19 C
Los Angeles
May 17, 2024
Sanjhi Khabar
Chandigarh Politics Zirakpur

ਕਾਂਗਰਸ ਅਤੇ ‘ਆਪ’ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ:ਸ਼ਰਮਾ

PS Mitha
ਡੇਰਾਬਸੀ, 29 ਜਨਵਰੀ

– ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਐਨ ਕੇ ਸ਼ਰਮਾ ਵੱਲੋਂ ਅੱਜ ਰਿਟਰਨਿੰਗ ਅਫਸਰ-ਕਮ ਉਪ ਮੰਡਲ ਮੈਜਿਸਟਰੇਟ ਡੇਰਾਬੱਸੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਉਨਾਂ ਦੀ ਧਰਮ ਪਤਨੀ ਸ੍ਰੀਮਤੀ ਬਬੀਤਾ ਸ਼ਰਮਾ ਨੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸ੍ਰੀ ਐਨ ਕੇ ਸ਼ਰਮਾ ਨੇ ਆਪਣੇ ਸਮਰਥਕਾਂ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ। ਜਿਸ ਉਪਰੰਤ ਉਹ ਰਿਟਰਨਿੰਗ ਅਫਸਰ ਸਵਾਤੀ ਟਿਵਾਣਾ ਦੇ ਦਫਤਰ ਪਹੁੰਚੇ ਅਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਪਾਰਟੀ ਨੇ ਉਨਾਂ ਦੇ ਵਿਸ਼ਵਾਸ ਪ੍ਰਗਟਾਉਂਦਿਆਂ ਤੀਜੀ ਵਾਰ ਉਮੀਦਵਾਰ ਬਣਾ ਕੇ ਹਲਕੇ ਦੇ ਲੋਕਾਂ ਦੀ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨਾਂ ਕਿਹਾ ਕਿ ਜਿਸ ਦਿਨ ਤੋਂ ਉਨਾਂ ਨੇ ਹਲਕੇ ਵਿਚ ਆਪਣੀਆਂ ਗਤੀਵਿਧੀਆਂ ਆਰੰਭ ਕੀਤੀਆਂ, ਉਸ ਦਿਨ ਤੋਂ ਹੀ ਉਹਨਾਂ ਨੰੂ ਜਿਸ ਤਰੀਕੇ ਨਾਲ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਉਨਾਂ ਦੀ ਚੋਣ ਮੁਹਿੰਮ ਵਿਚ ਉਨਾਂ ਦੇ ਪਿਤਾ ਸਮਾਨ ਬਜ਼ੁਰਗ ਵਿਅਕਤੀ, ਮਾਤਾਵਾਂ ਤੇ ਭੈਣਾ ਤੇ ਨੌਜਵਾਨ ਵਰਗ ਡਟ ਕੇ ਸ਼ਾਮਲ ਹੋ ਰਿਹਾ ਹੈ, ਉਸ ਤੋਂ ਉਨਾਂ ਦਾ ਰੋਮ ਰੋਮ ਹਲਕੇ ਦੇ ਲੋਕਾਂ ਦਾ ਧੰਨਵਾਦ ਕਰ ਰਿਹਾ ਹੈ। ਉਨਾਂ ਕਿਹਾ ਕਿ ਉਹ ਹਮੇਸ਼ਾ ਹਲਕੇ ਦੇ ਲੋਕਾਂ ਦੇ ਰਿਣੀ ਰਹਿਣਗੇ ਜਿਹਨਾਂ ਨੇ ਇੰਨਾ ਪਿਆਰ ਤੇ ਸਤਿਕਾਰ ਉਹਨਾਂ ਨੰੂ ਦਿੱਤਾ ਹੈ। ਉਨਾਂ ਕਿਹਾ ਅਕਾਲੀ ਬਸਪਾ ਗਠਜੋੜ ਇਸ ਸੀਟ ’ਤੇ ਭਾਰੀ ਬਹੁਮਤ ਨਾਲ ਭਾਰੀ ਜਿੱਤ ਪ੍ਰਾਪਤ ਕਰੇਗਾ।
