19 C
Los Angeles
May 17, 2024
Sanjhi Khabar
Mohali Politics

ਆਮ ਆਦਮੀ ਪਾਰਟੀ ਡੇਰਾਬਸੀ ਵੱਲੋਂ  ਧੂਮਧਾਮ ਨਾਲ ਮਨਾਇਆ ਗਿਆ ਡਾ. ਅੰਬੇਦਕਰ ਦਾ ਜਨਮ ਦਿਨ: ਕੁਲਜੀਤ ਸਿੰਘ ਰੰਧਾਵਾ

Mohali ( ਧੰਮੀ ਸ਼ਰਮਾ )ਹਲਕਾ ਡੇਰਾਬਸੀ ਦੇ ਆਮ ਆਦਮੀ ਪਾਰਟੀ ਹੈੱਡ ਆਫਿਸ ਵਿੱਚ ਆਪ ਸੀਨੀਅਰ ਆਗੂਆਂ ਅਤੇ ਪਾਰਟੀ ਵਰਕਰਾਂ ਦੁਆਰਾ ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।ਪਾਰਟੀ ਆਗੂਆਂ ਨੇ ਡਾ.ਅੰਬੇਦਕਰ ਸਾਹਿਬ ਦੀ ਫੋਟੋ ਅੱਗੇ ਮੋਮਬੱਤੀਆਂ ਜਗਾ ਕੇ ਉਨ੍ਹਾਂ ਦੇ ਜੀਵਨ ਅਤੇ ਸਿਧਾਤਾਂ ਬਾਰੇ ਆਪਣੇ ਆਪਣੇ ਮਤ ਰੱਖੇ। ਉਨ੍ਹਾਂ ਬਾਬਾ ਸਾਹਿਬ ਦੀ ਦੂਰਦਰਸ਼ੀ ਸੋਚ ਅਤੇ ਦੇਸ਼ਹਿਤ ਵਿੱਚ ਦਿੱਤੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਪਾਰਟੀ ਆਗੂ ਕੁਲਜੀਤ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਨਮਨ ਕਰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਮਾਨਵ ਹਿਤ ਲਈ ਪਰਉਪਕਾਰ ਦੀ ਭਾਵਨਾ ਹਿਰਦੇ ਵਿੱਚ ਧਾਰਨੀ ਚਾਹੀਦੀ ਹੈ। ਅਜੋਕੇ ਸਮੇਂ ਵਿੱਚ ਬੀਜੇਪੀ ਨੂੰ ਸੰਵਿਧਾਨ ਲਈ ਸਭ ਤੋਂ ਵੱਡਾ ਖਤਰਾ ਦਸਦੇ ਹੋਏ ਕਿਹਾ ਕਿ ਸਾਨੂੰ ਇਕਜੁਟ ਹੋ ਕੇ ਸੰਵਿਧਾਨ ਬਚਾਉਣ ਲਈ ਇਕਜੁਟ ਹੋਣ ਦਾ ਸੱਦਾ ਦਿੱਤਾ।ਸਭ ਨੇ” ਜੈ ਭੀਮ ਜੈ ਭਾਰਤ” ਦੇ ਨਾਰੇ ਲਾਉਂਦੇ ਹੋਏ ਸਮੁਹਿਤ ਤੌਰ ਤੇ ਬਾਬਾ ਸਾਹਿਬ ਦੇ ਦੱਸੇ ਮਾਰਗ ਤੇ ਚਲਦਿਆਂ ਇੱਕ ਯੋਗ,ਸੱਭਿਅਕ ਅਤੇ ਅਗਾਂਹਵਧੂ ਸਮਾਜ ਸਿਰਜਣ ਦਾ ਪ੍ਰਣ ਕੀਤਾ।ਇਸ ਮੌਕੇ ਬਲਾਕ ਪ੍ਰਧਾਨ ਬਲਜੀਤ ਚੰਦ ਸ਼ਰਮਾ,ਗੁਲਜ਼ਾਰ ਸਿੰਘ,ਬੀਬੀ ਬਲਟਾਣਾ,ਸਵੀਟੀ ਸ਼ਰਮਾ,ਬਬਲਪ੍ਰੀਤ,ਰਾਣੀ ਸੋਹਲ,ਸੁਭਾਸ਼ ਸ਼ਰਮਾ,ਅਮਰੀਕ ਸਿੰਘ,ਇੰਦਰਜੀਤ ਸਿੰਘ ਜੌੜਾ, ਸ਼ਿਵਰਾਮ ਸਿੰਘ,ਕੰਚਨ ਰਾਣੀ,ਕਰਮਜੀਤ ਕੌਰ,ਗੁਰਵਿੰਦਰ ਸਿੰਘ,ਰਾਕੇਸ਼ ਸੋਢੀ,ਗੁਰਤੇਜ ਸਿੰਘ,ਸੁਖਬੀਰ ਸਿੰਘ, ਜਸਵਿੰਦਰ ਸਿੰਘ ਕੋਹਰੀ ਅਤੇ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਿਰ ਸਨ।

Related posts

ਅਮਰੀਕੀ ਰਾਸ਼ਟਰਪਤੀ ਅੱਠ ਦਿਨਾਂ ਦੌਰੇ ਲਈ ਪਹੁੰਚੇ ਬ੍ਰਿਟੇਨ, ਜੀ -7 ਸੰਮੇਲਨ ‘ਚ ਲੈਣਗੇ ਹਿੱਸਾ

Sanjhi Khabar

ਬੰਗਾਲ ‘ਚ ਬੋਲੇ ਮੋਦੀ, ਦੀਦੀ ਬੌਖਲਾ ਗਈ ਹੈ, ਵਿਦਾਈ ਪੱਕੀ

Sanjhi Khabar

ਕੋਰੋਨਾ ਸੰਕਟ ਸਮੇਂ ਮਰੀਜ਼ਾਂ ਦੀ ਸਹਾਇਤਾ ਲਈ ਰਾਹੁਲ ਗਾਂਧੀ ਨੇ ਵਧਾਇਆ ਮਦਦ ਦਾ ਹੱਥ,

Sanjhi Khabar

Leave a Comment