21.3 C
Los Angeles
May 13, 2024
Sanjhi Khabar
Barnala Chandigarh Punjab ਵਪਾਰ

ਇਕਦਮ ਚੜ੍ਹੀਆਂ ਪਿਆਜ਼ ਦੀਆਂ ਕੀਮਤਾਂ

PS  Mitha

Chandigarh 27 Oct : ਪਿਆਜ਼ ਦੀਆਂ ਕੀਮਤਾਂ ਇਕ ਵਾਰ ਫਿਰ ਅਸਮਾਨੀ ਚੜ੍ਹਨ ਲੱਗੀਆਂ ਹਨ। ਇਕਦਮ ਪਿਆਜ਼ ਦੀ ਕੀਮਤ ਵਧਣ ਕਾਰਨ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਪਿਛਲੇ ਹਫ਼ਤੇ ਪਿਆਜ਼ 35 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਸੀ, ਜਦੋਂ ਕਿ ਹੁਣ Punjab  ਵਿੱਚ ਇਸ ਦੀ ਕੀਮਤ 50-80 ਰੁਪਏ ਤੱਕ ਪਹੁੰਚ ਗਈ ਹੈ।

Tribune Colony  ਵਾਲੇ Harvinder  ਨੇ  Sanjhi Khabar  ਨੂੰ ਦੱਸਿਆ, “ਮੈਂ ਪਿਛਲੇ ਹਫਤੇ 40 ਰੁਪਏ ਪ੍ਰਤੀ ਕਿਲੋ ਪਿਆਜ਼ ਖਰੀਦਿਆ ਸੀ ਪਰ, ਅੱਜ (ਵੀਰਵਾਰ) ਮੈਂ ਇਸ ਨੂੰ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਹੈ।”

Baltana Zirakpur  ਦੀ ਵਸਨੀਕ  Neha  ਸ਼ਰਮਾ ਨੇ ਦੱਸਿਆ ਕਿ ਉਸ ਦੇ ਇਲਾਕੇ ਵਿੱਚ ਪਿਆਜ਼ 60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਦਕਿ Rishi Apartment ਦੀ ਰਹਿਣ ਵਾਲੀ Pooja Sharma  ਨੇ ਦੱਸਿਆ ਕਿ ਉਸ ਨੇ 80 ਰੁਪਏ ਕਿਲੋ ਪਿਆਜ਼ ਖਰੀਦਿਆ ਹੈ।

Sukhwinder Saini  ਵਾਸੀ  Lohgarh  ਨੇ ਦੱਸਿਆ ਕਿ ਉਸ ਨੇ ਰਿਲਾਇੰਸ ਸਟੋਰ ਤੋਂ 56 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਖਰੀਦਿਆ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਸਥਾਨਕ ਵਿਕਰੇਤਾ ਉਨ੍ਹਾਂ ਦੇ ਖੇਤਰ ਵਿੱਚ ਪਿਆਜ਼ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੇ ਹਨ।

ਮਹਾਰਾਸ਼ਟਰ ‘ਚ ਪਿਆਜ਼ ਦੀ ਔਸਤ ਕੀਮਤ ਦੀ ਗੱਲ ਕਰੀਏ ਤਾਂ ਪਿਛਲੇ 10 ਦਿਨਾਂ ‘ਚ ਇਹ 45 ਤੋਂ 48 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਅਹਿਮਦਨਗਰ ਜ਼ਿਲ੍ਹੇ ਦੇ ਪਿਆਜ਼ ਵਪਾਰੀਆਂ ਦੀ ਐਸੋਸੀਏਸ਼ਨ ਦੇ ਚੇਅਰਮੈਨ ਨੰਦਕੁਮਾਰ ਸ਼ਿਰਕੇ ਨੇ ਮੀਡੀਆ ਨੂੰ ਦੱਸਿਆ, “ਅਹਮਦਨਗਰ ਦੀ ਮੰਡੀ ਵਿੱਚ ਪਿਆਜ਼ ਦੀ ਔਸਤ ਕੀਮਤ ਕਰੀਬ 10 ਦਿਨ ਪਹਿਲਾਂ 35 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ ਹੁਣ 45 ਰੁਪਏ ਪ੍ਰਤੀ ਕਿਲੋ ਹੋ ਗਈ ਹੈ।”

Related posts

ਆਮ ਆਦਮੀ ਪਾਰਟੀ ਦਾ ਪੰਜਾਬ ‘ਚ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਵਰਗਾ ਸਾਸ਼ਨ, ਅਸੀਂ ਲੋਕਾਂ ਦੇ ਸੇਵਾਦਾਰ ਬਣ ਕੇ ਕਰਾਂਗੇ ਕੰਮ: ਕੁੰਵਰ ਵਿਜੇ ਪ੍ਰਤਾਪ

Sanjhi Khabar

ਪੰਜਾਬ ’ਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ

Sanjhi Khabar

ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਵਿਜੀਲੈਂਸ ਦੀ ਰਾਡਾਰ ਉਤੇ

Sanjhi Khabar

Leave a Comment