ਹਲਕੇ ਤੋਂ ਵਿਰੋਧੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਅਸਹਿਮਤੀ ਬਣੀ ਹੋਈ ਹੈ ਜਿਸ ਪਾਰਟੀ ਵਿਚ ਆਪਸੀ ਤਾਲਮੇਲ ਨਾ ਹੋਵੇ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਿਵੇ ਹੱਲ ਕਰ ਸਕਦੀ ਹੈ। ਅਸਲੀਅਤ ਤੋਂ ਕੋਹਾਂ ਦੂਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਲੋਕਾਂ ਨੂੰੰ ਗੁੰਮਰਾਹ ਕਰਨ ’ਤੇ ਲੱਗੇ ਹੋਏ ਹਨ। ਪਰ ਹੁਣ ਲੋਕ ਵਿਕਾਸ ਅਤੇ ਲੋਕ ਭਲਾਈ ਨੂੰ ਮੁੱਦਾ ਬਣਾ ਕੇ ਵਿਰੋਧੀਆਂ ਨੂੰ ਕਰਾਰੀ ਹਾਰ ਦੇਣਗੇ ਚੋਣਾਂ ਦੋਰਾਨ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।
ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਾਬਕਾ �ਿਸ਼ਨਪਾਲ ਸ਼ਰਮਾ, ਜਸਪਾਲ ਸਿੰਘ ਸਰਪੰਚ ਜੀਰਕਪੁਰ, ਚਰਨਜੀਤ ਸਿੰਘ ਟਿਵਾਣਾ, ਭੁਪਿੰਦਰ ਸੈਣੀ, ਕੁਲਵਿੰਦਰ ਸਿੰਘ ਸੋਹੀ, ਗੁੁਰਇਕਬਾਲ ਸਿੰਘ ਪੂਨੀਆਂ, ਗੁਰਦਰਸ਼ਨ ਸਿੰਘ ਸੈਣੀ, ਹਰਜਿੰਦਰ ਸਿੰਘ ਰੰਗੀ, ਸੁਰੇਸ਼ ਸਾਰਦਾ, ਹਰਵਿੰਦਰ ਸਿੰਘ ਪਿੰਕਾ, ਰਜਿੰਦਰ ਸਿੰਘ ਈਸਾਪੁਰ, ਮਨਜੀਤ ਸਿੰਘ ਮਲਕਪੁਰ, ਰਵਿੰਦਰ ਸਿਘ ਰਵੀ ਭਾਂਖਰਪੁਰ, ਬਲਜੀਤ ਸਿੰਘ ਕਾਰਕੌਰ, ਇੰਦਰਜੀਤ ਸ਼ਰਮਾ, ਬੁੱਲੂ ਸਿੰਘ ਰਾਣਾ, ਸਿਵਦੇਵ ਕੁਰਲੀ, ਬਲਕਾਰ ਸਿੰਘ ਰੰਗੀ, ਬੀਬੀ ਕਰਮਜੀਤ ਕੌਰ ਬੜਾਣਾ, ਬਲਵਿੰਦਰ ਕੌਰ ਈਸਾਪੁਰ, ਗੁਨਿੰਦਰ ਕੌਰ ਢਿੱਲੋਂ ਪ੍ਰੇਮ ਸਿੰਘ ਢਕੌਲੀ ਸ਼ਹਿਰੀ ਪ੍ਰਧਾਨ ਸਮੇਤ ਹੋਰ ਆਗੂ ਹਾਜ਼ਰ ਸਨ।

Related posts

ਵਧਦੇ ਕੋਰੋਨਾ ਸੰਕ੍ਰਮਣ ‘ਤੇ ਰਾਹੁਲ ਦਾ ਤੰਜ, ਆਪਣਾ ਧਿਆਨ ਰੱਖੋ, ਸਰਕਾਰ ‘ਵੇਚਣ’ ‘ਚ ਮਗਨ

Sanjhi Khabar

ਮੁਖਤਾਰ ਅੰਸਾਰੀ ਮੋਹਾਲੀ ਅਦਾਲਤ ਵਿਚ ਪੇਸ਼ , ਫਿਰ ਤੋਂ ਰੋਪੜ ਜੇਲ ਭੇਜਿਆ

Sanjhi Khabar

ਅੰਮ੍ਰਿਤਸਰ ਤੋਂ ਅਬੋਹਰ ਆ ਰਹੀ ਬੱਸ ਦਰੱਖਤ ਨਾਲ ਟਕਰਾਈ, ਇੱਕ ਦੀ ਮੌਤ, ਲੋਕਾਂ ਨੇ ਕੰਡਕਟਰ ਦਾ ਚਾੜ੍ਹਿਆ ਕੁਟਾਪਾ

Sanjhi Khabar

Leave a Comment