15.4 C
Los Angeles
May 15, 2024
Sanjhi Khabar
Chandigarh Crime News

ਸੁਨੀਲ ਜਾਖੜ ਦੇ ਖਿਲਾਫ ਐਫ. ਆਈ. ਆਰ. ਦਰਜ ਕਰਨ ਦੇ ਹੁਕਮ

Sandeep Singh
ਜਲੰਧਰ, 13 ਅਪ੍ਰੈਲ । ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਅਪਸ਼ਬਦ ਬੋਲ ਕੇ ਦਲਿੱਤ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਦੇ ਮਾਮਲੇ ’ਚ ਐੱਸ. ਸੀ. ਕਮਿਸ਼ਨ ਨੇ ਨੋਟਿਸ ਲੈਂਦਿਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਕਾਂਗਰਸੀ ਆਗੂ ਸੁਨੀਲ ਜਾਖੜ ਵਿਰੁੱਧ 15 ਦਿਨਾਂ ਅੰਦਰ ਜਾਂਚ ਕਰਕੇ ਐੱਸ. ਸੀ. ਐੱਸ. ਟੀ. ਐਕਟ ਤਹਿਤ ਐੱਫ. ਆਈ. ਆਰ. ਦਰਜ ਕਰਨ ਲਈ ਕਿਹਾ ਹੈ।

ਜਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਨੇ ਟਿੱਪਣੀ ਕੀਤੀ ਸੀ, ਜਿਸਤੋਂ ਬਾਅਦ ਲਗਾਤਾਰ ਜਾਖੜ ਦੇ ਖਿਲਾਫ ਐਸ. ਸੀ. ਵਰਗ ਦੇ ਲੋਕ ਪ੍ਰਦਰ੍ਸ਼ਨ ਕਰ ਰਹੇ ਸਨ। ਸੁਨੀਲ ਜਾਖੜ ਨੇ ਇੱਕ ਇੰਟਰਵਿਊ ਦੌਰਾਨ ਚੰਨੀ ਬਾਰੇ ਜਾਤੀਸੂਚਕ ਸ਼ਬਦਾ ਦਾ ਇਸਤੇਮਾਲ ਕੀਤਾ ਸੀ। ਇਸ ਤੋਂ ਬਾਅਦ ਜਾਖੜ ਪਾਰਟੀ ਦੇ ਵੀ ਨਿਸ਼ਾਨੇ ਤੇ ਹਨ। ਕਾਂਗਰਸ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।

Related posts

ਯੂਕਰੇਨ ਦੇ ਖਾਰਕਿਵ ਵਿੱਚ ਰੂਸ ਨੇ ਸੁੱਟੇ ਬੰਬ, ਦੋ ਬੱਚਿਆਂ ਸਮੇਤ ਅੱਠ ਦੀ ਮੌਤ

Sanjhi Khabar

ਆਸ਼ਕ ਵਲੋ ਲੜਕੀ ਨਾਲ ਵਿਆਹ ਨਾ ਕਰਾਉਣ ਕਰਕੇ ਕਤਲ

Sanjhi Khabar

ਅੱਜ ਰਾਤ ਤੋਂ ਬਦਲੇਗਾ ਮੌਸਮ, ਨਵੀਂ ਪੱਛਮੀ ਗੜਬੜੀ ਕਾਰਨ ਇਨ੍ਹਾਂ ਇਲਾਕਿਆਂ ਵਿਚ ਭਾਰੀ ਮੀਂਹ

Sanjhi Khabar

Leave a Comment