14.8 C
Los Angeles
May 18, 2024
Sanjhi Khabar
Chandigarh New Delhi ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਕੇਂਦਰ ਸਰਕਾਰ ਨੇ ਇੰਨਕਮ ਟੈਕਸ ਵਿੱਚ ਆਮ ਆਦਮੀ ਨੂੰ ਦਿੱਤੀ ਵੱਡੀ ਰਾਹਤ

PS Mitha
ਚੰਡੀਗੜ੍ਹ 1 ਫਰਵਰੀ-2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਕੇਂਦਰ ਸਰਕਾਰ ਨੇ ਆਪਣੇ ਮੌਜੂਦਾ ਕਾਰਜਕਾਲ ਦਾ ਆਖਿਰੀ ਬਜਟ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਪਿਛਲੇ ਅੱਠ ਸਾਲਾਂ ਤੋਂ ਜਿਸ ਉਮੀਦ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਉਹ ਪੂਰੀ ਹੋ ਗਈ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਹੁਣ 7 ਲੱਖ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ। ਵਿੱਤ ਮੰਤਰੀ ਨੇ ਕਿਹਾ ਕਿ ਮੱਧ ਵਰਗ ਲਈ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਇਨਕਮ ਟੈਕਸ ਸਲੈਬ ਵੀ ਘਟਾ ਦਿੱਤੇ ਗਏ ਹਨ। ਹੁਣ ਇਨ੍ਹਾਂ ਨੂੰ 6 ਤੋਂ ਘਟਾ ਕੇ 5 ਕਰ ਦਿੱਤਾ ਗਿਆ ਹੈ।

ਨਿਰਮਲਾ ਸੀਤਾਰਮਨ ਨੇ ਖੇਤੀਬਾੜੀ, ਸਿੱਖਿਆ ਅਤੇ ਗਰੀਬਾਂ ਲਈ ਅਹਿਮ ਐਲਾਨ ਕੀਤੇ। ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਰੇਲਵੇ ਲਈ 2.40 ਲੱਖ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈ।

ਨਿਵੇਸ਼ ਖਰਚ 33% ਵਧਾ ਕੇ 10 ਲੱਖ ਕਰੋੜ ਰੁਪਏ ਕੀਤਾ ਜਾ ਰਿਹਾ ਹੈ।ਸੀਨੀਅਰ ਨਾਗਰਿਕਾਂ ਲਈ ਬਚਤ ਖਾਤੇ ਵਿੱਚ ਰੱਖੀ ਜਾਣ ਵਾਲੀ ਰਕਮ ਦੀ ਸੀਮਾ 4.5 ਲੱਖ ਰੁਪਏ ਤੋਂ ਵਧਾ ਕੇ 9 ਲੱਖ ਰੁਪਏ ਕਰ ਦਿੱਤੀ ਜਾਵੇਗੀ।
ਮਹਿਲਾ ਸਨਮਾਨ ਬਚਤ ਪੱਤਰ ਯੋਜਨਾ ਸ਼ੁਰੂ ਹੋਵੇਗੀ। ਇਸ ‘ਚ ਔਰਤਾਂ ਨੂੰ 2 ਲੱਖ ਰੁਪਏ ਦੀ ਬਚਤ ‘ਤੇ 7.5 ਫੀਸਦੀ ਸਾਲਾਨਾ ਵਿਆਜ ਮਿਲੇਗਾ।
ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਚ 66 ਫੀਸਦੀ ਵਾਧਾ ਹੋਇਆ ਹੈ, ਇਹ ਸੈਕਟਰ ਹੁਣ 79 ਹਜ਼ਾਰ ਕਰੋੜ ਰੁਪਏ ਦਾ ਹੋ ਗਿਆ ਹੈ। 2014 ਤੋਂ, ਮੌਜੂਦਾ 157 ਮੈਡੀਕਲ ਕਾਲਜਾਂ ਦੇ ਨਾਲ 157 ਨਵੇਂ ਨਰਸਿੰਗ ਕਾਲਜ ਖੋਲ੍ਹੇ ਜਾਣਗੇ।
ਖੇਤਰੀ ਸੰਪਰਕ ਵਧਾਉਣ ਲਈ 50 ਨਵੇਂ ਹਵਾਈ ਅੱਡੇ, ਹੈਲੀਪੈਡ, ਵਾਟਰ ਐਰੋ ਡਰੋਨ, ਐਡਵਾਂਸ ਲੈਂਡਿੰਗ ਗਰਾਊਂਡ ਵਿਕਸਿਤ ਕੀਤੇ ਜਾਣਗੇ।

 

Related posts

ਪ੍ਰਧਾਨ ਮੰਤਰੀ ਨੇ ਦੇਸ਼ ਦੇ ਪਹਿਲੇ ਟਾਏਕੈਥਾਨ -2021 ਦੇ ਭਾਗੀਦਾਰਾਂ ਨਾਲ ਕੀਤੀ ਗੱਲਬਾਤ

Sanjhi Khabar

ਰਾਜਪੁਰਾ: 3 ਕਿੱਲੋ ਅਫੀਮ ਸਮੇਤ 3 ਮੁਲਜ਼ਮ ਕਾਬੂ, ਦੋ ਦਿਨ ਦਾ ਪੁਲਿਸ ਰਿਮਾਂਡ

Sanjhi Khabar

ਸ਼੍ਰੋਮਣੀ ਅਕਾਲੀ ਦਲ 15 ਜੂਨ ਨੁੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਦੇਵੇਗਾ ਧਰਨਾ

Sanjhi Khabar

Leave a Comment