15.3 C
Los Angeles
May 3, 2024
Sanjhi Khabar
Chandigarh Crime News New Delhi Politics ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਕੋਲ੍ਹਾ ਤਸਕਰੀ ਮਾਮਲੇ ‘ਚ ਸੀਬੀਆਈ ਨੇ 14 ਕਾਰੋਬਾਰੀਆਂ ਨੂੰ ਕੀਤਾ ਸੂਚੀਬੱਧ

Agency

ਕੋਲਕਾਤਾ, 01 ਮਾਰਚ । ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਕੋਲ੍ਹੇ ਵਾਲੇ ਇਲਾਕਿਆਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਅਤੇ ਕੋਲਾ ਦੀ ਤਸਕਰੀ ਦੇ ਗੈਰਕਨੂੰਨੀ ਕਾਰੋਬਾਰ ਵਿੱਚ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਨੇਤਾ ਫਸ ਸਕਦੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਕਰੀਬੀ ਤ੍ਰਿਣਮੂਲ ਯੁਵਾ ਜਨਰਲ ਸਕੱਤਰ ਵਿਨੈ ਮਿਸ਼ਰਾ ਦੇ ਸੰਪਰਕ ਵਿੱਚ ਆਏ ਕਾਰੋਬਾਰੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਸੀਬੀਆਈ ਸੂਤਰਾਂ ਅਨੁਸਾਰ, ਇੱਕ ਕਾਰੋਬਾਰੀ ਰਣਧੀਰ ਬਰਨਵਾਲ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਬਹੁਤ ਸਾਰੇ ਧੰਨ ਕੁਬੇਰ ਇਸ ਕੋਲੇ ਦੀ ਤਸਕਰੀ ਦੀ ਰੈਕੇਟ ਵਿੱਚ ਪੈਦਾ ਹੋਏ ਕਾਲੇ ਧਨ ਦਾ ਹਿੱਸਾ ਸਨ। ਸੀਬੀਆਈ ਨੇ 14 ਕਾਰੋਬਾਰੀਆਂ ਨੂੰ ਸੂਚੀਬੱਧ ਕੀਤਾ ਹੈ ਜੋ ਕੋਲਾ ਤਸਕਰੀ ਨੂੰ ਨਿਯਮਤ ਕਰਨ ਦੇ ਨਾਲ-ਨਾਲ ਇਸ ਤੋਂ ਹੋਣ ਵਾਲੀ ਆਮਦਨੀ ਵਿੱਚ ਵੀ ਸ਼ਾਮਲ ਰਹੇ ਹਨ। ਇਨ੍ਹਾਂ ਵਪਾਰੀਆਂ ਰਾਹੀਂ ਹੀ ਵਿਨੈ ਮਿਸ਼ਰਾ ਨੂੰ ਪੈਸਾ ਭੇਜਿਆ ਗਿਆ ਜਿੱਥੋਂ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਪ੍ਰਭਾਵਸ਼ਾਲੀ ਨੇਤਾਵਾਂ ਨੂੰ ਰੁਪਏ ਦੀ ਖੇਪ ਭੇਜੀ ਗਈ ਸੀ।

ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਰਹੇ ਹਨ। ਸੀਬੀਆਈ ਵੱਲੋਂ ਕੁਝ ਆਈਪੀਐਸ ਅਧਿਕਾਰੀਆਂ ਦੀ ਸੂਚੀ ਵੀ ਬਣਾਈ ਗਈ ਹੈ, ਜਿਨ੍ਹਾਂ ਨੂੰ ਜਲਦੀ ਹੀ ਨੋਟਿਸ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ 14 ਕਾਰੋਬਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ, ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੀ ਪੁੱਛ-ਗਿੱਛ ਦੀ ਵੀਡੀਓ ਵੀ ਰਿਕਾਰਡ ਕੀਤੀ ਜਾਏਗੀ ਤਾਂ ਕਿ ਜੇ ਕਿਸੇ ਪ੍ਰਭਾਵਸ਼ਾਲੀ ਨੇਤਾ ਜਾਂ ਵਿਅਕਤੀ ਦਾ ਨਾਮ ਸਾਹਮਣੇ ਆਉਂਦਾ ਹੈ, ਸੀਬੀਆਈ ਕੋਲ ਉਸ ਕੋਲੋਂ ਪੁੱਛਗਿੱਛ ਲਈ ਠੋਸ ਸਬੂਤ ਹੋਣਗੇ।

Related posts

ਮੁਖਤਾਰ ਅੰਸਾਰੀ ਮੋਹਾਲੀ ਅਦਾਲਤ ਵਿਚ ਪੇਸ਼ , ਫਿਰ ਤੋਂ ਰੋਪੜ ਜੇਲ ਭੇਜਿਆ

Sanjhi Khabar

ਐਸ.ਸੀ. ਪੋਸਟ ਮੈਟਿ੍ਰਕ ਵਜ਼ੀਫਾ ਸਕੀਮ ਤਹਿਤ ਨਿੱਜੀ ਸੰਸਥਾਵਾਂ ਦੇ 40 ਫੀਸਦੀ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਕਰੇਗੀ

Sanjhi Khabar

ਕੋਰੋਨਾ ਦਾ ਖਤਰਾ ਟਾਲਿਆ ਨਹੀਂ, ਜਾਨ ਬਚਾਉਣ ਲਈ ਟੀਕਾ ਲਾਜਮੀ : ਪ੍ਰਧਾਨ ਮੰਤਰੀ ਮੋਦੀ

Sanjhi Khabar

Leave a Comment