19.1 C
Los Angeles
May 21, 2024
Sanjhi Khabar
Dera Bassi

ਪੇ ਕਮਿਸ਼ਨ ਦੀ ਸੋਧੀ ਹੋਈ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਣ ਪੈਨਸ਼ਨਰਾ ਵਿੱਚ ਪਾਇਆ ਜਾ ਰਿਹਾ ਹੈ ਭਾਰੀ ਰੋਸ: ਸੀਨੀਅਰ ਵੈਟਸ ਐਸੋਸੀਏਸ਼ਨ

ਸੁਨੀਲ ਕੁਮਾਰ ਭੱਟੀ

ਡੇਰਾਬੱਸੀ, 24 ਅਕਤੂਬਰ : ਅੱਜ ਸੀਨੀਅਰ ਵੈਟਸ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਡਾਕਟਰ ਬਿਮਲ ਸ਼ਰਮਾ ਜੁਆਇੰਟ ਡਾਇਰੈਕਟਰ, ਡਾਕਟਰ ਨਿਤਿਨ ਕੁਮਾਰ ਡਿਪਟੀ ਡਾਇਰੈਕਟਰ (ਸੇਵਾ ਮੁਕਤ), ਡਾਕਟਰ ਗੁਰਿੰਦਰ ਵਾਲੀਆ ਜੁਆਇੰਟ ਡਾਇਰੈਕਟਰ (ਸੇਵਾ ਮੁਕਤ), ਡਾਕਟਰ ਸੰਜੀਵ ਖੋਸਲਾ ਡਾਇਰੈਕਟਰ ਪਸ਼ੂ ਪਾਲਣ  ਵਿਭਾਗ  ਪੰਜਾਬ (ਸੇਵਾਮੁਕਤ) ਨੇ ਭਾਗ ਲਿਆ। ਮੀਟਿੰਗ ਦੌਰਾਨ ਛੇਵੇ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਹੋਣ ਮਗਰੋਂ  ਵੀ ਪੰਜਾਬ ਦੇ 3 ਲੱਖ ਤੋਂ ਜਿਆਦਾ ਪੈਨਸ਼ਨਰਜ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ ਕਿਉਕਿ ਇੱਕ ਜਨਵਰੀ 2016 ਤੋਂ  ਬਣਦਾ ਏਰੀਅਰ ਛੇ ਸਾਲ ਲੰਘ ਜਾਣ ਦੇ ਬਾਵਜੂਦ ਵੀ ਪ੍ਰਪਾਤ ਨਹੀਂ ਹੋਇਆ। ਇਸ ਬਾਰੇ ਸੀਨੀਅਰ ਵੈਟਸ ਐਸੋਸੀਏਸ਼ਨ ਦੇ ਕਨਵੀਨਰ ਡਾਕਟਰ ਬਿਮਲ ਸ਼ਰਮਾ ਨੇ ਕਿਹਾ ਕਿ  ਪੈਨਸ਼ਨਰਾਂ ਦੀ ਸੋਧੀ ਹੋਈ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਸਮੂਹ ਪੈਨਸ਼ਨਰਾਂ ਵਿੱਚ ਬੇਚੈਨੀ ਦਾ ਮਾਹੌਲ ਹੈ ਅਤੇ ਪੰਜਾਬ ਸਰਕਾਰ ਪੈਨਸ਼ਨਰਾਂ ਦੇ ਵਿਰੋਧ ਤੋਂ ਡਰਦੀ ਹੋਈ ਚੋਣ ਜਾਬਤੇ ਦੇ ਲਾਗੂ ਹੋਣ ਤੱਕ ਸਮਾਂ ਲੰਘਾ ਰਹੀ ਹੈ। ਡਾਕਟਰ ਨਿਤਿਨ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਪੈਨਸ਼ਨਰ ਸਰਕਾਰ ਤੋਂ ਪੈਨਸ਼ਨਰਾਂ ਨੂੰ ਨੋਟੀਫਿਕੇਸ਼ਨ ਵਿੱਚ ਦੇਰੀ ਦਾ ਕਾਰਨ ਬਣਦੇ ਬਕਾਏ ਦੀ ਵਿਧੀ ਅਤੇ ਇਕ  ਜਨਵਰੀ 2016 ਤੋਂ ਬਾਅਦ ਸੇਵਾਮੁਕਤ ਹੋਣ ਵਾਲੇ ਨੂੰ ਪੈਨਸ਼ਨਰ  ਨੂੰ  ਸੋਧੀ ਹੋਈ ਗਰੈਚੁਟੀ ਵੀਹ ਲੱਖ  ਬਾਰੇ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ । ਡਾਕਟਰ ਗੁਰਿੰਦਰ ਵਾਲੀਆ ਨੇ ਕਿਹਾ ਕਿ ਇਸ ਸਾਲ ਇਹ ਪੈਨਸ਼ਨਰਾ ਲਈ ਕਾਲੀ ਦੀਵਾਲੀ ਹੋਵੇਗੀ ਕਿਉਂਕਿ ਸਰਕਾਰ ਨੇ ਬੱਚਤ ਉਪਰ ਭਾਰੀ ਟੈਕਸ ਅਤੇ ਬਹੁਤ ਹੀ ਘੱਟ ਵਿਆਜ ਦੇ ਰਹੀ ਹੈ ਰਹੀ ਹੈ। ਜਿਸ ਨਾਲ ਪੈਨਸ਼ਨਰਾਂ ਦੀ ਆਮਦਨ ਘੱਟ ਗਈ ਹੈ। ਜਦੋਂ  ਕਿ ਇਸ ਦੇ ਉਲਟ ਮੈਡੀਕਲ ਖਰਚੇ ਬਹੁਤ ਵਧ ਗਏ ਹਨ। ਡਾਕਟਰ  ਸੰਜੀਵ ਖੋਸਲਾ ਨੇ ਕਿਹਾ ਕਿ ਪੈਨਸ਼ਨਰਾਂ ਦੀ ਮੰਗ ਪ੍ਰਤੀ ਸਰਕਾਰ ਦੀ ਬੇਰੁਖ਼ੀ ਕਾਰਨ ਪੈਨਸ਼ਨਰਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Related posts

ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵਲੋਂ ਜਨਤਕ ਥਾਵਾਂ ’ਤੇ ਚਲਾਈ ਤਲਾਸ਼ੀ ਮੁਹਿੰਮ

Sanjhi Khabar

ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਫਰਮ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ

Sanjhi Khabar

ਨਾਜਾਇਜ਼ ਮਾਈਨਿੰਗ ਕਰਨ ਕਾਰਨ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਨੁਕਸਾਨ, ਮਾਮਲਾ ਦਰਜ

Sanjhi Khabar

Leave a Comment