14.8 C
Los Angeles
May 21, 2024
Sanjhi Khabar
Chandigarh Dera Bassi Politics

ਅਕਾਲੀ ਬਸਪਾ ਗਠਜੋੜ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰੇਗਾ : ਐਨ.ਕੇ. ਸ਼ਰਮਾ

PS Mitha
ਡੇਰਾਬੱਸੀ ’ਚ ਪਾਰਟੀ ਦੇ ਮੁੱਖ ਚੋਣ ਦਫ਼ਤਰ ਦਾ ਕੀਤਾ ਉਦਘਾਟਨ
ਡੇਰਾਬਸੀ, 29 ਜਨਵਰੀ -ਪੰਜਾਬ ਵਿਚ ਇਸ ਵਾਰ ਦੀਆਂ ਚੋਣਾਂ ਇਤਿਹਾਸਕ ਹੋ ਨਿਬੜਨਗੀਆਂ ਜਿਨਾਂ ਵਿਚ ਅਕਾਲੀ ਬਸਪਾ ਗਠਜੋੜ ਵਿਕਾਸ ਦੇ ਮੁੱਦੇ ’ਤੇ ਲਾਮਿਸਾਲ ਜਿੱਤ ਦਰਜ ਕਰੇਗਾ ਅਤੇ ਗਠਜੋੜ ਦੇ ਹੱਕ ਵਿਚ ਲੋਕ ਫਤਵਾ ਵਿਰੋਧੀਆਂ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗਾ। ਇਨਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਅੱਜ ਡੇਰਾਬੱਸੀ ਵਿਖੇ ਪਾਰਟੀ ਦੇ ਮੁੱਖ ਚੋਣ ਦਫਤਰ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਮੁੱਚਾ ਡੇਰਾਬੱਸੀ ਹਲਕਾ ਅਕਾਲੀ ਦਲ ਬਸਪਾ ਦੇ ਝੰਡੇ ਹੇਠ ਲਾਮਬੰਦ ਹੋ ਚੁੱਕਾ ਹੈ ਕਿਉਂਕਿ ਅਕਾਲੀ ਦਲ ਨੇ ਇਸ ਹਲਕੇ ਲਈ ਵੱਡੀ ਪੱਧਰ ਤੇ ਕੰਮ ਕੀਤੇ ਹਨ ਜਦਕਿ ਕਾਂਗਰਸੀ ਸਰਕਾਰਾਂ ਸਮੇਂ ਫੁੱਟੀ ਕੌਡੀ ਦਾ ਵੀ ਕੰਮ ਇਸ ਹਲਕੇ ਵਿਚ ਨਹੀਂ ਹੋਇਆ। ਉਨਾਂ ਕਿਹਾ ਸ੍ਰੋਮਣੀ ਅਕਾਲੀ ਦਲ ਨੇ 10 ਸਾਲਾਂ ਦੇ ਸ਼ਾਸ਼ਨ ਵਿਚ ਇਸ ਹਲਕੇ ਦੇ ਵਿਕਾਸ ਲਈ ਉਨਾਂ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਵੀ ਤੇ ਪੜਾਅਵਾਰ ਲਾਗੂ ਵੀ ਕੀਤੀਆਂ, ਜਿਸਦੇ ਸਦਕੇ ਅੱਜ ਵੀ ਇਹ ਇਲਾਕਾ ਪੰਜਾਬ ਦੇ ਅਤਿਅੰਤ ਮਹਿੰਗੇ ਇਲਾਕਿਆਂ ਵਜੋਂ ਜਾਣਿਆ ਜਾਂਦਾ ਹੈ। ਆਮ ਆਦਮੀ ਪਾਰਟੀ ਬਾਰੇ ਉਨਾਂ ਗੱਲ ਕਰਦਿਆਂ ਕਿਹਾ ਕਿ ਹਲਕੇ ਵਿਚ ਅਕਾਲੀ ਬਸਪਾ ਦੀ ਚੜਤ ਤੋਂ ਬੁਖਲਾਹਟ ਵਿਚ ਆਏ ‘ਆਪ’ ਦੇ ਲੀਡਰਾਂ ਵੱਲੋਂ ਝੂਠੀਆਂ ਅਫਵਾਹਾਂ ਫੈਲਾ ਕੇ ਪਾਰਟੀ ਵਿਰੋਧੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ।
