15.7 C
Los Angeles
May 17, 2024
Sanjhi Khabar
Bathinda Chandigarh Crime News ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਕ੍ਰਿਪਟੋ ਕਰੰਸੀ ਚਿੱਟਫੰਡ ਕੰਪਨੀ ਬੋਟ ਫੋਲਿਊ ਦਾ ਗੌਰਖਧੰਦਾ 2

ਪੀਐਸ ਮਿੱਠਾ
ਚੰਡੀਗੜ : ਪੰਜਾਬ ਦੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਲਈ ਕਈ ਕ੍ਰਿਪਟੋ ਕਰੰਸੀ ਚਿਟਫੰਡ ਕੰਪਨੀ ਬੀਟੀਐਫ ਬੋਟ ਫੋਲਿਊ ਵਲੋ ਲੋਕਾਂ ਨੂੰ ਜਿਆਦਾ ਵਿਆਜ਼ ਦੇਣ ਦੇ ਲਾਲਚ ਵਿੱਚ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਕੰਪਨੀ ਦੇ ਐਮਡੀ ਰਾਹੁਲ ਬੱਤਾ, ਵਿਨੈ ਸਹਰਾਵਤ ਅਤੇ ਅਸ਼ੀਸ ਮਲਿਕ ਨੇ ਪਹਿਲਾ ਵੀ ਦਿੱਲੀ ਦੇ ਵਿੱਚ ਚਿੱਟਫੰਡ ਕੰਪਨੀ ਲਿਬਰਾ ਅਤੇ ਲਿਬਰਾ ਪਰੋ ਚਲਾਈ ਸੀ ਜਿਸਦੇ ਵਿੱਚ ਕਰੋੜਾਂ ਰੁਪਏ ਇਕੱਠੇ ਕਰਕੇ ਲੋਕਾਂ ਨਾਲ ਠੱਗੀ ਮਾਰੀ ਸੀ ਅਤੇ ਬਾਦ ਵਿੱਚ ਕੰਪਨੀ ਬੰਦ ਕਰਕੇ ਪੰਜਾਬ ਆ ਗਏ ਸਨ ਅਤੇ ਇਨਾਂ ਦਾ ਇਕ ਸਾਥੀ ਅਸ਼ੀਸ ਮਲਿਕ ਦਿੱਲੀ ਵਿੱਚ ਜੇਲ ਦਾ ਹਵਾ ਖਾ ਰਿਹਾ ਹੈ। ਪੰਜਾਬ ਵਿੱਚ ਆਕੇ ਫਿਰ ਬੰਟੀ ਬਬਲੀ ਜੋੜੀ ਨੇ ਲੋਕਾਂ ਨੂੰ ਲੁੱਟਣ ਦੇ ਲਈ ਬੀਟੀਐਫ ਬੋਟਫੋਲਿੳ ਨਾਮ ਦੀ ਚਿੱਟਫੰਡ ਕੰਪਨੀ ਦਾ ਗੋਰਖਧੰਦਾ ਸੁਰੂ ਕੀਤਾ ਅਤੇ ਲੋਕਾਂ ਨੂੰ ਜਿਆਦਾ ਵਿਆਜ਼ ਦੇਣ ਦਾ ਲਾਲਚ ਦੇਕੇ ਆਪਣੇ ਪ੍ਰੋਮੋਟਰ ਲਾਲ ਚੰਦ ਅਤੇ ਪੂਰਨ ਸਿੰਘ ਮੋਗਾ ਨੂੰ ਨਾਲ ਜੋੜਿਆ ਅਤੇ ਲਾਲ ਚੰਦ ਬਠਿੰਡਾ ਨੂੰ ਜਿਆਦਾ ਪੈਸੇ ਇੱਕਠੇ ਕਰਨ ਦੇ ਏਵਜ਼ ਵਜੋ ਇਕ ਮਹਿੰਗੀ ਕਾਰ ਵੀ ਗਿਫਟ ਵਜੋ ਦਿੱਤੀ ਗਈ ਹੈ।
