14.7 C
Los Angeles
May 2, 2024
Sanjhi Khabar
Chandigarh Crime News Ludhianan

ਲੁਧਿਆਣਾ ਪੁਲਿਸ ਨੇ ਫੜੀ 13 ਕਰੋੜ ਦੀ ਹੈਰੋਇਨ, ਚਾਰ ਤਸਕਰ ਕਾਬੂ

Jasvir Manku
ਲੁਧਿਆਣਾ, 13 ਮਾਰਚ । ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਨਸ਼ੇ ਦੀ ਖੇਪ ਸਪਲਾਈ ਕਰਨ ਜਾ ਰਹੇ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 2.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 13 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

ਏਆਈਜੀ ਸਨੇਹਦੀਪ ਸ਼ਰਮਾ ਨੇ ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ, ਲਵਪ੍ਰੀਤ ਸਿੰਘ ਉਰਫ ਲਵ, ਜਗਜੀਤ ਸਿੰਘ ਅਤੇ ਸਾਹਿਲ ਮਾਹਿਰਾ ਵਾਸੀ ਜਨਤਾ ਕਲੋਨੀ ਵਜੋਂ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੇ ਐਸਟੀਐਫ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਏਆਈਜੀ ਨੇ ਦੱਸਿਆ ਕਿ ਇੰਸਪੈਕਟਰ ਹਰਬੰਸ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੁਲ੍ਜ਼ਿਮ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਹੈ ਅਤੇ ਅੱਜ ਵੀ ਸੇਵਰਲਾਟ ਕਰੂਜ਼ ਕਾਰ ਵਿੱਚ ਪਿੰਡ ਮਹਿਮੂਦਪੁਰਾ, ਗੋਲਡਨ ਸਿਟੀ ਕਲੋਨੀ ਵਿੱਚ ਆਪਣੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਜਾ ਰਹੇ ਹਨ । ਕਾਰਵਾਈ ਕਰਦੇ ਹੋਏ ਪੁਲਸ ਟੀਮ ਨੇ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ।

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਅਤੇ ਉਸ ਖ਼ਿਲਾਫ਼ ਨਸ਼ਾ ਤਸਕਰੀ ਦੇ ਅੱਧੀ ਦਰਜਨ ਤੋਂ ਵੱਧ ਕੇਸ ਦਰਜ ਹਨ। ਮੁਲਜ਼ਮ ਸਾਹਿਲ ਮਾਹਿਰਾ ਪੇਂਟ ਦਾ ਕੰਮ ਕਰਦਾ ਹੈ ਅਤੇ ਉਸ ਖ਼ਿਲਾਫ਼ ਨਸ਼ਾ ਤਸਕਰੀ ਦੇ ਵੀ ਕੇਸ ਦਰਜ ਹਨ। ਦੋਵੇਂ ਮੁਲਜ਼ਮਾਂ ਨੂੰ ਪਹਿਲਾਂ ਵੀ ਐਸਟੀਐਫ ਦੀ ਟੀਮ ਨੇ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਤੀਜੇ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵ ਜੋ ਕਿ ਆਪਣੇ ਪਿਤਾ ਨਾਲ ਕੱਪੜਾ ਫੈਕਟਰੀ ‘ਚ ਕੰਮ ਕਰਦਾ ਹੈ, ਖਿਲਾਫ ਕਤਲ ਦਾ ਮਾਮਲਾ ਦਰਜ ਹੈ। ਮੁਲਜ਼ਮ ਜਗਜੀਤ ਸਿੰਘ ਜੋ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਹੈ, ਤਿੰਨੋਂ ਮੁਲਜ਼ਮਾਂ ਨੂੰ ਕਾਫ਼ੀ ਸਮੇਂ ਤੋਂ ਜਾਣਦਾ ਹੈ ਅਤੇ ਉਹ

Related posts

ਜੇਲ੍ਹ ਤੋਂ ਜ਼ਮਾਨਤ ‘ਤੇ ਆਏ ਮੁਲਜ਼ਮ ਨੇ ਮਹਿਲਾ ਵਕੀਲ ਤੇ ਤੇਜ਼ਾਬ ਸੁੱਟਿਆ

Sanjhi Khabar

ਕੈਪਟਨ ਨੇ ਮੁਹੰਮਦ ਮੁਸਤਫ਼ਾ ਦੀ ਪਤਨੀ ਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਨੂੰਹ ਦੀਆਂ ਅਰੂਸਾ ਆਲਮ ਨਾਲ ਫੋਟੋਆਂ ਕੀਤੀਆਂ ਸ਼ੇਅਰ

Sanjhi Khabar

ਪੰਜਾਬ ਦੀ ਸਿਆਸਤ ‘ਚ ਸਿਫ਼ਰ ਹੋਏ ਕੈਪਟਨ, ਭਾਜਪਾ ਅਤੇ ਢੀਂਡਸਾ ਗਰੁੱਪ ਦਾ ਗੱਠਜੋੜ ਵੀ ਸਿਫ਼ਰ ਸਾਬਤ ਹੋਵੇਗਾ : ਭਗਵੰਤ ਮਾਨ

Sanjhi Khabar

Leave a Comment