16 C
Los Angeles
May 18, 2024
Sanjhi Khabar
Barnala

ਕਿਸਾਨਾਂ ਨੇ 117 ਸੀਟਾਂ ’ਤੇ ਚੋਣ ਲੜਨ ਲਈ 14 ਜਨਵਰੀ ਤੱਕ ਉਮੀਦਵਾਰਾਂ ਤੋਂ ਮੰਗੀਆਂ ਅਰਜੀਆਂ

ਬਰਨਾਲਾ/ਧਨੌਲਾ, 11 ਜਨਵਰੀ (ਸੰਦੀਪ ਸਿੰਘ/ਕੁਲਦੀਪ ਸਿੰਘ) :

ਸੰਯੁਕਤ ਸਮਾਜ ਮੋਰਚਾ ਚੋਣਾਂ ਲੜਨ ਲਈ ਤਿਆਰ-ਬਰ-ਤਿਆਰ ਹੈ। ਕਿਸਾਨ ਜਥੇਬੰਦੀਆਂ ਨੇ 117 ਸੀਟਾਂ ’ਤੇ ਚੋਣ ਲੜਨ ਲਈ 14 ਜਨਵਰੀ ਤੱਕ ਉਮੀਦਵਾਰਾਂ ਤੋਂ ਅਰਜੀਆਂ ਮੰਗੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਤੇ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਮੁਹਾਲੀ ਦੇ ਫੇਜ਼-7 ਦੀ ਮਾਰਕੀਟ ਵਿੱਚ ਮੁੱਖ ਚੋਣ ਦਫ਼ਤਰ ਖੋਲ ਕੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ 117 ਸੀਟਾਂ ’ਤੇ ਵਿਧਾਨ ਸਭਾ ਦੀ ਚੋਣ ਲੜੇਗੀ ਤੇ 14 ਜਨਵਰੀ ਤੱਕ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਕੋਲੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਉਂਝ ਕਾਫ਼ੀ ਅਰਜ਼ੀਆਂ ਪ੍ਰਾਪਤ ਵੀ ਹੋ ਚੁੱਕੀਆਂ ਹਨ, ਜਿਨਾਂ ਵਿੱਚ ਜ਼ਿਆਦਾਤਰ ਨੌਜਵਾਨ ਚਿਹਰੇ ਹਨ। ਕਈ ਥਾਵਾਂ ’ਤੇ ਸੀਨੀਅਰ ਸਿਟੀਜਨਾਂ ਨੇ ਵੀ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਉਨਾਂ ਦੱਸਿਆ ਕਿ ਕਿਸਾਨੀ ਝੰਡੇ ਹੇਠ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਪਹਿਲੀ ਸੂਚੀ ਛੇਤੀ ਜਾਰੀ ਕਰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਆਉਂਦੇ ਇਸੇ ਹਫ਼ਤੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਜਾਵੇਗਾ, ਜਿਸ ਵਿੱਚ ਕਿਸਾਨਾਂ ਅਤੇ ਮੁਲਾਜ਼ਮ ਵਰਗ ਸਮੇਤ ਪੰਜਾਬ ਦੇ ਸਾਰੇ ਭਖਦੇ ਮੁੱਦੇ ਸ਼ਾਮਲ ਕੀਤੇ ਜਾਣਗੇ। ਕਿਸਾਨ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੂਬੇ ਦੇ ਲੋਕਾਂ ਨਾਲ ਸਿਰਫ਼ ਉਹੀ ਵਾਅਦੇ ਕੀਤੇ ਜਾਣਗੇ, ਜਿਨਾਂ ਨੂੰ ਪੂਰਾ ਕੀਤਾ ਜਾ ਸਕੇ। ਸ੍ਰੀ ਰਾਜੇਵਾਲ ਨੇ ਕਿਹਾ ਕਿ ਫਿਲਹਾਲ 32 ’ਚੋਂ 22 ਕਿਸਾਨ ਜਥੇਬੰਦੀਆਂ ਦੀ ਹਾਮੀ ਭਰੀ ਹੈ ਤੇ ਬਾਕੀ ਜਥੇਬੰਦੀਆਂ ਵੀ ਉਨਾਂ ਦੇ ਪਰਿਵਾਰਕ ਮੈਂਬਰ ਵਾਂਗ ਹਨ, ਉਨਾਂ ’ਚੋਂ ਵੀ ਕਾਫ਼ੀ ਸਹਿਮਤ ਹੋ ਜਾਣਗੇ।

Related posts

Omicron Variant ਨੇ ਵਧਾਈ ਚਿੰਤਾ, ‘ਜੇ ਵੇਰੀਐਂਟ ‘ਚ ਹੋਰ ਬਦਲਾਅ ਹੋਏ ਤਾਂ ਵੈਕਸੀਨ ਵੀ ਬੇਅਸਰ’, ਅਧਿਐਨ ‘ਚ ਖੁਲਾਸਾ

Sanjhi Khabar

ਸਿੱਧੂ ਦੇ ਵਾਅਦਿਆਂ ‘ਤੇ ਵਿਰੋਧੀਆਂ ਦਾ ਸਵਾਲ, ਹੁਣ ਵੀ ਤਾਂ ਕਾਂਗਰਸ ਦੀ ਸਰਕਾਰ

Sanjhi Khabar

ਇਕਦਮ ਚੜ੍ਹੀਆਂ ਪਿਆਜ਼ ਦੀਆਂ ਕੀਮਤਾਂ

Sanjhi Khabar

Leave a Comment