ਕੰਪਨੀ ਦੇ ਐਮਡੀ ਰਾਹੁਲ ਬੱਤਾ ਦੇ ਖਿਲਾਫ ਪਟਿਆਲਾ ਦੇ ਥਾਣਾ ਡਵੀਜ਼ਨ 4 ਦੇ ਅੰਦਰ ਐਫਆਈਆਰ ਨੰਬਰ 188 ਧਾਰਾ 420,406 ਅਤੇ 120 ਦੇ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਹੈ।
ਜਿਸ ਪਹਿਲਾਂ ਵੀ ਲੋਕਾਂ ਦੇ ਨਾਲ ਬਿਟਕੋਆਇਨ ਦੇ ਨਾਮ ਤੇ ਠੱਗੀ ਮਾਰੀ ਗਈ ਹੈ। ਹੁਣ ਫਿਰ ਲੋਕਾਂ ਸਰੇਆਮ ਕ੍ਰਿਪਟੋ ਕਰੰਸੀ ਦੇ ਨਾਮ ਤੇ ਚਿੱਟਫੰਡ ਕੰਪਨੀ ਬਣਾਕੇ ਲੁਟਿਆ ਜਾ ਰਿਹਾ ਹੈ। ਕੰਪਨੀ ਦੇ ਅੰਦਰਲੇ ਸੂਤਰਾਂ ਨੇ ਦੱਸਿਆ ਕਿ ਜਦੋ ਕੋਈ ਕੰਪਨੀ ਵਿੱਚ ਲਗਾਏ ਪੈਸੇ ਵਾਪਸ ਲੈਣ ਲਈ ਆਉਦਾ ਹੈ ਤਾਂ ਉਸਨੂੰ ਇਹ ਕਹਿ ਕੇ ਡਰਾਇਆ ਜਾਂਦਾ ਹੈ ਕਿ ਸਾਡੇ ਕੋਲ ਕਈ ਪੁਲੀਸ ਅਧਿਕਾਰੀਆਂ ਅਤੇ ਰਾਜਨੀਤਕ ਲੋਕਾਂ ਦੇ ਕਰੋੜਾਂ ਰੁਪਏ ਲੱਗੇ ਹੋਏ ਹਨ ਅਤੇ ਅਸੀ ਤੁਹਾਡੇ ਖਿਲਾਫ ਉਲਟਾ ਕੇਸ ਦਰਜ਼ ਕਰਵਾ ਦੇਵਾਗੇ। ਇਨਾਂ ਵਲੋ ਇਥੋ ਤੱਕ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਤੁਹਾਡੇ ਖਿਲਾਫ ਫਿਰੋਤੀ ਮੰਗਣ ਅਤੇ ਐਸੀਅੇੈਸਟੀ ਐਕਟ ਦਾ ਕੇਸ ਦਰਜ ਕਰਵਾ ਦੇਵਾਗੇ। ਇਥੋ ਤੱਕ ਕਿ ਜਦੋ ਇਨਾਂ ਦਾ ਪੱਖ ਲੈਣ ਦੇ ਲਈ ਰਾਹੁਲ ਬੱਤਾ ਨੂੰ ਫੋਨ ਕੀਤਾ ਗਿਆ ਤਾਂ ਇਸ ਵਲੋ ਪੱਤਰਕਾਰ ਨੂੰ ਵੀ ਧਮਕੀਆਂ ਦਿੱਤੀਆ ਜਿਸਦੀ ਰਿਕਾਰਡਿੰਗ ਪੱਤਰਕਾਰ ਕੋਲ ਮੌਜੂਦ ਹੈ। ਇਸ ਤੋ ਇਲਾਵਾ ਕੰਪਨੀ ਦੇ ਸੈਮੀਨਾਰਾਂ ਵਿੱਚ ਕਿਸਤਰਾਂ ਕੰਪਨੀ ਦੇ ਪ੍ਰੋਮੋਟਰ ਲਾਲਚੰਦ ਬਠਿੰਡਾ ਅਤੇ ਰਾਹੁਲ ਬੱਤਾ ਦੀਆਂ ਵੀਡਿਊਜ ਸਾਮਣੇ ਆਈਆਂ ਹਨ ਜਿਸਦੇ ਵਿੱਚ ਕਿਸਤਰਾਂ ਲੋਕਾਂ ਨੂੰ ਲਾਲਚ ਦੇਕੇ ਫਸਾਉਣ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਦੋਨੋ ਬੰਟੀ ਬਬਲੀ ਡੁਬਈ ਦੇ ਟੂਰ ਤੇ ਗਏ ਸਨ ਅਤੇ ਨਿਵੇਸ਼ਕਾਂ ਕਿਹਾ ਕਿ ਅਸੀ ਟਰੇਡਿੰਗ ਦਾ ਕੰਮ ਸੁਰੂ ਕਰਕੇ ਤੂਹਾਨੂੰ ਵੱਧ ਵਿਆਜ਼ ਦੇਵਾਗੇ ਅਤੇ ਆਪਣੀ ਇਕ ਫੋਟੋ ਮਲਟੀ ਬੈਕ ਡੁਬਈ ਦੇ ਵਿੱਚ ਜਾਕੇ ਖਿਚਵਾਈ ਅਤੇ ਸੋਸਲ ਮੀਡਿਆਂ ਤੇ ਪਾਈ ਸੀ ਤਾਂਜੋ ਲੋਕਾਂ ਨੂੰ ਇਸ ਆੜ ਵਿੱਚ ਜਿਆਦਾ ਲੁੱਟ ਦਾ ਸ਼ਿਕਾਰ ਬਣਾਇਆ ਜਾ ਸਕੇ। ਕੰਪਨੀ ਦੇ ਅਗਲੇ ਕਾਰਨਾਮਿਆ ਖੁਲਾਸਾ ਅਗਲੀ ਖਬਰ ਵਿੱੱਚ ਕੀਤਾ ਜਾਵੇਗਾ ਕਿ ਕਿਉ ਆਪਣੀ ਵੀਡਿਊਜ਼ ਨੂੰ ਯੂਟਿਊਬ ਤੋ ਹਟਾਇਆ ਗਿਆ ਹੈ। ਕੰਪਨੀ ਦੇ ਖਿਲਾਫ ਖਬਰ ਲੱਗਣ ਤੋ ਬਾਦ ਕੰਪਨੀ ਨੇ ਆਪਣੇ ਵਟਸਐਪ ਗਰੁੱਪ ਦਾ ਨਾਮ ਵੀ ਬਦਲ ਲਿਆ ਹੈ ਅਤੇ ਜੂਮ ਮੀਟਿੰਗਾਂ ਵੀ ਬੰਦ ਕਰ ਦਿੱਤੀਆਂ ਹਨ।
ਇਨਾ ਵੱਲੋ ਪੰਜਾਬ ਦੇ ਜੀਰਕਪੁਰ, ਮੁਹਾਲੀ, ਬਠਿੰਡਾ, ਫਰੀਦਕੋਟ, ਮਾਨਸਾ, ਸਰਦੂਲਗੜ, ਭੁੱਚੋ ਮੰਡੀ, ਬਰਨਾਲਾ, ਮੋਗਾ ਅਤੇ ਲੁਧਿਆਣਾ ਦੇ ਵਿੱਚ ਮੀÇੱਟੰਗਾਂ ਕਰਕੇ ਲੋਕਾਂ ਨੂੰ ਕਰੋੜਪਤੀ ਬਣਾਉਣ ਦੇ ਸੁਪਨੇ ਦਿਖਾਕੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਲੋਕਾਂ ਨੂੰ 10 ਤੋ 30 ਪ੍ਰਤੀਸ਼ਤ ਵਿਆਜ਼ ਦੇਣ ਦੀ ਆੜ ਵਿੱਚ ਕਰੋੜਾਂ ਰੁਪਏ ਇਕੱਠੇ ਕੀਤੇ ਗਏ ਹਨ । ਕੰਪਨੀ ਵਲੋ ਜਿਆਦਾ ਪੈਸੇ ਲਿਆਊਣ ਵਾਲੇ ਏਜੰਟਾਂ ਅਤੇ ਪ੍ਰੋਮੋਟਰਾਂ ਨੂੰ ਪੰਜ ਸ਼ਿਤਾਰਾ ਹੋਟਲਾਂ ਵਿੱਚ ਰਹਿਣ ਲਈ ਟੂਰ ਅਤੇ ਤੋਹਫੇ ਵੀ ਦਿੱਤੇ ਜਾਂਦੇ ਹਨ।
