12.3 C
Los Angeles
April 27, 2024
Sanjhi Khabar
Chandigarh New Delhi Politics ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਕੋਰੋਨਾ ਕਹਿਰ ‘ਚ ਅੰਡਾਨੀ ਦੀ ਆਮਦਨ ‘ਚ 43 ਅਰਬ ਡਾਲਰ ਵਾਧਾ

Agency
ਨਵੀਂ ਦਿੱਲੀ– ਭਾਰਤੀ ਅਰਬਪਤੀ ਗੌਤਮ ਅਡਾਨੀ ਨੇ ਆਪਣੀਆਂ ਕੰਪਨੀਆਂ ਰਾਹੀਂ ਇਸ ਸਾਲ 43 ਅਰਬ ਡਾਲਰ ਦੀ ਕਮਾਈ ਕੀਤੀ ਹੈ, ਜਿਸ ਨਾਲ ਉਸ ਦੀ ਕੁੱਲ ਕਮਾਈ 77 ਅਰਬ ਡਾਲਰ ਦੇ ਨੇੜੇ ਪਹੁੰਚ ਗਈ ਹੈ। ਉਸ ਦੀ ਜਾਇਦਾਦ ਵਿੱਚ ਵਾਧੇ ਦਾ ਮੁੱਖ ਕਾਰਨ ਉਸ ਦੀਆਂ ਕੰਪਨੀਆਂ ਵਿੱਚ 235 ਤੋਂ 330 ਫ਼ੀਸਦੀ ਤੱਕ ਦਾ ਵਾਧਾ ਹੋਣਾ ਹੈ। ਰਿਪੋਰਟ ਮੁਤਾਬਕ, ਏਸ਼ੀਆ ਦੇ ਦੂਜੇ ਸਭ ਤੋਂ ਵੱਧ ਅਮੀਰ ਅਡਾਨੀ ਦੀ ਜਾਇਦਾਦ ਵਾਰੇਨ ਬਫੇ ਅਤੇ ਮੁਕੇਸ਼ ਅੰਬਾਨੀ ਦੇ ਮੁਕਾਬਲੇ ਵੱਧ ਤੇਜ਼ੀ ਨਾਲ ਵਧੀ ਹੈ। ਹਾਲਾਂਕਿ ਅਡਾਨੀ ਗਰੁੱਪ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ।

ਬਲੂਮਬਰਗ ਦੀ ਹਾਲੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਡਾਨੀ ਦੀ ਜਾਇਦਾਦ ਵਿੱਚ ਇਸ ਸਾਲ 43 ਅਰਬ ਡਾਲਰ ਦਾ ਵਾਧਾ ਹੋ ਚੁੱਕਿਆ ਹੈ। ਇਸ ਤਰ੍ਹਾਂ ਉਨ੍ਹਾਂ ਦੀ ਮੌਜੂਦਾ ਜਾਇਦਾਦ 76.7 ਅਰਬ ਡਾਲਰ ਹੋ ਗਈ ਹੈ, ਜਦੋਂਕਿ ਪਹਿਲਾਂ ਕੁੱਲ ਜਾਇਦਾਦ 34 ਅਰਬ ਡਾਲਰ ਸੀ। ਅਡਾਨੀ ਦੀ ਕੰਪਨੀ ਅਡਾਨੀ ਟੋਟਲ ਗੈਸ ਨੇ ਇਸ ਸਾਲ 330 ਫ਼ੀਸਦੀ ਵੱਧ ਕਮਾਈ ਕੀਤੀ। ਜਦੋਂਕਿ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰਾਂ ਵਿੱਚ 235 ਫ਼ੀਸਦੀ ਉਛਾਲ ਦੇਖਣ ਨੂੰ ਮਿਲਿਆ ਹੈ। ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰਾਂ ਵਿੱਚ ਹੁਣ ਤੱਕ 263 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਜਾ ਚੁੱਕੀ ਹੈ।ਬ

Related posts

ਭਾਰਤ-ਅਮਰੀਕਾ ਰਣਨੀਤਿਕ ਭਾਈਵਾਲੀ ਵਧਾਉਣ ਲਈ ਸਹਿਮਤ

Sanjhi Khabar

2017 ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਧਿਆਨ ਭਟਕਾਉਣ ਲਈ ਦੂਸਣਬਾਜੀ ਦਾ ਨਾਟਕ ਖੇਡ ਰਹੇ ਨੇ ਕਾਂਗਰਸੀ: ਹਰਪਾਲ ਸਿੰਘ ਚੀਮਾ

Sanjhi Khabar

ਵਿਧਾਨ ਸਭਾ ਦੇ ਗੇਟ ‘ਤੇ ਖਾਲਿਸਤਾਨ ਦੇ ਝੰਡੇ ਲਾਉਣ ਵਾਲੇ ਸ਼ਰਾਰਤੀ ਅਨਸਰਾਂ ‘ਤੇ ਸਖਤ ਕਾਰਵਾਈ ਹੋਵੇ: ਕੈਪਟਨ

Sanjhi Khabar

Leave a Comment