21.1 C
Los Angeles
May 12, 2024
Sanjhi Khabar
Bathinda ਪੰਜਾਬ

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਬਠਿੰਡਾ ਵਿਖੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ

PS Mitha

ਬਠਿੰਡਾ,  9 ਸਤੰਬਰ : ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਵਿਖੇ ਮਿਤੀ 8  ਸਤੰਬਰ 2023 ਨੂੰ ‘ਅੰਤਰਰਾਸ਼ਟਰੀ ਸਾਖਰਤਾ ਦਿਵਸ’ ਮਨਾਇਆ ਗਿਆ। ਜਿਸ ਵਿੱਚ ਕਾਲਜ ਦੇ ਸਮੂਹ ਅਧਿਆਪਕਾਂ ਅਤੇ ਬੀ.ਏ.-ਬੀ.ਐਡ ਭਾਗ ਪਹਿਲਾ ਅਤੇ ਪੰਜਵੇਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਪ੍ਰਿਅੰਕਾ ਰਾਣੀ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਸਹਾਇਕ ਪ੍ਰੋਫੈਸਰ ਹਰਪ੍ਰੀਤ ਕੁਮਾਰ ਨੇ ਸਾਖਰਤਾ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਦੇਸ਼ ਅਤੇ ਸਮਾਜ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਉਸ ਦਾ ਵਿਕਾਸ ਦੂਜੇ ਗੈਰ ਸਿੱਖਿਅਤ ਸਮਾਜਾਂ ਦੇ ਮੁਕਾਬਲੇ ਤੇਜ਼ ਗਤੀ ਨਾਲ ਹੋਇਆ ਹੈ। ਸਿੱਖਿਆ ਦੇ ਮਹੱਤਵ ਦਾ ਵਰਣਨ ਸ਼ਬਦਾਂ ਵਿੱਚ ਕਰਨਾ ਬੇਹੱਦ ਮੁਸ਼ਕਿਲ ਹੈ ਅਤੇ ਸ਼ਾਇਦ ਇਸੇ ਲਈ ਹਰ ਸਾਲ 08 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ। ਸਾਖਰਤਾ ਦਿਵਸ ਦੇ ਲਈ ਸਿਰਫ਼ ਇੱਕ ਦਿਨ ਦੇ ਕੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜ ਸਕਦੇ ਪਰ ਇਸ ਇੱਕ ਦਿਨ ਫੈਲਾਈ ਗਈ ਜਾਗਰੂਕਤਾ ਦੀ ਲਹਿਰ ਸਾਖਰਤਾ ਦੇ ਖੇਤਰ ਵਿੱਚ ਇੱਕ ਵੱਡਾ ਬਦਲਾਅ ਲਿਆ ਸਕਦੀ ਹੈ। ਜੇਕਰ ਸਾਖਰਤਾ ਦਿਵਸ ਦਾ ਪਿਛੋਕੜ ਵੇਖੀਏ ਤਾਂ 17 ਨਵੰਬਰ 1965 ਨੂੰ ਯੂਨੈਸਕੋ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਪਹਿਲੀ ਵਾਰ 8 ਸਤੰਬਰ 1966 ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ ਸੀ। ਸਾਖਰਤਾ ਸਿਰਫ਼ ਕਿਤਾਬੀ ਸਿੱਖਿਆ ਪ੍ਰਾਪਤ ਕਰਨ ਤੱਕ ਹੀ ਸੀਮਤ ਨਹੀਂ ਹੁੰਦੀ ਬਲਕਿ ਸਾਖਰਤਾ ਦਾ ਮਤਲਬ ਲੋਕਾਂ ਵਿੱਚ ਉਨ੍ਹਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦੇ ਪ੍ਰਤੀ ਜਾਗਰੂਕਤਾ ਲਿਆ ਕੇ ਸਮਾਜਿਕ ਵਿਕਾਸ ਦਾ ਆਧਾਰ ਬਣਾਉਣਾ ਹੈ। ਸਾਖਰਤਾ ਗ਼ਰੀਬੀ ਘਟਾਉਣ, ਲਿੰਗ ਅਨੁਪਾਤ ਸੁਧਾਰਨ, ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ ਸਮੱਸਿਆਵਾਂ ਦੇ ਹੱਲ ਕਰਨ ਵਿੱਚ ਸਹਾਇਕ ਅਤੇ ਸਮਰੱਥ ਕਰਦੀ ਹੈ। ਪ੍ਰਿਅੰਕਾ ਰਾਣੀ, ਅਨੂ ਕੁਮਾਰ, ਅਰਸ਼ਦੀਪ ਕੋਰ, ਹੁਸਨਪ੍ਰੀਤ ਕੌਰ, ਗੁਰਲੀਨ ਕੌਰ, ਰਸਨ ਪ੍ਰੀਤ ਕੌਰ, ਰਮਨਦੀਪ ਕੌਰ, ਸਹਿਜ ਦੀਪ ਕੌਰ, ਆਕਾਸ਼ਦੀਪ ਸਿੰਘ ਆਦਿ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਸਾਖਰਤਾ ਦਿਵਸ ‘ਤੇ ਭਾਸ਼ਣ ਦਿੱਤੇ ਅਤੇ ਕਵਿਤਾਵਾਂ ਪੜ੍ਹੀਆਂ। ਅੰਤ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਮੰਗਲ ਸਿੰਘ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਿਸ਼ਵ ਸਾਖਰਤਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਨੇ ਸਮਾਜ ਵਿੱਚ ਸਾਖਰਤਾ ਲੈ ਕੇ ਆਉਣ ਵਿੱਚ ਅਧਿਆਪਕਾਂ ਦੀ ਬਣਦੀ ਜ਼ਿੰਮੇਵਾਰੀ ਬਾਰੇ ਦੱਸਿਆ ਅਤੇ ਉਮੀਦ ਕੀਤੀ ਕਿ ਵਿਦਿਆਰਥੀ ਅਧਿਆਪਕ ਆਉਣ ਵਾਲੇ ਸਮੇਂ ਵਿੱਚ ਸਮਾਜ ਦੇ ਲਈ ਚਾਨਣ ਦਾ ਮੁਨਾਰਾ ਬਣਨਗੇ ਅਤੇ ਅੰਧਕਾਰ ਨੂੰ ਚੀਰਨ ਵਾਲੀ ਰੌਸ਼ਨੀ ਨਾਲ ਗਿਆਨ ਰੂਪੀ ਪ੍ਰਕਾਸ਼ ਵੱਧ ਤੋਂ ਵੱਧ ਫੈਲਾਉਣਗੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

Related posts

ਵਿੱਤ ਮੰਤਰੀ ਨੇ ਕੋਰੋਨਾ ਨਾਲ ਨਜਿੱਠਣ ਲਈ ਸਿਹਤ ਸਹੂਲਤਾਂ ਦਾ ਲਿਆ ਜਾਇਜਾ

Sanjhi Khabar

ਬੰਗਾਲ ‘ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨ

Sanjhi Khabar

ਜ਼ਿਲ੍ਹਾ ਕਾਂਗਰਸ ਸ਼ਹਿਰੀ ਐਸ ਸੀ ਸੈੱਲ ਨੇ ਡਾ ਭੀਮ ਰਾਓ ਅੰਬੇਦਕਰ ਸਾਹਿਬ ਦਾ ਜਨਮ ਦਿਹਾੜਾ ਮਨਾਇਆ

Sanjhi Khabar

Leave a Comment