20.3 C
Los Angeles
April 29, 2024
Sanjhi Khabar
Chandigarh

ਕੇਜਰੀਵਾਲ ਦਾ ਚੰਡੀਗੜ੍ਹ ‘ਚ ‘ਵਿਕਟਰੀ ਮਾਰਚ’, ਅਗਲੇ ਦੋ ਦਿਨ ਪੰਜਾਬ ਦੀ ਵਾਰੀ

ਚੰਡੀਗੜ੍ਹ, 30 ਦਸੰਬਰ (ਸੰਦੀਪ ਸਿੰਘ) :-

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਪਹੁੰਚ ਕੇ ਜੇਤੂ ਮਾਰਚ ਕੀਤਾ। ਕੇਜਰੀਵਾਲ ਨੇ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਦੇ ਖੁਸ਼ੀ ਵਿੱਚ ‘ਵਿਕਟਰੀ ਮਾਰਚ’ ਕੱਢਿਆ। ਇਹ ਮਾਰਚ ਦੁਪਹਿਰ 1 ਵਜੇ ਸੈਕਟਰ 22 ਦੇ ਅਰੋਮਾ ਲਾਈਟ ਪੁਆਇੰਟ ਤੋਂ ਸ਼ੁਰੂ ਹੋਇਆ। ਕਰੀਬ ਇੱਕ ਕਿਲੋਮੀਟਰ ਦੇ ਰੋਡ ਸ਼ੋਅ ਲਈ ਆਮ ਆਦਮੀ ਪਾਰਟੀ ਪੂਰਾ ਜ਼ੋਰ ਉਤਸ਼ਾਹ ਵਿਖਾਇਆ। ਚੰਡੀਗੜ੍ਹ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤੀ ‘ਤੇ ਭਰੋਸਾ ਕੀਤਾ ਹੈ। ਸਾਨੂੰ ਪਹਿਲੀਆਂ ਚੋਣਾਂ ਵਿੱਚ ਹੀ ਜਿੱਤ ਦਿਵਾ ਦਿੱਤੀ ਹੈ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਜਿਵੇਂ ਦਿੱਲੀ ਨੂੰ ਸਵਾਰਿਆ ਹੈ, ਉਸੇ ਤਰ੍ਹਾਂ ਚੰਡੀਗੜ੍ਹ ਦਾ ਵੀ ਵਿਕਾਸ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਉਹ ਜਲਦੀ ਹੀ ਮੇਅਰ ਬਾਰੇ ਦੱਸਣਗੇ। ਇਸ ਦੌਰਾਨ ਉਹ ਟਰਾਂਸਪੋਰਟਰ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਮੈਂ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕਰਨ ਆਇਆ ਹਾਂ। ਦੱਸ ਦਈਏ ਕਿ ਚੰਡੀਗੜ੍ਹ ਤੋਂ ਬਾਅਦ ਕੇਜਰੀਵਾਲ ਭਲਕੇ ਪਟਿਆਲਾ ਜਾਣਗੇ, ਜਿੱਥੇ ਸ਼ਾਂਤੀ ਮਾਰਚ ਕੱਢਿਆ ਜਾ ਰਿਹਾ ਹੈ। ਉਹ ਨਵਾਂ ਸਾਲ ਅੰਮ੍ਰਿਤਸਰ ਵਿੱਚ ਮਨਾਉਣਗੇ। ਕੇਜਰੀਵਾਲ ਦਾ ਚੰਡੀਗੜ੍ਹ-ਪੰਜਾਬ ਦਾ 3 ਦਿਨਾ ਦੌਰਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੁੜਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਚੋਣਾਂ ਲੜੀਆਂ ਹਨ। 35 ਵਾਰਡਾਂ ਲਈ ਹੋਈ ਚੋਣ ਵਿੱਚ ‘ਆਪ’ ਨੇ 14 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੇਲੇ ਨਿਗਮ ‘ਤੇ ਕਾਬਜ਼ ਭਾਜਪਾ ਸਿਰਫ਼ 12 ਸੀਟਾਂ ਹੀ ਜਿੱਤ ਸਕੀ। ਚੋਣਾਂ ਵਿੱਚ ‘ਆਪ’ ਪ੍ਰਤੀ ਲੋਕਾਂ ਦਾ ਸਮਰਥਨ ਅਜਿਹਾ ਸੀ ਕਿ ਭਾਜਪਾ ਦਾ ਮੌਜੂਦਾ ਮੇਅਰ ਵੀ ਹਾਰ ਗਿਆ।

Related posts

ਰਾਜਸਥਾਨ, ਯੂਪੀ ਤੇ ਮੱਧ ਪ੍ਰਦੇਸ਼ ‘ਚ ਬਿਜਲੀ ਡਿੱਗਣ ਕਾਰਨ 75 ਲੋਕਾਂ ਦੀ ਮੌਤ, PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

Sanjhi Khabar

ਕੈਪਟਨ ਨੂੰ ਮਦਦ ਦੀ ਗੁਹਾਰ ਲਾਉਣ ਵਾਲੇ ਕੋਰੋਨਾ ਪੀੜਤ ਡੀਐਸਪੀ ਦੀ ਮੌਤ

Sanjhi Khabar

ਕਿਸਾਨ ਅੰਦੋਲਨ ਅਤੇ ਕਿਸਾਨ ਸੰਸਦ ਨਹੀਂ, ਖੇਤੀ ਕਾਨੂੰਨ ਬੇਤੁਕੇ ਹਨ- ਭਗਵੰਤ ਮਾਨ

Sanjhi Khabar

Leave a Comment