20.3 C
Los Angeles
May 22, 2024
Sanjhi Khabar
Crime News Dera Bassi Zirakpur

ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਫਰਮ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ

ਜੇ ਐੱਸ ਕਲੇਰ
ਜ਼ੀਰਕਪੁਰ, 2 ਅਗਸਤ  ਵਿਦੇਸ਼ ਜਾਣ ਦੇ ਚਾਹਵਾਨਾਂ ਨਾਲ ਠੱਗੀਆਂ ਮਾਰਨ ਵਾਲੀ ਇਮੀਗ੍ਰੇਸ਼ਨ ਕੰਪਨੀ ‘ਤੇ ਸ਼ਿਕੰਜਾ ਕਸਦਿਆਂ ਪੁਲਿਸ ਨੇ ਕਾਰਵਾਈ ਦੌਰਾਨ ਜ਼ੀਰਕਪੁਰ ਦੇ ਵੀਆਈਪੀ ਰੋਡ ‘ਤੇ ਗੈਰਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ‘ਤੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪਾਮਾਰੀ ਕਰਕੇ ਕੰਪਨੀ ਦੇ ਮਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐਸਐਚਓ ਜ਼ੀਰਕਪੁਰ ਸਿਮਰਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ੱਕੀ ਸੱਕੀ ਪੁਰਸਾ ਦੇ ਸੰਬੰਧ ਵਿੱਚ ਪੁਲਿਸ ਪਾਰਟੀ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਦੇ ਸਿਲਸਿਲੇ ਅਤੇ ਚੈਕਿੰਗ ਦੇ ਸੰਬੰਧ ਵਿਚ ਮੈਟਰੋ ਮੋੜ ਵੀ.ਆਈ.ਪੀ ਰੋਡ ਜੀਰਕਪੁਰ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਸਤਪਾਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਪੰਚਕੂਲਾ ਜੋ ਕਿ ਗਲੋਬਲ ਐਕਮੇ/ਵੀਜਾ ਇੰਮੀਗ੍ਰੇਸਨ ਦੇ ਨਾਮ ਤੇ ਇੰਮੀਗ੍ਰੇਸਨ ਦਾ ਕੰਮ ਕਰਦਾ ਹੈ ਜਿਸਦੀ ਵੀ.ਆਈ.ਪੀ ਰੋਡ ਜੀਰਕਪੁਰ ਦੇ ਚੰਡੀਗੜ੍ਹ ਸਿਟੀ ਸੈਂਟਰ ਵਿਖੇ ਦਫਤਰ ਹੈ ਜਿਸ ਪਾਸ ਕੋਈ ਵੀ ਲਾਈਸਸ ਵਗੈਰਾ ਨਹੀ ਹੈ। ਜੋ ਕਿ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੁੱਟ ਰਿਹਾ ਹੈ ਸੂਚਨਾ ਤੇ ਤੁਰੰਤ ਰੇਡ ਕਰ ਕੇ ਦੋਸ਼ੀ ਖ਼ਿਲਾਫ਼ ਧਾਰਾ 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Related posts

ਵਿਧਾਇਕ ਨਹੀਂ ਤੁਹਾਡਾ ਸੇਵਾਦਾਰ ਬਣਕੇ ਕਰਾਂਗਾ ਵਿਕਾਸ ਅਤੇ ਲੋਕ ਭਲਾਈ ਦੇ ਕੰਮ: ਸ਼ਰਮਾ

Sanjhi Khabar

ਆਮ ਆਦਮੀ ਪਾਰਟੀ ਆਗੂ ਅਜੈਪਾਲ ਸਿੰਘ ਗਿੱਲ ਨੇ ਕੀਤੀ ਖੁਦਕੁਸ਼ੀ;ਮਾਮਲੇ ਦੀ ਜਾਂਚ ਵਿੱਚ ਜੁੱਟੀ ਪੁਲਿP

Sanjhi Khabar

ਖੁਦ ਨੂੰ ਦੇਸ਼ਭਗਤ ਕਹਿਣ ਵਾਲੇ ਸ਼ਿਵ ਸੇਨਾ ਦੇ ਨਿਸ਼ਾਂਤ ਸ਼ਰਮਾ ‘ਤੇ ਦੇਸ਼ਧ੍ਰੋਹ ਦਾ ਪਰਚਾ ਦਰਜ, ਪੁਲਿਸ ਨੇ ਕੀਤਾ ਗ੍ਰਿਫਤਾਰ

Sanjhi Khabar

Leave a Comment