21.8 C
Los Angeles
April 30, 2024
Sanjhi Khabar
Chandigarh Crime News Haryana Zirakpur

ਜ਼ੀਰਕਪੁਰ ਵਿਖੇ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਹੋਇਆ ਮੁਕਾਬਲਾ

Sukhwinder Bunty
ਜ਼ੀਰਕਪੁਰ, 18 ਜੁਲਾਈ ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿਚ ਸਥਿਤ ਫਰਨੀਚਰ ਮਾਰਕੀਟ ਵਿੱਚ ਬਣੇ ਹੋਟਲ ਰਿਲੇਕਸ ਇਨ ਵਿੱਚ ਲੰਘੀ ਦੇਰ ਰਾਤ ੱਭੂਪੀ ਰਾਣਾ ਗੈਂਗ ਦੇ ਗੁਰਗਿਆਂ ਪੁਲਿਸ ਵਿਚਕਾਰ ਗੋਲ਼ੀ ਚੱਲੀ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਤੋਂ ਇਲਾਵਾ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ। ਡੀ. ਐੱਸ. ਪੀ .ਬਿਕਰਮ ਸਿੰਘ ਬਰਾੜ ਦੀ ਅਗਵਾਈ ਵਿੱਚ ਇਸ ਆਪ੍ਰੇਸ਼ਨ ਅੰਜਾਮ ਦਿੱਤਾ ਗਿਆ ਹੈ।

ਇਸਤੋਂ ਪਹਿਲਾਂ ਵੀ ਡੀ. ਐਸ. ਪੀ. ਬਿਕਰਮ ਬਰਾੜ ਜੀਰਕਪੁਰ ਵਿਖੇ ਹੀ ਢਕੌਲੀ ਖੇਤਰ ਵਿੱਚ ਗੈਗਸਟਰ ਅੰਕਿਤ ਭਾਦੂ ਦਾ ਐਨਕਾਊਨਟਰ ਕਰ ਚੁੱਕੇ ਹਨ। ਦੇਰੀ ਨਾਲ ਮੌਕੇ ‘ਤੇ ਪੁੱਜੇ ਡੀਆਈਜੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ 11 ਜੁਲਾਈ ਨੂੰ ਹੋਟਲ ਰਿਲੈਕਸ ਇੰਨ ਦੇ ਮਾਲਕ ਨੇ ਅੰਕਿਤ ਰਾਣਾ ਵਾਸੀ ਸੁਲਤਾਨਪੁਰ ਬਰਵਾਲਾ ਹਰਿਆਣਾ ਵਲੋਂ ਉਸ ਤੋਂ ਰੰਗਦਾਰੀ ਮੰਗਣ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਉਨ੍ਹਾ ਦੱਸਿਆ ਕਿ ਅੱਜ ਗੈਂਗਸਟਰਾਂ ਵਲੋਂ ਫਿਰੌਤੀ ਲੈਣ ਆਉਣ ਦੀ ਸੂਚਨਾ ਮਿਲਣ ’ਤੇ ਡੀ. ਐਸ. ਪੀ. ਬਿਕਰਮ ਬਰਾੜ ਦੀ ਅਗਵਾਈ ਵਿੱਚ ਪੁਲਿਸ ਨੇ ਪਹਿਲਾਂ ਹੀ ਟ੍ਰੈਪ ਲਗਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਨੇ ਆਉਣ ਸਾਰ ਗੋਲ਼ੀ ਚਲਾ ਦਿੱਤੀ ਜੋ ਪੁਲਿਸ ਦੇ ਇੱਕ ਅਧਿਕਾਰੀ ਦੀ ਬੁਲੇਟ ਪ੍ਰੂਫ ਜਾਕੇਟ ’ਤੇ ਲੱਗੀ। ਅਪਣੇ ਆਪ ਨੂੰ ਪੁਲਿਸ ਵਲੋਂ ਘਿਰਿਆ ਵੇਖ ਗੈਂਗਸਟਰਾਂ ਨੇ ਪੁਲਿਸ ਤੇ ਸਬ ਇੰਸਪੈਕਟਰ ਰਾਹੁਲ ਕੁਮਾਰ ਦੇ ਸਿਰ ‘ਤੇ ਸੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ।

ਇਸ ਦੌਰਾਨ ਪੁਲਿਸ ਵਲੋਂ ਕੀਤੀ ਗਈ ਜਵਾਬੀ ਫਾਈਰਿੰਗ ਵਿੱਚ ਇੱਕ ਗੈਂਗਸਟਰ ਰਣਬੀਰ ਵੀ ਜਖਮੀ ਹੋ ਗਿਆ ਪਰ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ ਤਿੰਨੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਿਨ੍ਹਾ ਤੋਂ ਦੋ ਪਿਸਤੌਲ, 10 ਕਾਰਤੂਸ ਅਤੇ ਦੋ ਖੋਲ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਕਾਬੂ ਗੈਂਗਸਟਰਾਂ ਦੀ ਪਛਾਣ ਰਣਬੀਰ ਵਾਸੀ ਬਰਵਾਲਾ, ਵਿਸ਼ਾਲ ਅਤੇ ਅਸ਼ੀਸ ਰਾਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਗੈਂਗਸਟਰ ਅੰਕਿਤ ਰਾਣਾ ਲਈ ਕੰਮ ਕਰਦੇ ਹਨ ਅਤੇ ਅੰਕਿਤ ਰਾਣਾ ਭੂਪੀ ਰਾਣਾ ਲਈ ਕੰਮ ਕਰਦਾ ਦੱਸਿਆ ਜਾ ਰਿਹਾ ਹੈ।

Related posts

ਮੁੱਖ ਮੰਤਰੀ ਦੇ ਜਿਲੇ ਸੰਗਰੂਰ ਵਿੱਚ ਕ੍ਰਿਪਟੋ ਕਰੰਸੀ ਚਿੱਟਫੰਡ ਕੰਪਨੀ ਬੀਟੀ ਕੈਸ਼ ਦਾ ਗੌਰਖਧੰਦਾ ਜੋਰਾਂ ਤੇ

Sanjhi Khabar

ਪਟਿਆਲਾ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਬੇਰੋਜ਼ਗਾਰ ਨੌਜਵਾਨਾਂ ‘ਤੇ ਲਾਠੀਚਾਰਜ

Sanjhi Khabar

ਵਿਸ਼ਵ ਸਿਹਤ ਦਿਵਸ : ਪ੍ਰਧਾਨ ਮੰਤਰੀ ਨੇ ਕੀਤੀ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ

Sanjhi Khabar

Leave a Comment