15.3 C
Los Angeles
May 17, 2024
Sanjhi Khabar
Agriculture Chandigarh Politics

ਕਿਸਾਨ ਆਗੂਆਂ ਨੇ ਕੀਤਾ ਵੱਡਾ ਦਾਅਵਾ: ਦੋਗਲਾ ਬੰਦਾ ਕੇਜਰੀਵਾਲ, ਪਹਿਲੋਂ ਖੇਤੀ ਕਾਨੂੰਨਾਂ ਦੇ ਹੱਕ ‘ਚ ਸੀ

Agency
ਗੁਰਦਾਸਪੁਰ: : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਬਾਘਾਪੁਰਾਣਾ ਵਿੱਚ ਕਿਸਾਨ ਮਹਾਪੰਚਾਇਤ ਕੀਤੀ। ਇਸ ਤੋਂ ਕਿਸਾਨ ਲੀਡਰ ਖੁਸ਼ ਨਹੀਂ ਹਨ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਹਿਲਾ ਕੇਜਰੀਵਾਲ ਕਾਨੂੰਨਾਂ ਦੇ ਹੱਕ ਵਿੱਚ ਬਿਆਨ ਦਿੰਦੇ ਰਹੇ ਹਨ। ਅੱਜ ਕਿਸਾਨਾਂ ਦੇ ਹੱਕ ਵਿੱਚ ਗੱਲ ਕਰ ਰਹੇ ਹਨ। ਇਹ ਸਾਰੀਆਂ ਰਾਜਨੀਤਕ ਗਿਣਤੀਆਂ-ਮਿਣਤੀਆਂ ਹਨ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਕਿਸਾਨਾਂ ਨੇ ਨਾਂ ‘ਤੇ ਜਿਸ ਦਾ ਵੀ ਜੀਅ ਕਰੇ ਤੇ ਜਦੋਂ ਚਾਹੇ ਕਿਸਾਨਾਂ ਦੇ ਨਾਂ ‘ਤੇ ਇਕੱਠ ਕੀਤਾ ਜਾ ਸਕਦਾ ਹੈ, ਪਰ ਹਕੀਕਤ ਇਹ ਹੈ ਕਿ ਇਹ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਕਿਸਾਨਾਂ ਨੂੰ ਕੁਝ ਮਿਲਣ ਵਾਲਾ ਨਹੀਂ ਤੇ ਨਾ ਹੀ ਇਹ ਕੁਝ ਕਰਨਗੇ।

ਸਤਾ ‘ਤੇ ਕੋਈ ਵੀ ਆ ਜਾਵੇ, ਚਾਹੇ ਕੇਜਰੀਵਾਲ ਹੋਏ, ਮੋਦੀ ਹੋਏ ਜਾਂ ਫਿਰ ਡਾ. ਮਨਮੋਹਨ ਸਿੰਘ ਆ ਜਾਏ, ਜਿੰਨਾ ਚਿਰ ਕੈਟ ਵਿੱਚੋਂ ਭਾਰਤ ਬਾਹਰ ਨਹੀਂ ਆਉਂਦਾ, ਓਨੀ ਦੇਰ ਤਕ ਏਦਾਂ ਦੇ ਕਾਨੂੰਨ ਬਣਾਉਣ ਦੀਆਂ ਚਾਲਾਂ ਚੱਲਦੀਆਂ ਰਹਿਣਗੀਆਂ ਕਿਉਂਕਿ ਕੋਸ਼ਿਸ਼ ਇਹ ਹੈ ਕਿ ਦੇਸ਼ ਨੂੰ ਮੁੜ ਤੋਂ ਗੁਲਾਮ ਕੀਤਾ ਜਾ ਸਕੇ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਬਾਘਾਪੁਰਾਣਾ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਹੈ। ਇਸ ਮੌਕੇ ਕੇਜਰੀਵਾਲ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਉਹ ਦਿੱਲੀ ਵਿੱਚ ਹਨ ਕਿਸਾਨ ਕੋਈ ਫਿਕਰ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਖੁਦ ਕਿਸਾਨ ਅੰਦੋਲਨ ਦਾ ਹਿੱਸਾ ਬਣੇ। ਇਸ ਕਰਕੇ ਹੁਣ ਬੀਜੇਪੀ ਸਰਕਾਰ ਉਨ੍ਹਾਂ ਨੂੰ ਤੰਗ ਕਰ ਰਹੀ ਹੈ।

Related posts

ਸਾਡਾ ਤਾਂ ਇਤਿਹਾਸ ਹੀ ਲੜਦੇ ਰਹਿਣਾ, PM ਮੋਦੀ ਤੇ ਅਮਿਤ ਸ਼ਾਹ ਨੇ ਗਲਤ ਥਾਂ ਲਿਆ ਪੰਗਾ ਸਬਕ ਸਿਖਾ ਦੇਵਾਂਗੇ’ : ਟਿਕੈਤ

Sanjhi Khabar

ਕ੍ਰਿਪਟੋ ਕਰੰਸੀ ਚਿੱਟਫੰਡ ਕੰਪਨੀ ਬੋਟ ਫੋਲਿਊ ਦਾ ਗੌਰਖਧੰਦਾ 2

Sanjhi Khabar

ਕੋਰੋਨਾ ਸੰਕਟ ਸਮੇਂ ਮਰੀਜ਼ਾਂ ਦੀ ਸਹਾਇਤਾ ਲਈ ਰਾਹੁਲ ਗਾਂਧੀ ਨੇ ਵਧਾਇਆ ਮਦਦ ਦਾ ਹੱਥ,

Sanjhi Khabar

Leave a Comment