May 5, 2024
Sanjhi Khabar
Chandigarh Politics

ਕੈਪਟਨ ਨੇ ਮੁਹੰਮਦ ਮੁਸਤਫ਼ਾ ਦੀ ਪਤਨੀ ਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਨੂੰਹ ਦੀਆਂ ਅਰੂਸਾ ਆਲਮ ਨਾਲ ਫੋਟੋਆਂ ਕੀਤੀਆਂ ਸ਼ੇਅਰ

ਚੰਡੀਗੜ੍ਹ,23 ਅਕਤੂਬਰ- ਪੰਜਾਬ ਦੀ ਰਾਜਨੀਤੀ ਪ੍ਰਮੁੱਖ ਮੁੱਦਿਆਂ ਨੂੰ ਛੱਡ ਕੇ ਕਾਂਗਰਸ ਨਾਲੋਂ ਅਲੱਗ ਹੋਣ ਦਾ ਐਲਾਨ ਕਰ ਚੁੱਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਜਿੰਦਗੀ ਤੇ ਕੇਂਦਰਿਤ ਹੋ ਚੁੱਕੀ ਹੈ। ਕਾਂਗਰਸੀ ਵਿਧਾਇਕਾਂ,ਮੰਤਰੀਆਂ ਤੇ ਹੋਰ ਲੀਡਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਰੀਬੀ ਅਰੂਸਾ ਆਲਮ ‘ਤੇ ਪਾਕਿਸਤਾਨੀ ਸੁਰੱਖਿਆ ਏਜੰਸੀ ਆਈਐਸਆਈ ਦੀ ਏਜੰਟ ਹੋਣ ਦੇੇ ਇਲਜ਼ਾਮ ਲਗਾਏ ਹਨ। ਉੱਪ ਮੁੱਖ ਮੰਤਰੀ ਸੁੱਖਜਿੰਦਰ ਰੰਧਾਵਾ ਨੇ ਕੱਲ੍ਹ ਇਸ ਦੀ ਕਾਨੂੰਨੀ ਜਾਂਚ ਕਰਵਾਉਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਇਹ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ। ਉੱਪ ਮੁੱਖ ਮੰਤਰੀ ਵੱਲੋਂ ਲਗਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਸਾਬਕਾ ਡੀਜੀਪੀ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫਾ ਨੇ ਵੀ ਸਾਬਕਾ ਡੀਜੀਪੀ ਦਿਨਕਰ ਗੁਪਤਾ ਅਤੇ ਚੀਫ ਸੈਕਟਰੀ ਵਿੰਨੀ ਮਹਾਜਨ ਦੀ ਤਸਵੀਰ ਅਰੂਸਾ ਆਲਮ ਨਾਲ ਸ਼ੇਅਰ ਕਰਦਿਆਂ ਕਿਹਾ ਸੀ ਕਿ “ਜੇਕਰ ਸਰਕਾਰ ਵੀਜਾ ਦਿੰਦੀ ਹੈ ਤਾਂ ਉਸ ਨਾਲ ਸਰਕਾਰੀ ਤੰਤਰ  ਰਾਹੀਂ ਲੁੱਟ ਦੀ ਖੁੱਲ੍ਹ ਨਹੀਂ ਮਿਲਦੀ”। ਹੁਣ ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਮੁਹੰਮਦ ਮੁਸਤਫਾ ਦੀ ਪਤਨੀ ਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਉਹਨਾਂ ਦੀ ਨੂੰਹ ਦੀਆਂ ਅਰੂਸਾ ਆਲਮ ਨਾਲ ਫੋਟੋਆਂ ਸ਼ੇਅਰ ਕਰਦਿਆਂ ਸਵਾਲ ਕੀਤਾ ਹੈ ਕਿ ਕੈਪਟਨ ਨੂੰ ਨੀਚਾ ਦਿਖਾਉਣ ਲਈ ਹੋਰ ਕਿੰਨਾ ਥੱਲੇ ਡਿੱਗਣਾ ਹੈ? ਜਿਵੇਂ ਜਿਵੇਂ ਇਹ ਮਸਲਾ ਭਖਦਾ ਜਾ ਰਿਹਾ ਹੈ ਉਵੇਂ ਹੀ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕਈ ਹੋਰ ਵੱਡੇ ਕਾਂਗਰਸੀ ਲੀਡਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਸਕਦੀਆਂ ਹਨ। 

Related posts

ਬਠਿੰਡਾ ਦੀ ਐਸ.ਐਸ.ਪੀ. ਨੇ ਕੀਤਾ ਆਪਣੇ ਰੀਡਰ ਨੂੰ ਮੁਅੱਤਲ

Sanjhi Khabar

ਰੂਪਨਗਰ: ਨਹਿਰ ‘ਚ ਡਿੱਗੀ ਕਾਰ ‘ਚੋਂ 5 ਲਾਸ਼ਾਂ ਮਿਲੀਆਂ, ਇੱਕ ਬੱਚੇ ਦੀ ਤਲਾਸ਼ ਜਾਰੀ

Sanjhi Khabar

Happy Holi To All Readers & Friends

Sanjhi Khabar

Leave a Comment