14.8 C
Los Angeles
May 18, 2024
Sanjhi Khabar
Bathinda Politics

‘ਜਲਿ੍ਆਂ ਵਾਲਾ ਬਾਗ: ਆਜਾਦੀ ਲਈ ਸ਼ਹਾਦਤ’ ਵਿਸ਼ੇ ਤੇ ਭਾਸ਼ਣ ਕਰਵਾਇਆ

ਅਸ਼ੋਕ ਵਰਮਾ
ਬਠਿੰਡਾ, 14ਅਪਰੈਲ2021: ਜਲਿ੍ਹਆਂ ਵਾਲਾ ਬਾਗ ਕਤਲੇਆਮ ਦੀ 102ਵੀਂ ਵਰ੍ਹੇ-ਗੰਢ ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਅਗਵਾਈ ਹੇਠ ‘ਜਲਿ੍ਹਆਂ ਵਾਲਾ ਬਾਗ: ਆਜਾਦੀ ਲਈ ਸ਼ਹਾਦਤ’ ਵਿਸ਼ੇ ਤੇ ਆਨਲਾਈਨ ਭਾਸ਼ਣ ਕਰਵਾਇਆ ਜਿਸ ਦੇ ਮੁੱਖ ਬੁਲਾਰੇ ਦਾ ਟਿ੍ਰਬਿਊਨ ਅਖਬਾਰ ਦੇ ਮੁੱਖ ਸੰਪਾਦਕ ਰਾਜੇਸ਼ ਰਾਮਾਚੰਦਰਨ ਸਨ। ਇਸ ਮੌਕੇ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸੀਰਿਕਾ ਨੇ ਜੀ ਆਇਆਂ ਆਖਿਆ ਜਦੋਂਕਿ ਪ੍ਰੋਗਰਾਮ ਕੋਆਰਡੀਨੇਟਰ ਡਾ. ਬਾਵਾ ਸਿੰਘ ਨੇ ਵਿਸ਼ੇ ਸਬੰਧੀ ਚਾਨਣਾ ਪਾਇਆ। ਮੁੱਖ ਬੁਲਾਰੇ ਦੀ ਜਾਣ ਪਛਾਣ ਕਰਾਉਂਦਿਆਂ ਡਾ. ਰਾਜਿੰਦਰ ਸੇਨ ਨੇ ਦੱਸਿਆ ਕਿ ਸ੍ਰੀ ਰਾਮਾਚੰਦਰਨ ਨੇ ‘ਜਲਿ੍ਹਆਂ ਵਾਲਾ ਬਾਗ ਦੇ 100 ਸਾਲ: ਆਜਾਦੀ ਲਈ ਸ਼ਹਾਦਤ’ ਦਾ ਸੰਪਾਦਨ ਕੀਤਾ ਹੈ।ਸ੍ਰੀ ਰਾਮਾਚੰਦਰਨ ਨੇ ਆਪਣੇ ਮੁੱਖ ਭਾਸ਼ਣ ’ਚ ਕਿਹਾ ਕਿ ‘ਵਿਸਾਖੀ’ ਅਤੇ ‘ਜਲਿ੍ਹਆਂ ਵਾਲਾ ਬਾਗ ਕਤਲੇਆਮ’ ਸਾਡੀ ਕੌਮ ਦੀ ਏਕਤਾ ਦੀ ਯਾਦ ਦਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜਲਿ੍ਹਆਂ ਵਾਲਾ ਬਾਗ ਕਤਲੇਆਮ ਹਜਾਰਾਂ ਲੋਕਾਂ ਦੀ ਮਹਾਨ ਕੁਰਬਾਨੀ ਸੀ ਜੋ ਰੌਲਟ ਐਕਟ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ। ਉਨ੍ਹਾਂ ਕਿਹਾ ਕਿ ਬਿ੍ਰਗੇਡੀਅਰ-ਜਨਰਲ ਡਾਇਰ ਅਤੇ ਉਸ ਦੀ ਫੌਜ ਵੱਲੋਂ ਇੱਕ ਹਜਾਰ ਦੇ ਕਰੀਬ ਸ਼ਾਤਮਈ ਪ੍ਰਦਰਸ਼ਨਕਾਰੀਆਂ ਦਾ ਬੇਰਹਿਮੀ ਨਾਲ ਕਤਲ ਕਰਨਾ ਭਾਰਤ ਦੀ ਆਜਾਦੀ ਦੇ ਅੰਦੋਲਨ ਇੱਕ ਮਹੱਤਵਪੂਰਨ ਘਟਨਾ ਸੀ ਜਿਸ ਨੇ ਲੋਕਾਂ ਨੂੰ ਇਕਜੁੱਟ ਕੀਤਾ ਸੀ। ਉਨ੍ਹਾਂ ਇਸ ਕਤਲੇਆਮ ਦੇ ਨਤੀਜੇ ਵਜੋਂ ਵਾਪਰੀਆਂ ਭਾਰਤੀ ਸਾਹਿਤਕਾਰ ਰਬਿੰਦਰਨਾਥ ਟੈਗੋਰ ਵੱਲੋਂ ਉਪਾਧੀ ਦਾ ਤਿਆਗ, ਮਹਾਤਮਾ ਗਾਂਧੀ ਦਾ ਸੱਤਿਆਗ੍ਰਹਿ ਤੇ ਅਸਹਿਯੋਗ ਅੰਦੋਲਨ (1920-22), ਸਾਲ 1940 ਵਿੱਚ ਲੰਡਨ ਵਿਖੇ ਸਰਦਾਰ ਊਧਮ ਸਿੰਘ ਵੱਲੋਂ ਜਲਿ੍ਹਆਂਵਾਲਾ ਬਾਗ ਕਤਲੇਆਮ ਲਈ ਜਿੰਮੇਵਾਰ ਮਾਈਕਲ ਉਡਵਾਇਰ ਦਾ ਕਤਲ ਆਦਿ ਘਟਨਾਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ੍ਰੀ ਰਾਮਾਚੰਦਰਨ ਨੇ ‘ਦਿ ਟਿ੍ਰਬਿੳਨ’ ਅਖਬਾਰ ਅਤੇ ਇਸ ਦੇ ਸੰਪਾਦਕ ‘ਕਾਲੀ ਨਾਥ ਰੇ’ ਵੱਲੋਂ ਖੋਜੀ ਪੱਤਰਕਾਰਤਾ ਰਹੀਂ ਪਾਠਕਾਂ ’ਚ ਦੇਸ਼ ਭਗਤੀ ਭਾਵਨਾ ਪੈਦਾ ਕਰਨ ਸਬੰਧੀ ਵਿਸ਼ੇਸ਼ ਚਰਚਾ ਕੀਤੀ।ਆਪਣੀ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਕਿਹਾ ਕਿ ਸ੍ਰੀ ਰਾਮਾਚੰਦਰਨ ਵੱਲੋਂ ਸੰਪਾਦਿਤ ‘ਜਲਿ੍ਹਆਂਵਾਲਾ ਬਾਗ ਦੇ 100 ਸਾਲ: ਆਜਾਦੀ ਲਈ ਸ਼ਹਾਦਤ’ ਪਸਤਕ ਨੂੰ ਇਤਿਹਾਸ ਦਾ ਇਕ ਮਹੱਤਵਪੂਰਣ ਅਧਿਆਏ ਕਰਾਰ ਦਿੱਤਾ। ਉਨ੍ਹਾਂ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਏਗੀ। ਅੰਤ ਵਿੱਚ ਰਜਿਸਟਰਾਰ ਕੰਵਲ ਪਾਲ ਸਿੰਘ ਮੁੰਦਰਾ ਨੇ ਸਭ ਦਾ ਧੰਨਵਾਦ ਕੀਤਾ।

Related posts

ਬਾਦਲਾਂ ਵੱਲੋਂ ਕੀਤੇ ਗਲਤ ਬਿਜਲੀ ਸਮਝੌਤਿਆਂ ਕਾਰਨ ਹੋਈ ਬਿਜਲੀ ਦੀ ਘਾਟ, ਰੱਦ ਕੀਤੇ ਜਾਣ ਇਹ ਸਮਝੌਤੇ: ਹਰਪਾਲ ਸਿੰਘ ਚੀਮਾ

Sanjhi Khabar

ਪੰਜਾਬ ਦੇ ਹੱਕ ਖੋਹਣ ‘ਚ ਕਾਂਗਰਸ ਤੋਂ ਵੀ ਅੱਗੇ ਨਿਕਲੀ ਭਾਜਪਾ: ਭਗਵੰਤ ਮਾਨ

Sanjhi Khabar

ਹੁਣ ਦਿੱਲੀ ਦੇ ਬਾਰਡਰਾਂ ‘ਤੇ ਕਬੱਡੀ, 22-23 ਸਤੰਬਰ ਨੂੰ ਟਿਕਰੀ ‘ਤੇ ਪੈਣਗੀਆਂ ਰੇਡਾਂ

Sanjhi Khabar

Leave a Comment