15.3 C
Los Angeles
May 17, 2024
Sanjhi Khabar
Bathinda Crime News

ਗੁਰਦੁਆਰੇ ‘ਚ ਲੰਗਰ ਖਾਣ ਵੇਲੇ ਵਿਅਕਤੀ ਵਲੋਂ ਹੰਗਾਮਾ: ਮੈਨੇਜਰ ਦੀ ਪੁੱਟੀ ਦਾੜੀ

Yash Pal
ਬਠਿੰਡਾ 11 ਜਨਵਰੀ  ਗੁਰਦੁਆਰਾ ਸਾਹਿਬ ਦੇ ਮੈਨੇਜਰ ਦੀ ਦਾੜੀ ਨੂੰ ਹੱਥ ਪਾਉਣ ਅਤੇ ਹੱਥੋਪਾਈ ਹੋਣ ਦੇ ਦੋਸਾਂ ‘ਚ ਥਾਣਾ ਥਰਮਲ ਪੁਲਸ ਬਠਿੰਡਾ ਵੱਲੋਂ ਇਕ ਵਿਅਕਤੀ ਨੂੰ ਗਿ੍ਰਫਤਾਰ ਕਰ ਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਚ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਆਦਰਸ ਨਗਰ ਸਥਿਤ ਗੁਰਦੁਆਰਾ ਭਾਈ ਲਾਲੋ ਜੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ।
ਇਸ ਮੌਕੇ ਮੁਲਜਮ ਕਸ਼ਮੀਰ ਸਿੰਘ ਵਾਸੀ ਬਿਲਾਸਪੁਰ ਲੰਗਰ ਛਕਣ ਲਈ ਗੁਰਦੁਆਰਾ ਸਾਹਿਬ ਵਿਖੇ ਗਿਆ ਸੀ। ਇਸ ਦੌਰਾਨ ਉਕਤ ਮੁਲਜਮ ਦੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਜੈਬ ਸਿੰਘ ਅਤੇ ਹੋਰਨਾਂ ਨਾਲ ਬਹਿਸ ਹੋ ਗਈ ਅਤੇ ਮੁਲਜਮ ਨੇ ਮੈਨੇਜਰ ਦੀ ਦਾੜੀ ਨੂੰ ਹੱਥ ਪਾਇਆ ਅਤੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ।
ਇਸ ਦੌਰਾਨ ਗੁਰਦੁਆਰਾ ਸਾਹਿਬ ਵਿਚ ਮੌਜੂਦ ਸੰਗਤ ਉਕਤ ਵਿਅਕਤੀ ਨੂੰ ਦਬੋਚ ਲਿਆ ਅਤੇ ਉਸ ਦੀ ਛਿੱਤਰ ਪਰੇਡ ਕੀਤੀ। ਉਕਤ ਨੇ ਗੁਰਦੁਆਰੇ ਵਿਚ ਮੈਨੇਜਰ ਨਾਲ ਗਾਲੀ-ਗਲੋਚ ਵੀ ਕੀਤਾ। ਪੁਲਸ ਵੱਲੋਂ ਮੈਨੇਜਰ ਅਜੈਬ ਸਿੰਘ ਦੀ ਸਿਕਾਇਤ ‘ਤੇ ਮੁਲਜਮ ਕਸ਼ਮੀਰ ਸਿੰਘ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸਾਂ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

Related posts

ਵਿੱਤ ਮੰਤਰੀ ਦੇ ਹਲਕੇ ’ਚ ਬੀਡੀਏ ਦੀ ਇਨਹਾਂਸਮੈਂਟ ਦਾ ਰੱਫੜ ਪਿਆ

Sanjhi Khabar

ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ,ਅਗਲੇ 5 ਦਿਨ ਤੱਕ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ‘ਚ ਪਵੇਗਾ ਮੀਂਹ

Sanjhi Khabar

ਸ੍ਰੀ ਸਨਾਤਨ ਧਰਮ ਖਾਟੂ ਸ਼ਿਆਮ ਜੀ ਬਲਟਾਣਾ ਧਾਮ ਵਲੋ ਧਾਰਮਿਕ ਸਮਾਗਮ ਦਾ ਆਯੋਜਿਨ

Sanjhi Khabar

Leave a Comment