12.9 C
Los Angeles
May 5, 2024
Sanjhi Khabar
Agriculture Amritsar Chandigarh Jalandher Politics

ਜਲੰਧਰ ’ਚ ਭਗਵੰਤ ਮਾਨ ਦਾ ਐਲਾਨ, ਪੰਜਾਬ ’ਚ ਮੁਫ਼ਤ ਬਿਜਲੀ ਦੇ ਮੁੱਦਿਆਂ ’ਤੇ ਜਨ ਅੰਦੋਲਨ ਕਰੇਗੀ AAP

Agency
ਜਲੰਧਰ 31 ਮਾਰਚ -ਆਮ ਆਦਮੀ ਪਾਰਟੀ ਅਗਲੇ ਸਾਲ ਪੰਜਾਬ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ’ਚ ਜੁਟ ਗਈ ਹੈ। ਪਾਰਟੀ ਦੇ ਦਿੱਗਜ ਨੇਤਾਵਾਂ ਨੇ ਸੂਬੇ ਦੀ ਕੈਪਟਨ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬੁੱਧਵਾਰ ਨੂੰ ਆਪ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਬੁਲਾਰਾ ਤੇ ਵਿਧਾਇਕ ਰਾਘਵ ਚੱਢਾ ਤੇ ਵਿਧਾਇਕ ਬਲਜਿੰਦਰ ਕੌਰ ਸਣੇ ਕਈ ਨੇਤਾ ਜਲੰੰਧਰ ਪਹੁੰਚੇ।

ਜਲੰਧਰ ਦੇ ਸਰਕਿਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜੇ ਦਿੱਲੀ ’ਚ ਕੇਜਰੀਵਾਲ ਸਰਕਾਰ ਲੋਕਾਂ ਨੂੰ ਮੁਫਤ ’ਚ ਬਿਜਲੀ ਦੇ ਸਕਦੀ ਹੈ, ਤਾਂ ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਮਾਮਲੇ ਨੂੰ ਲੈ ਕੇ ਲੋਕਾਂ ਦੇ ਨਾਲ ਧੋਖਾ ਕਰ ਰਹੀ ਹੈ। ਮਾਨ ਨੇ ਕਿਹਾ ਕਿ ਪੰਜਾਬ ’ਚ ਮੁਫਤ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ 7 ਅਪ੍ਰੈਲ ਤੋਂ ਜਨ ਅੰਦੋਲਨ ਕਰੇਗੀ ਤੇ ਪਿੰਡ ਤੋਂ ਲੈ ਕੇ ਸ਼ਹਿਰਾਂ ਤਕ ਇਸ ਮੁੱਦੇ ਨੂੰ ਚਲਾਏਗੀ ਤੇ ਕੈਪਟਨ ਸਰਕਾਰ ਦੀ ਪੋਲ ਖੁੱਲ੍ਹੇਗੀ। ਰਾਘਵ ਚੱਢਾ ਨੇ ਕਿਹਾ ਦਿੱਲੀ ’ਚ ਕੇਜਰੀਵਾਲ ਸਰਕਾਰ 228 ਯੂਨੀਟ ਤੋਂ ਜ਼ਿਆਦਾ ਯੂਨੀਟ ਦੇ ਆਉਣ ਵਾਲੇ ਬਿੱਲਾਂ ਨਾਲ ਕੋਈ ਵੀ ਚਾਰਜ ਵਸੂਲ ਨਹੀਂ ਕਰ ਰਹੀ। ਪਰ ਪੰਜਾਬ ’ਚ 100 ਯੂਨੀਟ ਜਾਂ ਉਸ ਨਾਲ ਜ਼ਿਆਦਾ ਯੂਨੀਟ ਆਉਣ ’ਤੇ ਵੀ ਲੋਕਾਂ ਨੂੰ ਭਾਰੀ ਬਿੱਲ ਦੇਣਾ ਪਵੇਗਾ। ਕਈ ਮਾਮਲਿਆਂ ’ਚ ਤਾਂ ਖਪਤਕਾਰਾਂ ਨੇ ਬਿਜਲੀ ਇਸਤੇਮਾਲ ਨਹੀਂ ਵੀ ਹੁੰਦੀ ਤਦ ਵੀ ਹਜ਼ਾਰਾਂ ਰੁਪਏ ਦੀ ਬਿਜਲੀ ਦਾ ਬਿੱਲ ਆ ਰਿਹਾ ਹੈ। ਇਹ ਲੋਕਾਂ ਦੇ ਨਾਲ ਸਿੱਧੀ ਧੋਖਾ-ਧੜੀ ਹੈ।

Related posts

ਪ੍ਰਧਾਨ ਮੰਤਰੀ ਮੋਦੀ ਨੇ ਛਠ ਤਿਉਹਾਰ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

Sanjhi Khabar

ਸੋਨੂੰ ਸੂਦ ਮੋਗਾ ਬੱਸ ਹਾਦਸੇ ਦੇ ਜਖਮੀਆਂ ਨੂੰ ਮਿਲਣ ਲਈ ਹਸਪਤਾਲ ਪੁੱਜੇ

Sanjhi Khabar

ਬਾਬਾ ਰਾਮਦੇਵ ਨੇ ਸੁਪਰੀਮ ਕੋਰਟ ਕੀਤੀ ਪਹੁੰਚ

Sanjhi Khabar

Leave a Comment