ਉਨਾਂ ਲੋਕਾਂ ਦੇ ਭਰਵੇਂ ਇਕੱਠ ਤੋਂ ਗਦਗਦ ਹੁੰਦਿਆਂ ਕਿਹਾ ਕਿ ਜਿਸ ਤਰਾਂ ਲੋਕਾਂ ਨੇ ਉਨਾਂ ਵਿਚ ਪਹਿਲਾਂ ਭਰੋਸਾ ਪ੍ਰਗਟ ਕੀਤਾ ਉਹ ਇਸ ਚੋਣ ਵਿਚ ਵੀ ਉਨਾਂ ਦਾ ਪੂਰਾ ਸਾਥ ਦੇਣਗੇ ਅਤੇ ਅਕਾਲੀ ਬਸਪਾ ਦੇ ਹੱਕ ਵਿਚ ਫਤਵਾ ਦੇ ਕੇ ਡੇਰਾਬੱਸੀ ਹਲਕੇ ਦੀ ਸੀਟ ਪਾਰਟੀ ਦੀ ਝੋਲੀ ਵਿਚ ਪਾਉਣਗੇ। ਇਸ ਮੌਕੇ ਜਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ �ਿਸ਼ਨਪਾਲ ਸ਼ਰਮਾ, ਜਸਪਾਲ ਸਿੰਘ ਸਰਪੰਚ ਜੀਰਕਪੁਰ, ਚਰਨਜੀਤ ਸਿੰਘ ਟਿਵਾਣਾ, ਭੁਪਿੰਦਰ ਸਿੰਘ ਸੈਣੀ, ਗੁਰਦਰਸ਼ਨ ਸਿੰਘ ਸੈਣੀ, ਰਾਜਿੰਦਰ ਸਿੰਘ ਈਸਾਪੁਰ, ਗੁਰਇਕਬਾਲ ਸਿੰਘ ਪੂਨੀਆ, ਹਰਜਿੰਦਰ ਸਿੰਘ ਰੰਗੀ, ਸੁਰੇਸ਼ ਸ਼ਾਰਦਾ, ਮਨਜੀਤ ਸਿੰਘ ਮਲਕਪੁਰ, ਰਵਿੰਦਰ ਸਿੰਘ ਰਵੀ ਭਾਂਖਰਪੁਰ, ਹਰਵਿੰਦਰ ਸਿੰਘ ਪਿੰਕਾ, ਹਰਿੰਦਰ ਸਿੰਘ ਹਨੀ, ਮਨਵਿੰਦਰ ਸਿੰਘ ਟੋਨੀ ਰਾਣਾ, ਕੁਲਦੀਪ ਸਿੰਘ ਰੰਗੀ ਸਮੇਤ ਹੋਰ ਆਗੂ ਹਾਜ਼ਰ ਸਨ।

Related posts

ਗੁਰਦੀਪ ਸਿੰਘ ਬਣੇ ਪਾਕਿਸਤਾਨ ਦੇ ਪਹਿਲੇ ਦਸਤਾਰ ਧਾਰੀ ਸਿੱਖ ਸਾਂਸਦ

Sanjhi Khabar

ਬਿਨਾਂ ਮਾਸਕ ਘੁੰਮਣ ਵਾਲਿਆਂ ਨੂੰ ਫੜ ਕੇ ਕਰੋਨਾ ਟੈਸਟ ਲਈ ਲਿਜਾਇਆ ਜਾਵੇਗਾ ਹਸਪਤਾਲ

Sanjhi Khabar

ਪੰਜਾਬ ਕਰੋਨਾ ਦੀ ਤੀਜੀ ਲਹਿਰ ਜਾਂ ਓਮਰੀਕ੍ਰੋਨ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ: ਮੁੱਖ ਮੰਤਰੀ ਚੰਨੀ

Sanjhi Khabar

Leave a Comment