19.1 C
Los Angeles
May 4, 2024
Sanjhi Khabar
Ludhiana Politics Punjab

ਕਾਂਗਰਸ ਨੂੰ ਨਹੀਂ ਮਿਲ ਰਿਹਾ ਉਮੀਦਵਾਰ, ਜੇ ਕਹਿਣ ਤਾਂ ਅਸੀਂ ਦੇ ਦਿੰਦੇ ਹਾਂ : ਬਿੱਟੂ

Sandeep Singh

Chandogarh : ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਲੋਕਤਾਂਤਰਿਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗਲਤ ਕਰ ਰਹੀ ਕਿਸਾਨਾ ਉਪਰ ਲਾਠੀ ਚਾਰਜ ਅਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਾਂਗਰਸ ਉਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਧੜੇਬੰਦੀ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦਵਾਰ ਨਹੀਂ ਮਿਲ ਰਿਹਾ । ਸ. ਬਿਟੂ ਨੇ ਕਿਹਾ ਕਿ ਜੇ ਕਹਿਣ ਤਾਂ ਅਸੀਂ ਉਮੀਦਵਾਰ ਦੇ ਦਿੰਦੇ ਹਾਂ ।
2024 ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਜੋਰਾਂ- ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ।। ਉੱਥੇ ਹੀ ਲੁਧਿਆਣਾ ਦੇ ਭਾਜਪਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਚੋਣ ਪ੍ਰਚਾਰ ਦੌਰਾਨ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਭਾਜਪਾ ਦੀਆਂ ਪ੍ਰਾਪਤੀਆਂ ਗਿਣਵਾਈਆਂ ਉੱਥੇ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਉਪਰਾ ਨਿਸ਼ਾਨਾ ਸਾਧਿਆ।
ਉਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਲੋਕਤਾਂਤਰਿਕ ਅਧਿਕਾਰ ਹੈ। ਪਰ ਸਰਕਾਰ ਵੱਲੋਂ ਉਹਨਾਂ ਉੱਪਰ ਨਜਾਇਜ਼ ਤੌਰ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ । ਉੱਥੇ ਹੀ ਉਹਨਾਂ ਨੇ ਕਾਂਗਰਸ ਉਬਰ ਵੀ ਨਿਸ਼ਾਨਾ ਸਾਧਿਆ ਕਿਹਾ ਕੀ ਕਾਂਗਰਸ ਵਿੱਚ ਧੜੇਬੰਦੀ ਚੱਲ ਰਹੀ ਹੈ ਕੋਈ ਖੁਦ ਨੂੰ ਪ੍ਰਤਾਪ ਬਾਜਵਾ ਦੇ ਧੜੇ ਵਿੱਚੋਂ ਦੱਸਦਾ ਹੈ ਤੇ ਕੋਈ ਰਾਜਾ ਵੜਿੰਗ ਦੇ ਧੜੇ ਵਿੱਚੋਂ। ਉੱਥੇ ਹੀ ਕੁਝ ਲੋਕ ਖੁਦ ਨੂੰ ਹਾਈ ਕਮਾਂਡ ਦੀ ਧੜੇਬੰਦੀ ਨਾਲ ਸੰਬੰਧਿਤ ਦੱਸਦੇ ਹਨ। ਉਹਨਾਂ ਨੇ ਕਿਹਾ ਕਿ ਕਾਂਗਰਸ ਕੋਲ ਲੁਧਿਆਣਾ ਲਈ ਕੋਈ ਵੀ ਉਮੀਦਵਾਰ ਨਹੀਂ ਹੈ।
ਬਿੱਟੂ ਨੇ ਅੱਗੇ ਕਿਹਾ ਕਿ ਕਾਂਗਰਸ ਵੱਲੋਂ ਪਹਿਲੀਆਂ ਲਿਸਟ ਵਿੱਚ ਉਮੀਦਵਾਰ ਐਲਾਨਿਆ ਜਾਣਾ ਸੀ ਪਰ ਹੁਣ ਦੋ ਲਿਸਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਜਿਨਾਂ ਵਿੱਚੋਂ ਲੁਧਿਆਣਾ ਦਾ ਉਮੀਦਵਾਰ ਦਾ ਜ਼ਿਕਰ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ ਲੁਧਿਆਣਾ ਵਿੱਚੋਂ ਉਮੀਦਵਾਰ ਨਹੀਂ ਮਿਲਦਾ ਤਾਂ ਉਹ ਕੋਈ ਆਪਣਾ ਪਾਰਟੀ ਵਿੱਚੋਂ ਉਮੀਦਵਾਰ ਦੇ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਉਨਾਂ ਨੇ ਤਕਰੀਬਨ ਸਵਾ ਸਾਲ ਦੇ ਕਰੀਬ ਕਿਸਾਨਾਂ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ , ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਵਾਰ-ਵਾਰ ਵਿਰੋਧ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ ਇੱਕ ਵਾਰ ਜੋ ਸੰਦੇਸ਼ ਹੈ ਉਹ ਦੇ ਚੁੱਕੇ ਹਨ।

Related posts

ਕੇਂਦਰੀ ਕਾਂਗਰਸੀ ਹਾਈਕਮਾਡ, ਪੰਜਾਬ ਕਾਂਗਰਸ ਨੂੰ ਅਨੁਸ਼ਾਸਨ ਵਿਚ ਲਿਆਉਣ ਲਈ ਕਰ ਸਕਦੀ ਹੈ ਵੱਡਾ ਫੈਸਲਾ?

Sanjhi Khabar

ਕੌਮੀ ਮਹਿਲਾ ਕਮਿਸ਼ਨ ਨੇ ਚਰਨਜੀਤ ਚੰਨੀ ਦਾ ਅਸਤੀਫ਼ਾ ਮੰਗਿਆ

Sanjhi Khabar

ਕੋਟਕਪੂਰਾ ਗੋਲੀ ਕਾਂਡ ਦੀ ਸਹੀ ਜਾਂਚ ਲਈ ਪ੍ਰਕਾਸ ਸਿੰਘ ਬਾਦਲ ਦਾ ਨਾਰਕੋ ਟੈਸਟ ਜਰੂਰੀ: ਕੁਲਤਾਰ ਸਿੰਘ ਸੰਧਵਾਂ

Sanjhi Khabar

Leave a Comment