ਭਾਰਤ ਸਰਕਾਰ ਵਲੋ ਅਜਿਹੀਆਂ ਚਿੱਟਫੰਡ ਕੰਪਨੀਆਂ ਨੂੰ ਕੋਈ ਮਾਨਤਾ ਹੈ। ਇਨਾਂ ਵਲੋ ਜਿਥੇ ਲੋਕਾਂ ਨੂੰ ਲਾਲਚ ਦੇਕੇ ਫਸਾਇਆ ਜਾਂਦਾ ਹੈ ਉਥੇ ਸਰਕਾਰ ਦੇ ਨਾਲ ਕਰੋੜਾਂ ਰੁਪਏ ਦੇ ਟੈਕਸ ਦੀ ਹੇਰਾਫੇਰੀ ਵੀ ਕੀਤੀ ਜਾਂਦੀ ਹੈ। ਇਸ ਤੋ ਇਲਾਵਾ ਦੇਸ ਦਾ ਪੈਸਾ ਹਵਾਲਾ ਦੇ ਰਾਂਹੀ ਵਿਦੇਸਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਸਦੇ ਚਲਦਿਆ ਸਰਕਾਰ ਨੂੰ ਇਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਇਨਾ ਵਲੋ ਲੋਕਾਂ ਤੋ ਕਰੋੜਾਂ ਰੁਪਏ ਲੈਕੇ ਪਟਿਆਲਾ ਵਿੱਚ ਲੋਕਾਂ ਨੂੰ ਪਲਾਟ ਦੇਣ ਦੇ ਨਾਮ ਤੇ ਇਕਠੇ ਕੀਤੇ ਗਏ ਹਨ ਜੋ ਕਿ ਨਹੀ ਦਿੱਤੇ ਗਏ। ਕੰਪਨੀ ਦੇ ਅੰਦਰਲੇ ਸੂਤਰਾਂ ਨੇ ਦੱਸਿਆ ਕਿ ਕੰਪਨੀ ਵਲੋ 10 ਤੋ 30 ਪ੍ਰਤੀਸ਼ਤ ਮਹੀਨਾ ਵਿਆਜ਼ ਦਿੱਤਾ ਜਾਂਦਾ ਸੀ ਉਹ ਹੁਣ ਪਿੱਛਲੇ ਇਕ ਮਹੀਨੇ ਤੋ ਨਹੀ ਦਿੱਤਾ ਜਾ ਰਿਹਾ ਅਤੇ ਲੋਕ ਦਫਤਰ ਦੇ ਚੱਕਰ ਲਗਾਕੇ ਜਾ ਰਹੇ ਹਨ ਅਤੇ ਲੋਕਾਂ ਨੂੰ ਸਿਵਾਏ ਲਾਰਿਆ ਦੇ ਕੁਝ ਵੀ ਨਹੀ ਮਿਲ ਰਿਹਾ ਹੈ। ਕੰਪਨੀ ਤੋ ਸਤਾਏ ਲੋਕਾਂ ਨੇ ਦੱਸਿਆ ਕਿ ਉਨਾਂ ਵਲੋ ਜਲਦੀ ਹੀ ਇਨਾਂ ਦੇ ਖਿਲਾਫ ਪੁਲੀਸ ਨੂੰ ਸ਼ਿਕਾਇਤਾਂ ਦਿੱਤੀਆਂ ਜਾਣਗੀਆਂ।
