17.7 C
Los Angeles
May 1, 2024
Sanjhi Khabar
Bathinda Chandigarh Religious Zirakpur

ਸ੍ਰੀ ਸਨਾਤਨ ਧਰਮ ਖਾਟੂ ਸ਼ਿਆਮ ਜੀ ਬਲਟਾਣਾ ਧਾਮ ਵਲੋ ਧਾਰਮਿਕ ਸਮਾਗਮ ਦਾ ਆਯੋਜਿਨ

ਪੀਐਸ ਮਿੱਠਾ
ਜੀਰਕਪੁਰ 13 ਅਗਸਤ: ਸ੍ਰੀ ਸਨਾਤਨ ਧਰਮ ਖਾਟੂ ਸ਼ਿਆਮ ਜੀ ਬਲਟਾਣਾ ਧਾਮ ਵਲੋ ਸ੍ਰੀ ਸਿਆਮ ਬਾਬਾ ਜੀ ਦੀ ਕੀਰਤਨ ਸਮਾਗਮ ਵੈਡਿੰਗ ਰਿਜੋਰਟ ਜੀਰਕਪੁਰ ਵਿੱਚ ਆਯੋਜਿਨ ਕੀਤੀ ਗਿਆ। ਇਸ ਮੌਕੇ ਮੁੱਖ ਮਹਿਮਾਨ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸਨ ਅਤੇ ਵਿਸ਼ੇਸ ਮਹਿਮਾਨ ਦੇ ਤੌਰ ਤੇ ਬੀਜੇਪੀ ਆਗੂ ਸੰਜੀਵ ਖੰਨਾ ਅਤੇ ਹਰਜੀਤ ਸਿੰਘ ਮਿੰਟਾ ਐਮਸੀ ਨੇ ਆਪਣੀ ਹਾਜਰੀ ਲਗਾਈ।
ਸਮਾਗਮ ਦੀ ਸੁਰੂਆਤ ਵਿਸ਼ੇਸ ਮਹਿਮਾਨ ਵਿਨੀਤ ਜੈਨ ਅਤੇ ਰੂਪਾਲੀ ਜੈਨ ਨੇ ਬਾਬਾ ਸਿਆਮ ਦੀ ਜੋਤੀ ਪ੍ਰਚਲਨ ਕਰਕੇ ਕੀਤੀ ਗਈ। ਇਸ ਮੌਕੇ ਸ੍ਰੀ ਖਾਟੂ ਸਿਆਮ ਤੋ ਆਈ ਯਾਤਰਾ ਦਾ ਆਈ ਸੰਗਤ ਵਲੋ ਸਵਾਗਤ ਕੀਤਾ ਗਿਆ ਜਿਸਦੀ ਅਗਵਾਈ ਮਸ਼ਹੂਰ ਭਜਨ ਗਾਇਕ ਬਬਲੀ ਸਰਮਾ ਬਠਿੰਡਾ ਦੀ ਟੀਮ ਕਰ ਰਹੀ ਸੀ। ਯਾਤਰਾ ਦਾ ਸਵਾਗਤ ਫੁਲਾਂ ਦੀ ਵਰਖਾ ਕਰਕੇ ਕੀਤਾ ਗਿਆ। ਜਿਸਦਾ ਪ੍ਰਬੰਧ ਬਲਟਾਣਾ ਤੋ ਐਮਸੀ ਨੇਹਾ ਸਰਮਾ ਅਤੇ ਸਮਾਜ ਸੇਵੀ ਮਨੀ ਸਰਮਾ ਦੀ ਟੀਮ ਵਲੋ ਕੀਤਾ ਗਿਆ ਸੀ।
ਇਸ ਮੌਕੇ ਫੁੱਲਾਂ ਦੀ ਹੋਲੀ ਖੇਡੀ ਗਈ ਅਤੇ ਬਾਬਾ ਜੀ ਦਾ ਸੁੰਦਰ ਦਰਬਾਰ ਮਨਮੋਹਨੇ ਫੁੱਲਾਂ ਨਾਲ ਸਜਾਇਆ ਗਿਆ। ਭਜਨ ਗਾਇਕ ਬਬਲੀ ਸਰਮਾ ਬਠਿੰਡਾ ਵਾਲਿਆ ਨੇ ਆਪਣੇ ਮਨਮੋਹਕ ਭਜਨਾਂ ਦੇ ਨਾਲ ਸੰਗਤ ਨੂੰ ਝੁੂਮਨ ਲਗਾ ਦਿੱਤਾ ਗਿਆ। ਭਜਨ ਸਮਰਾਟ ਕਨਈਆਂ ਮਿੱਤਲ ਨੇ ਆਪਣੇ ਭਜਨ ਮੈ ਸਾਰੀ ਦੁਨੀਆਂ ਛੋੜ ਕਰ ਤੇ ਸੰਗਤਾਂ ਨੂੰ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਜਿਸਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ। ਦਾ ਸਮਾਗਮ ਦੀ ਪ੍ਰਬੰਧਕ ਨੇਹਾ ਸਰਮਾ ਦੀ ਟੀਮ ਵਲੋ ਸਰਧਾਲੂਆਂ ਦੇ ਲਈ ਛੋਲੇ ਪੂਰੀ, ਹਲਵਾ, ਦਾਲ ਮੱਖਣਂੀ ਅਤੇ ਮਿਨਰਲ ਪਾਣੀ ਦਾ ਪ੍ਰਬੰਧ ਕੀਤਾ ਗਿਆ। ਭਜਨ ਸਮਰਾਟ ਕਨਈਆਂ ਮਿੱਤਲ ਨੇ ਕਿਹਾ ਕਿ ਬਲਟਾਣਾ ਨਿਰਮਾਣ ਦਾ ਹੋਣਾ ਲੋਕਾਂ ਦੇ ਲਈ ਵਰਦਾਨ ਸਿੱਧ ਹੋਵੇਗਾ। ਪ੍ਰੋਗਰਾਮ ਪ੍ਰਬੰਧਕ ਨੇਹਾ ਸਰਮਾ ਨੇ ਲੋਕਾਂ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਪਤਾ ਨਹੀ ਕਿਸਤਰਾ ਸਿਆਮ ਬਾਬਾ ਜੀ ਊਨਾਂ ਤੋ ਸੇਵਾ ਲੈ ਰਹੇ ਹਨ ਪਰ ਅਜੇ ਤੱਕ ਉਹ ਸ੍ਰੀ ਖਾਟੂ ਸ਼ਿਆਮ ਦੇ ਦਰਸ਼ਨ ਕਰਨ ਲਈ ਨਹੀ ਗਈ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੰਦਰ ਦੇ ਨਿਰਮਾਣ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ, ਜਿਥੇ ਸਭਨਾਂ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਧਾਰਮਿਕ ਸਮਾਗਮ ਦਾ ਪ੍ਰਬੰਧ ਕਰਨ ਦੇ ਲਈ ਨੇਹਾ ਸਰਮਾ ਨੂੰ ਵਧਾਈ ਦਿੱਤੀ ਅਤੇ ਆਪਣੇ ਵਲੋ ਮੰਦਰ ਨਿਰਮਾਣ ਦੇ ਲਈ 51 ਹਜਾਰ ਰੁਪਏ ਦੇਣ ਦਾ ਐਲਾਣ ਕੀਤਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੰਦਰ ਦੇ ਨਿਰਮਾਣ ਵਿੱਚ ਬਣਦਾ ਯੋਗਦਾਨ ਪਾਉਣ। ਇਸ ਧਾਰਮਿਕ ਸਮਾਗਮ ਨੂੰ ਸਫਲ ਕਰਨ ਦੇ ਲਈ ਹਰਜੀਤ ਸਿੰਘ ਮਿੰਟਾ ਐਮਸੀ,ਅਜੀਤ ਪਾਲ ਜੀ,ਪ੍ਰਧਾਨ ਮਨੀ ਸਰਮਾ, ਕ੍ਰਿਸਨ ਅਗਰਵਾਲ, ਸੁਮਿਤ ਕੁਮਾਰ, ਸੰਜੇ ਗਿੱਲ, ਟੇਕ ਚੰਦ, ਮੋਨੂੰ ਸਿੰਗਲਾ, ਵਿਵੇਕ ਰਾਣਾ, ਪੁਨੀਤ ਅਗਰਵਾਲ, ਅਕੁੰਰ, ਜਵਾਲਾ ਸਿੰਘ, ਨੀਰਜ਼ ਸਰਮਾ, ਸੁਰਿੰਦਰ ਲਾਡੀ, ਸੰਚਿਤ ਗੋਇਲ ਅਤੇ ਸਾਹਿਲ ਗੋਇਲ ਨੇ ਅਹਿਮ ਯੋਗਦਾਨ ਪਾਇਆ।

Related posts

ਮੈਕਮਾ ਐਕਸਪੋ 2023 ਦਾ 9ਵਾਂ ਐਡੀਸ਼ਨ ਚੰਡੀਗੜ੍ਹ ਵਿੱਚ ਸ਼ੁਰੂ

Sanjhi Khabar

ਦੋਹਰੇ ਸੰਵਿਧਾਨ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਅਦਾਲਤ ‘ਚ ਹੋਏ ਪੇਸ਼

Sanjhi Khabar

ਵਿਜੀਲੈਂਸ ਬਿਊਰੋ ਨੇ ਵਣ ਵਿਭਾਗ ਦੇ ਸਰਵੇਅਰ ਨੂੰ 2 ਲੱਖ ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ

Sanjhi Khabar

Leave a Comment