19.2 C
Los Angeles
May 14, 2024
Sanjhi Khabar
Chandigarh Crime News Mansa Sangrur

ਮੁੱਖ ਮੰਤਰੀ ਦੇ ਜਿਲੇ ਸੰਗਰੂਰ ਵਿੱਚ ਕ੍ਰਿਪਟੋ ਕਰੰਸੀ ਚਿੱਟਫੰਡ ਕੰਪਨੀ ਬੀਟੀ ਕੈਸ਼ ਦਾ ਗੌਰਖਧੰਦਾ ਜੋਰਾਂ ਤੇ

ਸਾਂਝੀ ਖਬਰ ਟੀਮ
ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਲੇ ਸੰਗਰੂਰ ਵਿੱਚ ਕ੍ਰਿਪਟੋ ਕਰੰਸੀ ਚਿੱਟਫੰਡ ਕੰਪਨੀ ਬੀਟੀ ਕੈਸ਼ ਦਾ ਗੌਰਖਧੰਦਾ ਜੋਰਾਂ ਤੇ ਚਲ ਰਿਹਾ ਹੈ। ਲੋਕਾਂ ਨੂੰ ਜਿਆਦਾ ਵਿਆਜ਼ ਦੇਣ ਦੇ ਲਾਲਚ ਵਿੱਚ ਫਸਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਸੰਗਰੂਰ ਦੇ ਬਾਈਪਾਸ ਤੇ ਬਣੇ ਇਕ ਨਿੱਜੀ ਪੈਲੇਸ ਵਿੱਚ ਰੱਖੇ ਗਏ ਇਕ ਮੈਗਾ ਸੈਮੀਨਾਰ ਵਿੱਚ ਚਿਟਫੰਡ ਕੰਪਨੀ ਬੀਟੀ ਕੈਸ਼ ਦੇ ਮੁੱਖੀ ਡਾ: ਸਾਜੂ ਚਾਕੋ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਸਦੇ ਨਾਲ ਪੰਜਾਬ ਦੇ ਕਈ ਨੈਟਵਰਕਰ ਲੀਡਰਾਂ ਨੇ ਆਏ ਲੋਕਾਂ ਨੂੰ ਕੰਪਨੀ ਦੇ ਵਿੱਚ ਪੈਸੇ ਲਗਾਕੇ ਜਿਆਦਾ ਵਿਆਜ ਮਿਲਣ ਦੇ ਭਰੋਸਾ ਦਿੱਤਾ ਅਤੇ ਕਿਹਾ ਗਿਆ ਕਿ ਕੰਪਨੀ ਵਲੋ ਜਲਦੀ ਹੀ ਗੋਆ ਵਿੱਚ ਇਕ ਵੱਡਾ ਸਮਾਰੋਹ ਕੀਤਾ ਜਾ ਰਿਹਾ ਹੈ ਜਿਸਦੇ ਲਈ ਢਾਈ ਲੱਖ ਰੁਪਏ ਲਗਾਉਣ ਵਾਲੇ ਉਥੇ ਦਾ ਟੂਰ ਮੁਫਤ ਦਿੱਤਾ ਜਾਵੇਗਾ ਅਤੇ ਹਿਮਾਚਲ ਦਾ ਇਕ ਟੂਰ ਪ੍ਰੋਮਟਰਾਂ ਅਤੇ ਪੈਸੇ ਲਗਾਉਣ ਵਾਲਿਆਂ ਨੂੰ ਦਿੱਤਾ ਜਾਵੇਗਾ। ਜਿਥੇ ਕਿ ਕੰਪਨੀ ਦੀਆਂ ਨਵੀ ਯੋਜਨਾਵਾਂ ਦੇ ਬਾਰੇ ਦੱਸਿਆ ਜਾਵੇਗਾ। ਕੰਪਨੀ ਵਲੋ ਅਜਿਹੀਆ ਮੀÇੱਟੰਗਾਂ ਕਰਕੇ ਲੋਕਾਂ ਨੂੰ ਕਰੋੜਪਤੀ ਬਣਾਉਣ ਦੇ ਸੁਪਨੇ ਦਿਖਾਕੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਪਤਾ ਚਲਿਆ ਹੈ ਕਿ ਕੰਪਨੀ ਦੇ ਮੁੱਖ ਪ੍ਰਮੋਟਰ ਮਾਨਸਾ, ਬਠਿੰਡਾ , ਸੰਗਰੂਰ ਅਤੇ ਆਸਪਾਸ ਰਾਜਾਂ ਤੋ ਹਨ ਜੋ ਲੋਕਾਂ ਨੂੰ ਆਪਣੇ ਮਕੜਜਾਲ ਵਿੱਚ ਫਸਾਉਣ ਲਈ ਨੌਜਵਾਨਾਂ ਨੂੰ ਕਰੋੜਾਂ ਰੁਪਏ ਕਮਾਉਣ ਦੇ ਸੁਪਨੇ ਵੇਚਦੇ ਹਨ ਅਤੇ ਭੋਲੇਭਾਲੇ ਲੋਕ ਇਨਾਂ ਦੇ ਪਿੱਛੇ ਲਗਕੇ ਆਪਣੀਆਂ ਜਮੀਨਾਂ ਅਤੇ ਵਿਆਜ਼ ਤੇ ਪੈਸੇ ਲੈਕੇ ਕੰਪਨੀ ਵਿੱਚ ਜਿਆਦਾ ਵਿਆਜ਼ ਦੇ ਲਾਲਚ ਵਿੱਚ ਲਗਾ ਰਹੇ ਹਨ, ਇਨਾਂ ਪ੍ਰਮੋਟਰਾਂ ਦਾ ਖੁਲਾਸਾ ਅਗਲੀ ਖਬਰ ਵਿੱਚ ਕੀਤਾ ਜਾਵੇਗਾ ਜਿਨਾਂ ਵਲੋ ਸੈਮੀਨਾਰ ਕਰਕੇ ਲੋਕਾਂ ਨੂੰ ਕੰਪਨੀ ਵਿੱਚ ਪੈਸੇ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਅਤੇ ਡੁਬਈ ਦੇ ਟੂਰ ਅਤੇ ਵੱਡੀਆਂ ਕਾਰਾਂ ਦੇ ਸੁਪਨੇ ਦਿਖਾਏ ਗਏ। ਕੰਪਨੀ ਦੇ ਮਾਲਕਾਂ ਅਤੇ ਪ੍ਰੋਮੋਟਰਾਂ ਵਲੋ ਲੋਕਾਂ ਨੂੰ ਭਰਮਾਕੇ ਵੱਧ ਤੋ ਵੱਧ ਪੈਸੇ ਕੰਪਨੀ ਵਿੱਚ ਪੈਸੇ ਲਗਾਉਣ ਦੇ ਲਈ ਕਿਹਾ ਜਾ ਰਿਹਾ ਹੈ ਕਿ ਕੰਪਨੀ ਦੁਨੀਆਂ ਦੀ ਨੰਬਰ ਵਨ ਕੰਪਨੀ ਬਣਕੇ ਲੋਕਾਂ ਨੂੰ 10 ਤੋ 30 ਪ੍ਰਤੀਸ਼ਤ ਵਿਆਜ਼ ਦੇਵੇਗੀ। ਕੰਪਨੀ ਵਲੋ ਜਿਆਦਾ ਪੈਸੇ ਲਿਆਊਣ ਵਾਲੇ ਏਜੰਟਾਂ ਅਤੇ ਪ੍ਰੋਮੋਟਰਾਂ ਨੂੰ ਪੰਜ ਸ਼ਿਤਾਰਾ ਹੋਟਲਾਂ ਵਿੱਚ ਰਹਿਣ ਲਈ ਟੂਰ ਅਤੇ ਤੋਹਫੇ ਵੀ ਦਿੱਤੇ ਜਾਂਦੇ ਹਨ।
ਇਨਾਂ ਕੰਪਨੀਆਂ ਦੇ ਕੋਈ ਪੱਕਾ ਦਫਤਰ ਨਹੀ ਹੁੰਦਾ ਹੈ ਅਤੇ ਨਾ ਹੀ ਭਾਰਤ ਸਰਕਾਰ ਵਲੋ ਅਜਿਹੀਆਂ ਚਿੱਟਫੰਡ ਕੰਪਨੀਆਂ ਨੂੰ ਕੋਈ ਮਾਨਤਾ ਹੈ ਅਤੇ ਨਾਹੀ ਕ੍ਰਿਪਟੋ ਕਰੰਸੀ ਨੂੰ ਭਾਰਤ ਵਿੱਚ ਮਾਨਤਾ ਹੈ। ਇਨਾਂ ਵਲੋ ਜਿਥੇ ਲੋਕਾਂ ਨੂੰ ਲਾਲਚ ਦੇਕੇ ਫਸਾਇਆ ਜਾਂਦਾ ਹੈ ਉਥੇ ਸਰਕਾਰ ਦੇ ਨਾਲ ਕਰੋੜਾਂ ਰੁਪਏ ਦੇ ਟੈਕਸ ਦੀ ਹੇਰਾਫੇਰੀ ਵੀ ਕੀਤੀ ਜਾਂਦੀ ਹੈ। ਇਸ ਤੋ ਇਲਾਵਾ ਦੇਸ ਦਾ ਪੈਸਾ ਹਵਾਲਾ ਦੇ ਰਾਂਹੀ ਵਿਦੇਸਾਂ ਦੇ ਵਿੱਚ ਭੇਜਿਆ ਜਾਦਾਂ ਹੈ ਜਿਸਦੇ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦਾ ਚੂਨਾ ਲਗਾਇਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਪੰਜਾਬ ਦੇ ਲੋਕ ਪਹਿਲਾਂ ਵੀ ਚਿੱਟਫੰਡ ਕੰਪਨੀਆਂ ਪਰਲ ਗਰੁਪ, ਗਰੀਨ ਵੈਲੀ, ਕਿੰਮ, ਕਰਾਊਣ ਗਰੁਪ, ਗਰੀਨ ਫਾਰੈਸਟ, ਸਾਰਦਾ ਗਰੁਪ, ਐਲਪੀਐਨਟੀ ਟੋਕਨ, ਗੋਲਡਨ ਫਾਰੈਸਟ ਅਤੇ ਸਹਾਰਾ ਗਰੁੱਪ ਦੇ ਵਿੱਚ ਆਪਣੇ ਹੱਕ ਦੀ ਕਮਾਈ ਫਸਾਕੇ ਲੁੱਟ ਚੁੱਕੇ ਹਨ ਅਤੇ ਸੰਗਰੂਰ ਏਰੀਏ ਦੇ ਕਈ ਲੋਕ ਇਨਾਂ ਕੰਪਨੀਆਂ ਤੋ ਤੰਗ ਆਕੇ ਆਤਮਹੱਤਿਆ ਵੀ ਕਰ ਚੁੱਕੇ ਹਨ। ਹੁਣ ਇਸ ਕੰਪਨੀ ਨੇ ਪੰਜਾਬ ਤੋ ਇਲਾਵਾ ਹਰਿਆਣਾ, ਰਾਜਸਥਾਨ, ਦਿੱਲੀ, ਤਾਮਿਲਨਾਡੁ, ਉਤਰਾਖੰਡ,ਹਿਮਾਚਲ, ਗੁਜਰਾਤ, ਕਰਨਾਟਕਾ ਅਤੇ ਮੁੰਬਈ ਵਿੱਚ ਆਪਣਾ ਮਕੜਜਾਲ ਫੈਲਾ ਕੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹੀਆਂ ਚਿੱਟਫੰਡ ਕ੍ਰਿਪਟੋ ਕੰਪਨੀਆਂ ਦੇ ਖਿਲਾਫ ਕਾਰਵਾਈ ਕਰਨ ਅਤੇ ਲੋਕਾਂ ਨੂੰ ਅਜਿਹੇ ਠੱਗਾਂ ਤੋ ਬਚਣ ਲਈ ਬਿਆਨ ਦਿੱਤੇ ਜਾਂਦੇ ਹਨ। ਉਨਾਂ ਵਲੋ ਪਰਲ ਗਰੁੱਪ ਦੇ ਖਿਲਾਫ ਕਾਰਵਾਈ ਵੀ ਸੁਰੂ ਕੀਤੀ ਗਈ ਹੈ। ਉਨਾਂ ਦਾ ਕਹਿਣਾ ਹੈ ਕਿ ਅਜਿਹੀਆਂ ਚਿੱਟਫੰਡ ਕੰਪਨੀਆਂ ਤੋ ਦੂਰੀ ਬਣਾਕੇ ਰੱਖਣ ਜੋ ਲੋਕਾਂ ਦੇ ਹੱਕ ਸੱਚ ਦੀ ਕਮਾਈ ਲੈਕੇ ਫਰਾਰ ਹੋ ਜਾਂਦੀਆਂ ਹਨ ।

 

Related posts

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ 2022 ਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ : ਬਿਕਰਮ ਸਿੰਘ ਮਜੀਠੀਆ

Sanjhi Khabar

ਲਾਲ ਕਿਲ੍ਹਾ ਹਿੰਸਾ ਮਾਮਲਾ : ਦੀਪ ਸਿੱਧੂ ਸਣੇ 15 ਦੋਸ਼ੀਆਂ ਨੂੰ 12 ਜੁਲਾਈ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਆਦੇਸ਼

Sanjhi Khabar

ਜੰਮੂ ਕਸ਼ਮੀਰ: ਸ੍ਰੀਨਗਰ ਦੇ ਨੌਗਾਮ ਮੁਕਾਬਲੇ ‘ਚ ਇਕ ਅੱਤਵਾਦੀ ਢੇਰ

Sanjhi Khabar

Leave a Comment