14.8 C
Los Angeles
May 18, 2024
Sanjhi Khabar
Chandigarh Crime News Ferozepur

ਫਿਰੋਜਪੁਰ ਵਿਚ ਪਾਕਿਸਤਾਨੀ ਡਰੋਨ ਦੀ ਘੁਸਪੈਠ, ਬੀ. ਐਸ. ਐਫ. ਨੇ ਭਜਾਇਆ

Parmeet
ਚੰਡੀਗੜ੍ਹ, 11 ਮਈ । ਪਾਕਿਸਤਾਨ ਨੇ ਇਕ ਵਾਰ ਫਿਰ ਤੋਂ ਪੰਜਾਬ ਦੇ ਰਸਤੇ ਡਰੋਨ ਘੁਸਪੈਠ ਕੀਤੀ ਹੈ। ਬੀ. ਐਸ. ਐਫ. ਨੇ ਕਰੀਬ 15 ਮਿੰਟ ਤੱਕ ਡਰੋਨ ਦਾ ਪਿੱਛਾ ਕਰਕੇ ਉਸਨੂੰ ਵਾਪਸ ਭਜਾ ਦਿੱਤਾ ਹੈ। ਜਾਣਕਾਰੀ ਅਨੁਸਾਰ ਬੀ. ਐਸ. ਐਫ. ਦੇ ਜਵਾਨ ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਦੀ ਰਾਤ ਸਰਹੱਦੀ ਖੇਤਰ ਵਿਚ ਗਸ਼ਤ ਕਰ ਰਹੇ ਸਨ।

ਇਸ ਦੌਰਾਨ ਫਿਰੋਜਪੁਰ ਸੈਕਟਰ ਅਧੀਨ ਆਉਦੀ ਬੀ. ਓ. ਪੀ. ਜੈਨ ਮੁਹੰਮਦ ਚੌਂਕੀ ਦੇ ਖੇਤਰ ਵਿਚ ਪਾਕਿਸਤਾਨ ਵੱਲੋਂ ਇਕ ਡਰੋਨ ਦੀ ਐਂਟਰੀ ਹੋਈ। ਪਾਕਿਸਤਾਨ ਦੇ ਵਲੋਂ ਆਏ ਇਸ ਡਰੋਨ ਨੂੰ ਬੀ. ਐਸ. ਐਫ. ਦੇ ਜਵਾਨਾਂ ਨੇ ਫਾਈਰਿੰਗ ਕਰਕੇ ਭਜਾ ਦਿੱਤਾ। ਇਸਤੋਂ ਬਾਅਦ ਬੁੱਧਵਾਰ ਦੀ ਸਵੇਰ ਬੀ. ਐਸ. ਐਫ. ਨੇ ਫਿਰੋਜਪੁਰ ਦੇ ਸਰਹੱਦੀ ਖੇਤਰ ਵਿਚ ਸਰਚ ਆਪ੍ਰੇਸ਼ਨ ਚਲਾਇਆ। ਸ਼ੱਕ ਜਤਾਇਆ ਜਾ ਰਿਹਾ ਹੈ ਪਾਕਿਸਤਾਨ ਵਲੋਂ ਡਰੋਨ ਦੀ ਮਦਦ ਨਾਲ ਭਾਰਤੀ ਸਰਹੱਦ ਵਿਚ ਖੇਤਾਂ ਵਿਚ ਕੁੱਝ ਸ਼ੱਕੀ ਸਾਮਾਨ ਸੁੱਟਿਆ ਗਿਆ ਹੈ।

Related posts

ਮਨਪ੍ਰੀਤ ਬਾਦਲ ਵੱਲੋਂ ਵਿਜੀਲੈਂਸ ਦੀ ਗੇਂਦ ਸੀਬੀਆਈ ਦੇ ਪਾਲੇ ’ਚ ਰੋੜ੍ਹਨ ਦੀ ਕੋਸ਼ਿਸ਼

Sanjhi Khabar

ਬੇਅਦਬੀ ਮਾਮਲਾ : ਸ੍ਰੀ ਅਕਾਲ ਤਖ਼ਤ ਜਥੇਦਾਰ ਨੇ SIT ‘ਤੇ ਚੁੱਕੇ ਸਵਾਲ- ‘ਨਵੇਂ ਚਲਾਨ ‘ਚੋਂ ਕਿਉਂ ਹਟਾਇਆ ਡੇਰਾ ਮੁਖੀ ਦਾ ਨਾਂ?’

Sanjhi Khabar

‘ਅਪ੍ਰੇਸ਼ਨ ਕਲੀਨ’ ਮੋਦੀ ਸਰਕਾਰ ਦੀ ਬੇਹੱਦ ਜ਼ੁਲ਼ਮੀ ਅਤੇ ਤਾਨਾਸ਼ਾਹੀ ਯੋਜਨਾ: ਕੁਲਤਾਰ ਸਿੰਘ ਸੰਧਵਾਂ

Sanjhi Khabar

Leave a Comment