19 C
Los Angeles
May 17, 2024
Sanjhi Khabar
Crime News Dera Bassi

ਮਾਈਨਿੰਗ ਦੇ ਦੋਸ਼ ਵਿੱਚ 4 ਲੋਕਾਂ ਨੂੰ ਕੀਤਾ ਗ੍ਰਿਫਤਾਰ

ਡੇਰਾਬੱਸੀ 14 ਅਪ੍ਰੈਲ (ਸੁਨੀਲ ਕੁਮਾਰ ਭੱਟੀ ) ਡੇਰਾਬੱਸੀ ਹਲਕੇ ਵਿੱਚ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਏਡੀਜੀਪੀ ਆਰ ਐਨ ਢੋਕੇ ਸਮੇਤ ਐਸਪੀ ਦਿਹਾਤੀ ਰਵਜੋਤ ਕੌਰ ਗਰੇਵਾਲ ਨੇ ਪੁਲਿਸ ਟੀਮ ਸਮੇਤ ਇਲਾਕੇ ਦਾ ਦੌਰਾ ਕੀਤਾ ਅਤੇ ਨਾਜਾਇਜ਼ ਮਾਈਨਿੰਗ ਦਾ ਜਾਇਜ਼ਾ ਵੀ ਲਿਆ।  ਇਸ ਮੌਕੇ ਮੁਬਾਰਿਕਪੁਰ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਰੇਤ ਤੇ ਬਜਰੀ ਨਾਲ ਭਰੇ 4 ਵਾਹਨ ਕਾਬੂ ਕੀਤੇ ਹਨ। ਉਨਾਂ ਖਿਲਾਫ ਮਾਈਨਿੰਗ ਐਕਟ ਤਹਿਤ 3 ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤੇ ਗਿਆ ਹੈ।
ਮੁਬਾਰਿਕਪੁਰ ਰਾਮਗੜ ਰੋਡ ‘ਤੇ ਨਾਕਾਬੰਦੀ ਦੌਰਾਨ ਪੁਲਿਸ ਨੇ ਸਾਰੇ ਵਾਹਨਾਂ ਨੂੰ ਚੈਕਿੰਗ ਲਈ ਰੋਕਿਆ ਸੀ। ਏਡੀਪੀਜੀ ਆਰ ਐਨ ਢੋਕੇ ਜੋ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਚੀਫ ਵੀ ਹਨ ਜਿਨਾਂ ਨੂੰ ਨਾਜਾਇਜ਼ ਮਾਈਨਿੰਗ ਰੋਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਤਹਿਤ ਮੁਬਾਰਿਕਪੁਰ ਪੁਲਿਸ ਨੇ ਨਾਕਾਬੰਦੀ ਦੌਰਾਨ 4 ਟਰੱਕ ਟਿੱਪਰ ਵੀ ਜ਼ਬਤ ਕੀਤੇ ਹਨ। ਚੌਕੀ ਇੰਚਾਰਜ ਮੁਬਾਰਿਕਪੁਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਟਿੱਪਰ ਬਹੁਤ ਜ਼ਿਆਦਾ ਉਵਰਲੋਡ  ਸੀ ਅਤੇ ਜੋ ਲੋਡਿੰਗ ਸਮਾਨ ਦਾ ਬਿੱਲ ਪੇਸ਼ ਨਹੀਂ ਕਰ ਸਕੇ।  ਪੁਲਿਸ ਨੇ 4 ਹਰਿਆਣਾ ਨੰਬਰ ਦੀਆਂ ਗੱਡੀਆਂ ਜ਼ਬਤ ਕੀਤੀਆਂ ਹਨ। ਪੁਲਿਸ ਨੂੰ ਏਡੀਜੀਪੀ ਅਤੇ ਐਸਐਸਪੀ ਨੇ ਗੈਰਕਾਂਨੂੰਨੀ ਮਾਈਨਿੰਗ ਰੋਕਣ ਲਈ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Related posts

ਬਠਿੰਡਾ ਪੁਲਿਸ ਨੇ ਅਸਲੇ ਸਮੇਤ ਦਬੋਚਿਆ ਖਤਰਨਾਕ ਬੋਡੋ ਅੱਤਵਾਦੀ

Sanjhi Khabar

ਪਟਿਆਲਾ ਹਿੰਸਾ ਪਿਛਲੇ ਰਾਜਨੀਤਿਕ ਪਾਰਟੀਆਂ ਦਾ ਹੱਥ: ਮਾਨ

Sanjhi Khabar

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕੈਪਟਨ ਅਮਰਿੰਦਰ ਨੂੰ ਲਲਕਾਰਿਆ

Sanjhi Khabar

Leave a Comment