17.4 C
Los Angeles
May 16, 2024
Sanjhi Khabar
Chandigarh Politics ਪੰਜਾਬ

ਚੋਣ ਕਮਿਸ਼ਨ ਵਲੋਂ ਤਿੰਨ ਮੋਬਾਈਲ ਐਪਾਂ ਜਾਰੀ

Agency
ਕਪੂਰਥਲਾ,26 ਮਾਰਚ -ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਲਈ ਜਾਰੀ ਤਿੰਨ ਵੱਖ ਵੱਖ ਹੈੱਲਪ ਲਾਈਨਾਂ ਦਾ ਵੱਧ ਤੋਂ ਵੱਧ ਲੈਣ।

ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਹੈੱਲਪ ਲਾਈਨ ਐਪ ਰਾਹੀਂ ਕੋਈ ਵੀ ਵਿਅਕਤੀ ਜੋ ਮਿਤੀ 1 ਜਨਵਰੀ ਨੂੰ 18 ਸਾਲ ਦਾ ਹੋ ਰਿਹਾ ਹੈ ਅਤੇ ਜ਼ਿਲ੍ਹਾ ਕਪੂਰਥਲਾ ਦਾ ਵਸਨੀਕ ਹੈ ਉਹ ਇਸ ਐਪ ਰਾਹੀਂ ਆਪਣੀ ਵੋਟ ਬਣਾ ਸਕਦਾ ਹੈ।

ਇਸ ਤੋਂ ਇਲਾਵਾ ਐਪ ਰਾਹੀਂ ਵੋਟ ਕਟਵਾਉਣ ਅਤੇ ਦਰੁਸਤੀ ਕਰਨ ਦੀ ਵੀ ਸਹੂਲਤ ਦੇ ਨਾਲ ਨਾਲ ਐਪ ਦੇ ਤਹਿਤ ਉਕਤ ਕਾਰਵਾਈ ਦਾ ਸਟੈਟਸ ਵੀ ਪਤਾ ਕੀਤਾ ਜਾ ਸਕਦਾ ਹੈ। ਇਸ ਐਪ ਰਾਹੀਂ ਈ-ਐਪਿਕ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ ਪਰ ਉਹ ਕੇਵਲ ਸਾਲ 2021 ਦੌਰਾਨ 18 ਅਤੇ 19 ਸਾਲ ਦੇ ਰਜਿਸਟਰਡ ਵੋਟਰਾਂ ਲਈ ਹੀ ਹੈ।

ਗਰੁੜ ਐਪ ਰਾਹੀਂ ਬੀ.ਐਲ.ਓਜ਼ ਵੋਟ ਦਰਜ਼ ਕਰਨ ,ਵੋਟ ਕੱਟਣ ਅਤੇ ਸੋਧ ਕਰਨ ਸਬੰਧੀ ਕਾਰਵਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਪੀ.ਡਬਲਯੂ,ਡੀ ਐਪ ਰਾਹੀਂ ਕੋਈ ਵੀ ਅਪੰਗ ਵਿਅਕਤੀ ਆਪਣੀ ਵੋਟ ਬਣਾਉਣ ਲਈ ਬਿਨੈ ਕਰ ਸਕਦਾ ਹੈ।

ਉਨਾਂ ਕਿਹਾ ਕਿ ਲੋਕ ਭਾਰਤੀ ਚੋਣ ਕਮਿਸ਼ਨ ਦੀਆਂ ਇਨਾਂ ਐਪਾਂ ਦਾ ਵੱਧ ਤੋਂ ਵੱਧ ਲਾਭ ਲੈਣ। ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

ਸਿਰਫ਼ ਸੱਤਾ ਖ਼ਾਤਰ ਲੜ ਰਹੀ ਹੈ ਕਾਂਗਰਸ, ਲੋਕਾਂ ਦੀ ਨਹੀਂ ਬਿਲਕੁਲ ਵੀ ਪ੍ਰਵਾਹ: ਭਗਵੰਤ ਮਾਨ

Sanjhi Khabar

ਪ੍ਰੋ. ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰਨ ਕੇਜਰੀਵਾਲ: ਪ੍ਰਕਾਸ਼ ਸਿੰਘ ਬਾਦਲ

Sanjhi Khabar

ਦੀਵਾਲੀ ਮੌਕੇ ਪੰਜਾਬੀਆਂ ਨੂੰ ਵੱਡੀ ਸੌਗਾਤ ਦੇਣ ਦੀ ਤਿਆਰੀ ‘ਚ ਕੇਂਦਰ ਸਰਕਾਰ

Sanjhi Khabar

Leave a Comment