ਜਿਕਰਯੋਗ ਹੈ ਕਿ ਪੰਜਾਬ ਦੇ ਲੋਕ ਪਹਿਲਾਂ ਵੀ ਚਿੱਟਫੰਡ ਕੰਪਨੀਆਂ ਪਰਲ ਗਰੁਪ, ਗਰੀਨ ਵੈਲੀ, ਕਿੰਮ, ਕਰਾਊਣ ਗਰੁਪ, ਗਰੀਨ ਫਾਰੈਸਟ, ਸਾਰਦਾ ਗਰੁਪ, ਐਲਪੀਐਨਟੀ ਟੋਕਨ, ਗੋਲਡਨ ਫਾਰੈਸਟ ਅਤੇ ਸਹਾਰਾ ਗਰੁੱਪ ਦੇ ਵਿੱਚ ਆਪਣੇ ਹੱਕ ਦੀ ਕਮਾਈ ਫਸਾਕੇ ਲੁੱਟ ਚੁੱਕੇ ਹਨ ਅਤੇ ਸੰਗਰੂਰ ਏਰੀਏ ਦੇ ਕਈ ਲੋਕ ਇਨਾਂ ਕੰਪਨੀਆਂ ਤੋ ਤੰਗ ਆਕੇ ਆਤਮਹੱਤਿਆ ਵੀ ਕਰ ਚੁੱਕੇ ਹਨ।
ਕੀ ਕਹਿਣਾ ਹੈ ਸੇਬੀ ਦੇ ਰਿਜ਼ਨਲ ਡਾਇਰੈਕਟਰ ਦਾ
ਦੂਜੇ ਪਾਸੇ ਭਾਰਤ ਸਰਕਾਰ ਦੀ ਚਿੱਟਫੰਡ ਕੰਪਨੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਸਰਕਾਰੀ ਸੰਸਥਾ ਸੇਬੀ ਦੇ ਰਿਜ਼ਨਲ ਡਾਇਰੈਕਟਰ ਰਾਜੇਸ ਧਨਜੇਟੀ ਦਾ ਕਹਿਣਾ ਹੈ ਕਿ ਕੋਈ ਵੀ ਚਿੱਟਫੰਡ ਕੰਪਨੀ ਦੇਸ਼ ਦੇ ਵਿੱਚ ਲੀਗਲ ਨਹੀ ਹੈ ਅਤੇ ਲੋਕ ਇਨਾਂ ਕੰਪਨੀਆਂ ਦੇ ਵੱਧ ਵਿਆਜ਼ ਦੇ ਲਾਲਚ ਵਿੱਚ ਆਕੇ ਪੈਸੇ ਨਾ ਫਸਾਉਣ ਅਤੇ ਸਰਕਾਰ ਨੇ ਦੇਸ਼ ਦੇ ਅੰਦਰ ਅਜਿਹੀਆਂ ਕੰਪਨੀਆਂ ਦੇ ਖਿਲਾਫ ਮੁਹਿੰਮ ਸੂਰੂ ਕਰ ਰੱਖੀ ਹੈ ਅਤੇ ਭਾਰਤ ਸਰਕਾਰ ਵਲੋ ਅਜਿਹੀਆਂ ਕੰਪਨੀਆਂ ਦੇ ਖਿਲਾਫ ਸ਼ਿਕਜ਼ਾ ਕਸਿਆ ਜਾਵੇਗਾ।
ਕੀ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਦਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹੀਆਂ ਚਿੱਟਫੰਡ ਕ੍ਰਿਪਟੋ ਕੰਪਨੀਆਂ ਦੇ ਖਿਲਾਫ ਕਾਰਵਾਈ ਕਰਨ ਅਤੇ ਲੋਕਾਂ ਨੂੰ ਅਜਿਹੇ ਠੱਗਾਂ ਤੋ ਬਚਣ ਲਈ ਬਿਆਨ ਦਿੱਤੇ ਜਾਂਦੇ ਹਨ। ਉਨਾਂ ਵਲੋ ਪਰਲ ਗਰੁੱਪ ਦੇ ਖਿਲਾਫ ਕਾਰਵਾਈ ਵੀ ਸੁਰੂ ਕੀਤੀ ਗਈ ਹੈ। ਉਨਾ ਕਿਹਾ ਕਿ ਲੋਕਾਂ ਦੀ ਹੱਕ ਦੀ ਕਮਾਈ ਲੁੱਟਣ ਵਾਲਿਆ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀ ਜਾਵੇਗਾ।
ਕੀ ਕਹਿਣਾ ਚਿੱਟਫੰਡ ਵਿਰੋਧੀ ਸੰਗਠਨ ਦਾ
ਚਿੱਟਫੰਡ ਵਿਰੋਧੀ ਸੰਗਠਨ ਪੰਜਾਬ ਦੇ ਸੱਕਤਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਕੰਪਨੀ ਦੇ ਖਿਲਾਫ ਪੰਜਾਬ ਸਰਕਾਰ, ਡੀਜੀਪੀ ਪੰਜਾਬ ਪੁਲੀਸ ਅਤੇ ਈਡੀ ਇਨਫੋਰਸਮੈਟ ਡਾਇਰੈਕਟਰ ਚੰਡੀਗੜ ਨੂੰ ਲਿਖਤੀ ਸ਼ਿਕਾਇਤ ਭੇਜ ਰਹੇ ਹਨ ਤਾਂ ਇਨਾਂ ਦੇ ਪ੍ਰਮੋਟਰਾਂ ਅਤੇ ਮਾਲਕਾਂ ਦੇ ਖਿਲਾਫ ਸਖਤ ਕਾਨੂਨੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਅਜਿਹੀਆ ਲੋਟੂ ਕੰਪਨੀਆਂ ਦੇ ਖਿਲਾਫ ਪੁਲੀਸ ਕੇਸ ਦਰਜ ਕਰਵਾਏ ਜਾਣਗੇ ਅਤੇ ਇਨਾਂ ਦੇ ਦਫਤਰਾਂ ਦਾ ਘੇਰਾੳ ਕਰਕੇ ਲੋਕਾਂ ਦੇ ਪੈਸੇ ਵਾਪਸ ਕਰਵਾਏ ਜਾਣਗੇ।

 

Related posts

ਫਰਾਂਸ ਚ ਨੌਜਵਾਨ ਨੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੂੰ ਮਾਰਿਆ ਥੱਪੜ, ਦੋ ਗ੍ਰਿਫਤਾਰ

Sanjhi Khabar

ਚੰਡੀਗੜ੍ਹ ਦੇ ਜਿਊਲਰੀ ਸ਼ੋ ਰੂਮ ‘ਚ, ਦੁਕਾਨ ‘ਤੇ ਕੰਮ ਕਰਨ ਵਾਲੇ ਕਾਰੀਗਰ ਨੇ ਸਵਾ ਕਰੋੜ ਦੇ ਗਹਿਣੇ ਕੀਤੇ ਚੋਰੀ

Sanjhi Khabar

ਰਾਹੁਲ ਗਾਂਧੀ ਨੇ ਸਰਕਾਰ ਦੇ ਆਰਥਿਕ ਰਾਹਤ ਪੈਕੇਜ ‘ਤੇ ਚੁੱਕੇ ਸਵਾਲ

Sanjhi Khabar

Leave a Comment