14.8 C
Los Angeles
May 18, 2024
Sanjhi Khabar
Bathinda Mansa

ਕਿਸਾਨ ਬੀਬੀਆਂ ਦੀ ਸ਼ਹੀਦੀ ਮੌਕੇ ਕੇਜਰੀਵਾਲ ਦਾ ਦੌਰਾ ਨਿੰਦਣਯੋਗ – ਮਾਹਲ

Ashok Verma
ਮਾਨਸਾ 28 ਅਕਤੂਬਰ 2021: ਦਿੱਲੀ ਦੇ ਟਿਕਰੀ ਬਾਰਡਰ ਨੇ ਇੱਕ ਟਿੱਪਰ ਚਾਲਕ ਵੱਲੋਂ ਮਾਨਸਾ ਜਿਲ੍ਹੇ ਦੀਆਂ ਕਿਸਾਨ ਔਰਤਾਂ ਨੂੰ ਸ਼ਹੀਦ ਕਰਨ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੇ ਮਾਨਸਾ ਦੌਰੇ ਨੂੰ ਰਾਜਨੀਤਕ ਰੋਟੀਆਂ ਸੇਕਣ ਦੀ ਕਾਰਵਾਈ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਫਾਊਂਡਰ ਮੈਂਬਰ ਰਹੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਇਸ ਨੂੰ ਅਤੀਨਿੰਦਣਯੋਗ ਕਾਰਵਾਈ ਦੱਸਿਆ ਹੈ। ਇਸ ਸਬੰਧ ’ਚ ਅੱਜ ਐਡਵੋਕੇਟ ਮਾਹਲ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਆਖਿਆ ਹੈ ਕਿ ਦੇਸ਼ ਭਰ ਦੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 3 ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ’ਚ ਅੰਦੋਲਨ ਚੱਲ ਰਿਹਾ ਹੈ ਜਿਸ ਵਿੱਚ ਸੈਂਕੜੇ ਕਿਸਾਨ ਆਪਣੀਆਂ ਜਾਨਾ ਗੁਆ ਚੁੱਕੇ ਹਨ ਅਤੇ ਪਿਛਲੇ ਮਹੀਨੇ ਤੋਂ ਦੇਸ਼ ਦੀ ਮੋਦੀ ਸਰਕਾਰ ਸਾਜਿਸ਼ ਅਧੀਨ ਕਈ ਧਰਨੇ ਵਾਲੀ ਜਗ੍ਹਾ ਉਪਰ ਕਈ ਤਰਾਂ ਦੀਆਂ ਘਟਨਾਵਾਂ ਕਰਵਾ ਚੁੱਕੀ ਹੈ। ਉਨ੍ਹਾਂ ਆਖਿਆ ਕਿ ਇਸੇ ਲੜੀ ਅਧੀਨ ਅੱਜ ਟਿਕਰੀ ਬਾਰਡਰ ਉਪਰ ਇੱਕ ਟਿੱਪਰ ਵੱਲੋਂ ਕੁਚਲਣ ਮਾਨਸਾ ਜਿਲ੍ਹੇ ਦੇ ਪਿੰਡ ਖੀਵਾ ਦਿਆਲੂਵਾਲਾ ਦੀਆਂ 3 ਬੀਬੀਆਂ ਸ਼ਹੀਦ ਹੋ ਚੁੱਕੀਆਂ ਹਨ ਜਦੋਂਕਿ ਦੋ ਬੀਬੀਆਂ ਜ਼ ਹਨ। ਉਨ੍ਹਾਂ ਆਖਿਆ ਕਿ ਐਨ ਉਸੇ ਸਮੇਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਾ ਮਾਨਸਾ ਅਤੇ ਬਠਿੰਡਾ ਜਿਲ੍ਹੇ ਦਾ ਰਾਜਨੀਤਿਕ ਦੌਰਾ ਕਰਨਾ ਪੂਰੀ ਤਰਾਂ ਗੈਰਵਾਜਬ ਹੈ ਜਦਕਿ ਇੰਨ੍ਹਾਂ ਬੀਬੀਆਂ ਦੀਆਂ ਲਾਸ਼ਾਂ ਅਜੇ ਉਨ੍ਹਾਂ ਦੇ ਘਰਾਂ ਤੱਕ ਨਹੀਂ ਪਹੁੰਚੀਆਂ। ਇਸਤੋਂ ਇਲਾਵਾ ਅਰਵਿੰਦ ਕੇਜਰੀਵਾਲ ਦਾ ਗੁਲਦਸਤਿਆਂ ਨਾਲ ਸਵਾਗਤ ਕਰਨਾ ਇਹ ਗੱਲ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਇਸ ਕਿਸਾਨ ਅੰਦੋਲਨ ਪ੍ਰਤੀ ਕਿੰਨੀ ਕੁ ਗੰਭੀਰ ਹੈ। ਗੁਰਲਾਭ ਸਿੰਘ ਮਾਹਲ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਜਦ ਸੰਯੁਕਤ ਮੋਰਚੇ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਸਪਸ਼ਟ ਅਪੀਲ ਕੀਤੀ ਹੋਈ ਹੈ ਕਿ ਜਿੰਨਾ ਸਮਾਂ ਚੋਣ ਜਾਬਤਾ ਲਾਗੂ ਨਹੀਂ ਹੁੰਦਾ ਉਨਾਂ ਸਮਾਂ ਆਪਣੀਆਂ ਰਾਜਨੀਤਿਕ ਸਰਗਰਮੀਆਂ ਨਾ ਕਰਨ। ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਅਰਵਿੰਦ ਕੇਜਰੀਵਾਲ ਵੱਲੋਂ ਮਾਨਸਾ ਅਤੇ ਬਠਿੰਡਾ ਜਿਲ੍ਹੇ ਵਿੱਚ ਕਿਸਾਨ ਅਤੇ ਵਪਾਰੀ ਮਿਲਣੀ ਦੇ ਨਾਮ ਹੇਠ ਆਪਣੇ ਰਾਜਨੀਤਿਕ ਪ੍ਰੋਗਰਾਮ ਕੀਤੇ ਜਾ ਰਹੇ ਹਨ ਜੋ ਕਿ ਨਿਖੇਧੀਯੋਗ ਹਨ। ਉਨ੍ਹਾਂ ਕਿਹਾ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਪਹਿਲਾਂ ਵੀ ਕਿਸਾਨਾਂ ਦੇ ਮੁੱਦਿਆਂ ’ਤੇ ਕੇਵਲ ਵੋਟਾਂ ਦੀ ਰਾਜਨੀਤੀ ਕਰਦੇ ਹਨ ਅਤੇ ਚੋਣਾਂ ਲੰਘਣ ਤੇ ਕਿਸਾਨਾਂ ਨੂੰ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਉਦਾਹਰਣਾਂ ਹਨ ਜਿੰਨ੍ਹਾਂ ਵਿੱਚ ਸਾਲ 2015 ਵਿੱਚ ਜਦ ਪੰਜਾਬ ਵਿੱਚ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਖਰਾਬ ਹੋ ਜਾਣ ਕਰਕੇ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਅਰਵਿੰਦ ਕੇਜਰੀਵਾਲ ਨੇ ਇੰਨ੍ਹਾਂ ਪੀੜਿਤ ਪਰਿਵਾਰਾਂ ਦੇ ਘਰਾਂ ਦਾ ਦੌਰਾ ਕੀਤਾ ਸੀ ਅਤੇ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਸਿਰਫ ਵੋਟਾਂ ਲਈ ਰਾਜਨੀਤੀ ਤੋਂ ਬਿਨਾਂ ਪੀੜਤ ਪਰਿਵਾਰਾਂ ਦੀ ਕੋਈ ਇੱਕ ਪੈਸੇ ਦੀ ਵੀ ਸਹਾਇਤਾ ਨਹੀਂ ਕੀਤੀ ਗਈ ਸੀ। ਇਸਤੋਂ ਇਲਾਵਾ 2017 ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਦੇਣ ਸਬੰਧੀ ਐਲਾਨ ਕੀਤਾ ਗਿਆ ਸੀ ਪਰ ਕਿੰਨ੍ਹਾਂ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਪੈਨਸ਼ਨ ਦੇ ਰਹੀ ਹੈ, ਇਸ ਸਬੰਧੀ ਕੋਈ ਵੀ ਰਿਕਾਰਡ ਜਨਤਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ ਉਸ ਸਮੇਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਵੀ ਕਿਸੇ ਵੀ ਭਾਰਤ ਬੰਦ ਦੇ ਸੱਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਸ਼ਹਿਰ ਨੂੰ ਬੰਦ ਕਰਵਾਉਣ ਦੀ ਕਦੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਅਤੇ ਦਿੱਲੀ ਜਾਂ ਹਰਿਆਣਾ ਵੇਲੇ ਭਾਸ਼ਾ ਬਦਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਇੰਨ੍ਹਾਂ ਕਾਲੇ ਕਾਨੂੰਨਾਂ ਵਿਚੋਂ ਇੱਕ ਕਾਨੂੰਨ ਦੀ ਸਰਕਾਰੀ ਨੋਟੀਫਿਕੇਸ਼ਨ ਦੇਸ਼ ਭਰ ਵਿੱਚ ਸਭ ਤੋਂ ਪਹਿਲਾਂ ਜਾਰੀ ਕੀਤੀ ਸੀ। ਅਰਵਿੰਦ ਕੇਜਰੀਵਾਲ ਪਰਾਲੀ ਅਤੇ ਪਾਣੀਆਂ ਦੇ ਮੁੱਦੇ ’ਤੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੇ ਉਲਟ ਸਟੈਂਡ ਲੈਂਦਾ ਰਿਹਾ ਹੈ। ਐਡਵੋਕੇਟ ਮਾਹਲ ਨੇ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਕਿਸਾਨਾਂ ਦਾ ਹਿਤੈਸ਼ੀ ਹੁੰਦਾ ਤਾਂ ਅੱਜ ਉਹ ਦਿੱਲੀ ਵਿੱਚ ਜਖਮੀ ਬੀਬੀਆਂ ਦਾ ਖਿਆਲ ਰੱਖਣ ਲਈ ਦਿੱਲੀ ਵਿੱਚ ਰੁਕ ਕੇ ਮੱਦਦ ਕਰ ਰਿਹਾ ਹੁੰਦਾ ਅਤੇ ਸ਼ਹੀਦ ਬੀਬੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਪਿੰਡ ਪਹੁੰਚਾਉਣ ਲਈ ਢੁੱਕਵੇਂ ਪ੍ਰਬੰਧ ਕਰਦਾ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਕਿਸਾਨਾਂ ਦੀਆਂ ਲਾਸ਼ਾਂ ’ਤੇ ਸਿਆਸੀ ਰੋਟੀਆਂ ਨਾਂ ਸੇਕਣ ਦੀ ਨਸੀਹਤ ਅਤੇ ਸਮੂਹ ਪੰਜਾਬੀਆਂ ਤੋਂ ਮਾਨਸਾ ਅਤੇ ਬਠਿੰਡਾ ਦੇ ਦੌਰੇ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਹੈ।

Related posts

 ਸਰਕਾਰ ਦੇ ਆਖ਼ਰੀ ਦੌਰ ਵਿੱਚ ਵਪਾਰੀਆਂ ਨੂੰ ਲੁਭਾਉਣੇ ਸੁਪਨੇ ਦਿਖਾ ਕੇ ਗੁੰਮਰਾਹ ਨਾ ਕਰੋ ਮੁੱਖ ਮੰਤਰੀ ਸਾਹਿਬ : ਸਰੂਪ ਸਿੰਗਲਾ

Sanjhi Khabar

ਬਠਿੰਡਾ: ਖੇਤਾਂ ਵਿਚ ਮਿਲਿਆ ਪਾਕਿਸਤਾਨੀ ਬੈਨਰ

Sanjhi Khabar

ਬਠਿੰਡਾ ਹਲਕੇ ’ਚ ਭਾਜਪਾ ‘ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ’

Sanjhi Khabar

Leave a Comment