14.8 C
Los Angeles
May 21, 2024
Sanjhi Khabar
Dera Bassi Politics

ਵੱਖ ਵੱਖ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਦੀ ਸੁਣੀਆ ਸਮੱਸਿਆਵਾਂ: ਕੁਲਜੀਤ ਸਿੰਘ ਰੰਧਾਵਾ

ਡੇਰਾਬੱਸੀ 14 ਅਪ੍ਰੈਲ ( ਸੁਨੀਲ ਕੁਮਾਰ ਭੱਟੀ ) ਆਮ ਆਦਮੀ ਪਾਰਟੀ ਹਲਕਾ ਡੇਰਾਬੱਸੀ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਰੰਧਾਵਾ(ਪ੍ਰਧਾਨ ,ਪੰਜਾਬ ਰਾਜ ਪੰਚਾਇਤ ਪ੍ਰੀਸ਼ਦ ਪੰਜਾਬ) ਨੇ ਸਾਥੀਆਂ ਸਮੇਤ ਅਨਾਜ ਮੰਡੀ ਧਨੌਨੀ ਦਾ ਦੌਰਾ ਕਰਕੇ ਕਿਸਾਨਾਂ ਨੂੰ ਪੇਸ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਲਈ। ਹਾਲਾਂਕਿ 10 ਅਪ੍ਰੈਲ ਤੋਂ ਬਾਦ ਪੰਜਾਬ ਵਿੱਚ ਅਨਾਜ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ।ਕਣਕ ਦੀ ਵਾਢੀ ਜੋਰਾਂ ਤੇ ਹੈ ਅਤੇ ਸ਼ੈੱਡ, ਬਾਰਦਾਨੇ ਦੀ ਕਮੀਂ,ਸਰਕਾਰੀ ਏਜੰਸੀਆਂ ਵੱਲੋਂ ਘੱਟ ਖਰੀਦ ਕਾਰਨ ਕਿਸਾਨ ਪ੍ਰੇਸ਼ਾਨ ਹੈ। ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨ ਭੰਡਾਰ ਰਾਜ ਹੈ। ਜਿਆਦਾਤਰ ਲੋਕਾਂ ਦਾ ਰੁਜ਼ਗਾਰ ਅਤੇ ਸਰਕਾਰ ਦਾ ਖਜ਼ਾਨਾ ਪੈਦਾ ਕਿਤੇ ਅੰਨ ਤੇ ਹੀ ਨਿਰਭਰ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਕਿਸਾਨ ਦਿੱਲੀ ਬਾਰਡਰ ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਬਾਕੀ ਬਚੇ ਕਿਸਾਨ ਸੂਬਾ ਸਰਕਾਰ ਦੀ ਗਲਤ ਨੀਤੀਆਂ ਦੀ ਭੇਂਟ  ਚੜ੍ਹ ਰਹੇ ਹਨ। ਉਨ੍ਹਾਂ ਸੂਬਾ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਅਤੇ ਕਿਸਾਨੀ ਬਾਰੇ ਸੋਚਦੇ ਹੋਏ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਲਈ ਅਧੀਨ ਏਜੰਸੀਆਂ ਨੂੰ ਛੇਤੀ ਅਤੇ ਵੱਧ ਤੋਂ ਵੱਧ ਅਨਾਜ ਦੀ ਖਰੀਦ ਕਰਨ ਦਾ ਆਦੇਸ਼ ਜਾਰੀ ਕਰਨ। ਨਹੀਂ ਤਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਸੂਬਾ ਸਰਕਾਰ ਵਿਰੁੱਧ ਕਿਸਾਨੀ ਹਿੱਤ ਵਿੱਚ ਧਰਨਾ ਪ੍ਰਦਰਸ਼ਨ ਕਰੇਗੀ। ਇਸ ਸਮੇਂ ਉਨ੍ਹਾਂ ਨਾਲ ਬਲਾਕ ਪ੍ਰਧਾਨ ਬਲਜੀਤ ਚੰਦ ਸ਼ਰਮਾ, ਸਾਬਕਾ ਉਪ ਜਿਲ੍ਹਾ ਪ੍ਰਧਾਨ ਗੁਲਜਾਰ ਸਿੰਘ , ਇੰਦਰਜੀਤ ਸਿੰਘ ਜੌੜਾ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ ਗੋਲਡੀ ਹਾਜ਼ਰ ਸਨ।

Related posts

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕੈਪਟਨ ਅਮਰਿੰਦਰ ਨੂੰ ਲਲਕਾਰਿਆ

Sanjhi Khabar

BJP ਲਈ ਖੁਸ਼ਖਬਰੀ, ਬਿਨਾਂ ਵੋਟ ਤੋਂ ਜਿੱਤੀ ਇਹ ਲੋਕ ਸਭਾ ਸੀਟ

Sanjhi Khabar

ਭਾਸ਼ਣ ਦਿੰਦੇ ਸਮੇਂ ਸਟੇਜ ‘ਤੇ ਅਚਾਨਕ ਬੇਹੋਸ਼ ਹੋ ਗਏ ਨਿਤਿਨ ਗਡਕਰੀ

Sanjhi Khabar

Leave a Comment