15.3 C
Los Angeles
May 16, 2024
Sanjhi Khabar
Chandigarh

ਕਿਸਾਨ ਕਿਉਂ ਲੜ ਰਹੇ ਚੋਣਾਂ, ਬਲਬੀਰ ਰਾਜੇਵਾਲ ਨੇ ਦੱਸੀ ਹਕੀਕਤ

ਚੰਡੀਗੜ੍ਹ, 30 ਦਸੰਬਰ (ਸੰਦੀਪ ਸਿੰਘ) :

ਸੰਯੁਕਤ ਸਮਾਜ ਮੋਰਚੇ ਨੇ ਚੋਣ ਬਿਗੁਲ ਵਜਾ ਦਿੱਤਾ ਹੈ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੇਰੀ ਉਮਰ ਅਰਾਮ ਕਰਨ ਦੀ ਹੈ ਪਰ ਲੋਕ ਦੇ ਹੁਕਮ ਕਰਨ ਮੈਨੂੰ ਇਹ ਕਦਮ ਚੁੱਕਣ ਪਿਆ। ਵਿਰੋਧੀ ਪਾਰਟੀਆਂ ਹਿੰਦੂ-ਸਿੱਖ ਦਾ ਮਸਲਾ ਬਣਾ ਕੇ, ਸ਼ਰਾਬ ਵੰਡ ਕੇ ਇਲੈਕਸ਼ਨ ਜਿੱਤਣਾ ਚਹੁੰਦੀਆਂ ਹਨ। ਕਈ ਲੋਕ ਕਿਸਾਨਾਂ ਦੀ ਪਾਰਟੀ ਦੀ ਨਿੰਦਾ ਕਰਦੇ ਹਨ। ਕਈ ਦੂਜੀਆਂ ਰਾਜਨੀਤਕ ਪਾਰਟੀਆਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੁਦਰਤੀ ਸੋਮੇ ਲੁੱਟੇ ਜਾ ਰਹੇ ਹਨ। ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਸਭ ਪੰਜਾਬ ਨੂੰ ਲੁੱਟ ਰਹੇ ਹਨ। ਹਰ ਸਾਲ 1 ਲੱਖ ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਜੇਕਰ ਪੁਰਾਣੇ ਲੋਕਾਂ ਦੇ ਨਾਲ ਚੱਲਣਾ ਤਾਂ 2 ਸਾਲ ਹੀ ਰਹਿ ਗਏ ਹਨ। ਜੇਕਰ ਪੰਜਾਬ ਨੂੰ ਬਚਾਉਣਾ ਤਾਂ ਸਾਡਾ ਸਾਥ ਦਿਓ, ਲੋਕਾਂ ਦੀ ਗੱਲ ਨਹੀਂ ਸੁਣਨੀ। ਉਨ੍ਹਾਂ ਕਿਹਾ ਕਿ 40 ਸਾਲ ਬਾਅਦ ਮਾਹੌਲ ਬਣਿਆ ਹੈ। ਪੰਜਾਬ ਦੋ ਤਰ੍ਹਾਂ ਦੀ ਆਸ ਰੱਖਦਾ ਹੈ। ਪਹਿਲੀ ਮੋਰਚਾ ਜਿੱਤ ਕੇ ਜਾਵਾਂਗੇ ਤੇ ਦੂਜੀ ਪੰਜਾਬ ਦੀ ਰਾਜਨੀਤੀ ਵਿੱਚੋਂ ਗੰਦ ਸਾਫ ਕਰਾਂਗਾ। ਅੱਜ ਸਿਹਤ, ਸਿੱਖਿਆ ਤੇ ਹਰ ਖੇਤਰ ਦਾ ਬੁਰਾ ਹਾਲ ਹੈ। ਇਸ ਲਈ ਅੱਜ ਸਾਰੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਦੇ ਲੋਕ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਚ ਆਮ ਆਦਮੀ ਪਾਰਟੀ ਨੂੰ ਜਿੱਤ ਦੀ ਖੁਸ਼ ਹੈ ਪਰ ਉਸ ਦਾ ਕਾਰਨ ਕਿਸਾਨ ਅੰਦੋਲਨ ਹੈ। ਅੰਦੋਲਨ ਕਰਕੇ ਲੋਕਾਂ ਨੇ ਪੁਰਾਣੀਆਂ ਪਾਰਟੀ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ 300 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦੁਰ ਨੇ ਦਿੱਲੀ ਫਤਿਹ ਕੀਤੀ ਸੀ। ਅੱਜ ਫਿਰ ਅਸੀਂ ਦਿੱਲੀ ਫਤਿਹ ਕੀਤੀ ਹੈ। ਪੰਜਾਬ ਨੇ ਹਮੇਸ਼ਾ ਜ਼ੁਲਮ ਖਿਲਾਫ ਲੜਾਈ ਲੜੀ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੰਮ ਤੁਸੀਂ ਕੀਤਾ ਹੈ। 94% ਫਾਂਸੀ ਪੰਜਾਬੀਆਂ ਨੂੰ ਲੱਗੀ ਤੇ 96-97% ਤੱਕ ਲੋਕਾਂ ਨੇ ਕਾਲੇ ਪਾਣੀ ਦੀ ਸਜ਼ਾ ਕੱਟੀ ਜਿੱਥੇ ਬੇਹੱਦ ਜ਼ੁਲਮ ਕੀਤੇ ਜਾਂਦੇ ਸੀ। ਇਸ ਲਈ ਤੁਸੀਂ ਕੁਰਬਾਨੀ ਦੇ ਪੁਤਲੇ ਹੋ। ਉਨ੍ਹਾਂ ਕਿਹਾ ਕਿ ਪੰਜਾਬ ਕਦੇ ਵੀ ਕੇਂਦਰ ਨੂੰ ਚੰਗਾ ਨਹੀਂ ਲੱਗਾ। ਅੱਜ ਹਰ ਜਗ੍ਹਾ ਤੇ ਪ੍ਰਾਈਵੇਟ ਆ ਗਏ ਹਨ। ਹੁਣ ਸੋਚਣ ਦਾ ਸਮਾਂ ਨਹੀਂ। ਪੰਜਾਬ ਦੀ ਆਰਥਿਕ ਉਮਰ 2 ਸਾਲ ਤੋਂ ਵੱਧ ਨਹੀਂ। ਇਸ ਲਈ ਜਾਂ ਤਾਂ ਜਵਾਨੀ ਨਸ਼ੇ ਵਿੱਚ ਚਲੀ ਜਾਵੇਗੀ ਜਾਂ ਜਵਾਨੀ ਹਥਿਆਰ ਚੁੱਕੇਗੀ ਤੇ 84 ਵਾਲਾ ਸਮੇਂ ਆਵੇਗਾ। ਇਸ ਮੌਕੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅੱਜ ਤੋਂ ਬਾਅਦ ਸੰਯੁਕਤ ਸਮਾਜ ਮੋਰਚਾ ਦਾ ਨਾਹਰਾ ਲਾਉਣਾ ਹੈ। ਹੁਣ ਅਸੀਂ SKM ਤੋਂ SSM ਹੋ ਗਏ ਹਾਂ। ਸਾਡੀ ਇਹ ਰਾਜਨੀਤਕ ਪਾਰਟੀ ਹੈ। ਅਕਾਲੀ ਦਲ, ਕਾਂਗਰਸ, ਬੀਜੇਪੀ ਨੂੰ ਵੋਟ ਦੇਣਾ ਉਂਗਲੀ ਕੱਟਣ ਵਾਲੀ ਗੱਲ ਹੈ। ਰਾਜੇਵਾਲ ਜਿੱਥੇ ਕਹਿਣਗੇ, ਉੱਥੇ ਵੋਟ ਪਾਉਣੀ ਹੈ। ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆ ਨੇ ਕਿਹਾ ਕਿ ਅਸੀਂ ਆਪਣੀ ਜ਼ਮੀਨ ਤਾਂ ਬਚਾ ਲਈ ਹੁਣ ਅੱਗੇ ਦੀ ਲੜਾਈ ਹੈ। ਸਾਨੂੰ ਮਿਲ ਕੇ ਸਿਸਟਮ ਬਦਲਣ ਦੀ ਲੋੜ ਹੈ। ਪਿੰਡ ਤੇ ਸ਼ਹਿਰ ਦਾ ਸਿਸਟਮ ਬਦਲਣਾ ਪੈਣਾ ਹੈ। ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਪੱਛਮੀ ਬੰਗਾਲ ਵਿੱਚ ਜਾ ਕੇ ਚੋਣਾਂ ਦਾ ਪ੍ਰਚਾਰ ਕਰ ਸਕਦੇ ਹਾਂ ਤਾਂ ਫਿਰ ਪੰਜਾਬ ਵਿੱਚ ਕਿਉਂ ਨਹੀਂ। ਅੱਜ ਸਾਨੂੰ ਚੰਗੇ ਸਕੂਲ, ਕਾਲਜ, ਹਸਪਤਾਲ ਦੀ ਲੋੜ ਹੈ।

 

Related posts

ਦੇਸ਼ ‘ਚ 80 ਕਰੋੜ ਲੋਕਾਂ ਦੇ ਰਾਸ਼ਨ ਚੋਰੀ ਦੇ ਪਿੱਛੇ ਭਾਜਪਾ ਦਾ ਹੱਥ- ਸਿਸੋਦੀਆ

Sanjhi Khabar

ਟਹਿਲ ਸਿੰਘ ਸੰਧੂ ਨੂੰ ਮਾਰਕਫੈਡ ਦਾ ਡਇਰੈਕਟਰ ਲਗਾਏ ਜਾਣ ਤੇ ਬਠਿੰਡਾ ਵਿੱਚ ਖੁਸ਼ੀ ਦੀ ਲਹਿਰ

Sanjhi Khabar

ਦੇਸ਼ ‘ਚ ਕੋਰੋਨਾ ਦੇ ਐਕਟਿਵ ਕੇਸ 70,000 ਤੋਂ ਪਾਰ

Sanjhi Khabar

Leave a Comment