20.8 C
Los Angeles
May 14, 2024
Sanjhi Khabar
Bathinda Chandigarh Crime News

ਬਠਿੰਡਾ ਦੀ ਐਸ.ਐਸ.ਪੀ. ਨੇ ਕੀਤਾ ਆਪਣੇ ਰੀਡਰ ਨੂੰ ਮੁਅੱਤਲ

Yash Pal
ਬਠਿੰਡਾ, 5 ਅਪ੍ਰੈਲ । ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਆਪਣੇ ਹੀ ਰੀਡਰ ਇੰਸਪੈਕਟਰ ਗੁਰਮੇਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਐਸ. ਐਸ. ਪੀ. ਬਠਿੰਡਾ ਅਮਨੀਤ ਕੌਂਡਲ ਨੇ ਸਬ ਇੰਸਪੈਕਟਰ ਗੁਰਮੇਲ ਸਿੰਘ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਸੀ।

ਰੀਡਰ ਨੇ ਜ਼ਿਲ੍ਹੇ ਦੇ ਥਾਣਿਆਂ ‘ਚ ਤਾਇਨਾਤ ਮੁਖੀਆਂ ਨੂੰ ਕਈ ਅਜਿਹੇ ਨਿਰਦੇਸ਼ ਜਾਰੀ ਕਰ ਦਿੱਤੇ ਜਿਨ੍ਹਾਂ ਦਾ ਐੱਸ. ਐੱਸ. ਪੀ. ਨੂੰ ਪਤਾ ਹੀ ਨਹੀਂ ਸੀ। ਇਸਤੋਂ ਇਲਾਵਾ ਉਹ ਪੁਲਿਸ ਅਧਿਕਾਰੀਆਂ ਦਾ ਗ਼ਲਤ ਪ੍ਰਯੋਗ ਕਰ ਰਿਹਾ ਸੀ। ਇੰਸਪੈਕਟਰ ਨੇ ਕਈ ਅਜਿਹੇ ਫ਼ੈਸਲੇ ਕੀਤੇ ਜਿਨ੍ਹਾਂ ਵਿੱਚ ਗ਼ਲਤੀਆਂ ਪਾਈਆਂ ਗਈਆਂ ਜਿਸ ਤੋਂ ਬਾਅਦ ਉਸ ਨੂੰ ਮੁਅੱਤਲ ਕੀਤਾ ਗਿਆ ਹੈ।

Related posts

ਸੁਖਬੀਰ ਬਾਦਲ ਨੇ 12 ਮਾਰਚ ਤੋਂ ਲੋਕ ਲਹਿਰ ਸ਼ੁਰੂ ਕਰਨ ਦਾ ਕੀਤਾ ਐਲਾਨ:ਰੈਲੀਆਂ ਕੀਤੀਆਂ ਜਾਣਗੀਆਂ

Sanjhi Khabar

PM ਨਰਿੰਦਰ ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Sanjhi Khabar

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲਾਕਡਾਊਨ ਵਿਰੁੱਧ 87 ਸ਼ਹਿਰਾਂ ‘ਚ ਰੋਸ ਪ੍ਰਦਰਸਨ

Sanjhi Khabar

Leave a Comment