲ ਅਤੇ ਸੰਵਾਦ ਲਈ ਪ੍ਰੇਰਿਤ ਕਰਦੀ ਹੈ : ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 11 ਮਾਰਚ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵਾਮੀ ਚਿਦਭਵਾਨੰਦ ਦੀ ‘ਭਗਵਦ ਗੀਤਾ’ ਦਾ ਕਿੰਡਲ ਸੰਸਕਰਣ ਜਾਰੀ ਕਰਦਿਆਂ ਕਿਹਾ ਕਿ ਗੀਤਾ ਸਾਨੂੰ ਸੋਚਣ ਅਤੇ ਪ੍ਰਸ਼ਨ ਕਰਨ ਲਈ ਪ੍ਰੇਰਿਤ ਕਰਦੀ ਹੈ।

ਰਿਲੀਜ਼ ਪ੍ਰੋਗਰਾਮ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੀਤਾ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ। ਇਹ ਸਾਨੂੰ ਪ੍ਰਸ਼ਨ ਪੁੱਛਣ ਲਈ ਪ੍ਰੇਰਿਤ ਕਰਦੀ ਹੈ। ਬਹਿਸ ਨੂੰ ਉਤਸ਼ਾਹਿਤ ਕਰਦੀ ਹੈ। ਗੀਤਾ ਸਾਡੇ ਮਨ ਨੂੰ ਖੁੱਲਾ ਰੱਖਦੀ ਹੈ।

ਇਹ ਸਮਾਗਮ ਸਵਾਮੀ ਚਿਦਭਵਾਨੰਦ ਦੀ ‘ਭਗਵਦ ਗੀਤਾ’ ਦੀਆਂ ਪੰਜ ਲੱਖ ਤੋਂ ਵੱਧ ਕਾਪੀਆਂ ਦੀ ਵਿਕਰੀ ਹੋਣ ਮੌਕੇ ਮਨਾਇਆ ਜਾ ਰਿਹਾ ਹੈ।

ਸਵਾਮੀ ਚਿਦਭਵਾਨੰਦ ਤਾਮਿਲਨਾਡੂ ਦੇ ਚਿਰੂਚਿਰਾਪੱਲੀ ਵਿਚ ਤਿਰੂਪਰਾਥੁਰਈ ਵਿਖੇ ਸ੍ਰੀਰਾਮਕ੍ਰਿਸ਼ਨ ਤਪੋਵਨਮ ਆਸ਼ਰਮ ਦੇ ਸੰਸਥਾਪਕ ਹਨ। ਗੀਤਾ ਉੱਤੇ ਉਨ੍ਹਾਂ ਦਾ ਵਿਦਵਤਾਪੂਰਣ ਕਾਰਜ ਇਸ ਵਿਸ਼ੇ ਉੱਤੇ ਹੁਣ ਤੱਕ ਲਿਖੀਆਂ ਕਿਤਾਬਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਹੈ। ਗੀਤਾ ਦਾ ਤਾਮਿਲ ਸੰਸਕਰਣ, ਜਿਸ ਵਿਚ ਉਨ੍ਹਾਂ ਦੀਆਂ ਟਿੱਪਣੀਆਂ ਸ਼ਾਮਲ ਹਨ, 1951 ਵਿਚ ਪ੍ਰਕਾਸ਼ਤ ਹੋਈ ਸੀ। ਇਸ ਤੋਂ ਬਾਅਦ ਇਸ ਦਾ ਅੰਗਰੇਜ਼ੀ ਸੰਸਕਰਣ 1965 ਵਿਚ ਪ੍ਰਕਾਸ਼ਤ ਹੋਇਆ ਸੀ।

Related posts

ਆਪ’ ਸਰਕਾਰ ਲੋਕ ਹਿੱਤ ਵਿੱਚ ਕੰਮ ਕਰੇ : ਚੰਨੀ

Sanjhi Khabar

ਭਾਜਪਾ ਦੀ ਸਿਆਸੀ ਸੂਝਬੂਝ ਤੇ ਉਸਦੇ ਆਗੂਆਂ ਦਾ ਹੰਕਾਰ ਭਾਰੂ ਪਿਆ -ਸੁਨੀਲ ਜਾਖੜ

Sanjhi Khabar

ਪੰਜਾਬ ਵੱਲੋ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲੋਕ ਲੁਭਾਵਨ ਬਜ਼ਟ ਪੇਸ਼

Sanjhi Khabar

Leave a Comment