Sanjhi Khabar
Chandigarh New Delhi Politics

ਕੋਰੋਨਾ ਸੰਕਟ ਸਮੇਂ ਮਰੀਜ਼ਾਂ ਦੀ ਸਹਾਇਤਾ ਲਈ ਰਾਹੁਲ ਗਾਂਧੀ ਨੇ ਵਧਾਇਆ ਮਦਦ ਦਾ ਹੱਥ,

Sandeep Singh
New Delhi : ਭਾਰਤ ਇਸ ਵੇਲੇ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸੰਕਟ ਦੌਰਾਨ ਹਸਪਤਾਲਾਂ ਵਿੱਚ ਆਕਸੀਜਨ ਅਤੇ ਬੈੱਡਾਂ ਦੀ ਵੀ ਘਾਟ ਆ ਰਹੀ ਹੈ। ਪਰ ਇਸ ਮੁਸ਼ਕਿਲ ਦੇ ਸਮੇ ਵੀ ਬਹੁਤ ਸਾਰੇ ਲੋਕ ਮਦਦ ਆ ਹੱਥ ਵਧਾ ਰਹੇ ਹਨ। ਕੋਈ ਫ੍ਰੀ ਆਕਸੀਜਨ ਸਪਲਾਈ ਕਰ ਰਿਹਾ ਹੈ ਅਤੇ ਕੋਈ ਮਰੀਜ਼ਾਂ ਦੇ ਆਉਣ ਜਾਣ ਦਾ ਪ੍ਰਬੰਧ ਕਰ ਰਿਹਾ ਹੈ। ਅਜਿਹੇ ਮੁਸ਼ਕਿਲ ਸਮੇ ਵਿੱਚ ਹੁਣ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ, “ਇਸ ਸਮੇਂ ਦੇਸ਼ ਦੇ ਲੋਕਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ। ਅਸੀਂ ਇੱਕ ਡਾਕਟਰੀ ਸਲਾਹਕਾਰ ਹੈਲਪਲਾਈਨ ਸ਼ੁਰੂ ਕੀਤੀ ਹੈ। ਹੁਣ ਤੁਸੀਂ +919983836838 ‘ਤੇ ਕਾਲ ਕਰਕੇ ਡਾਕਟਰੀ ਸਲਾਹ ਪ੍ਰਾਪਤ ਕਰ ਸਕਦੇ ਹੋ।” ਰਾਹੁਲ ਗਾਂਧੀ ਨੇ ਡਾਕਟਰਾਂ ਅਤੇ ਮਾਨਸਿਕ ਸਿਹਤ ਪੇਸ਼ੇਵਰਾਂ ਨੂੰ ਅੱਗੇ ਆ ਕੇ ਰਜਿਸਟਰ ਹੋਣ ਦੀ ਅਪੀਲ ਵੀ ਕੀਤੀ ਹੈ।
ਰਾਹੁਲ ਗਾਂਧੀ ਨੇ ਇੱਕ ਅਜਿਹੇ ਸਮੇਂ ਟਵੀਟ ਕੀਤਾ ਹੈ ਜਦੋਂ ਦੇਸ਼ ਵਿੱਚ ਪਿੱਛਲੇ 24 ਘੰਟਿਆਂ ਵਿੱਚ 4 ਲੱਖ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਪੂਰੇ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਤੋਂ ਇਲਾਵਾ, ਹਰ ਰੋਜ਼ ਹਜ਼ਾਰਾਂ ਲੋਕ ਇਸ ਲਾਗ ਕਾਰਨ ਆਪਣੀ ਜਾਨ ਗਵਾ ਰਹੇ ਹਨ। ਰਾਹੁਲ ਗਾਂਧੀ ਨੇ ਟਵੀਟ ਕਰਕੇ ਡਾਕਟਰਾਂ ਤੋਂ ਮਦਦ ਮੰਗੀ ਹੈ। ਉਨ੍ਹਾਂ ਕਿਹਾ ਕਿ ਹੁਣ ਇਕਜੁੱਟ ਹੋ ਕੇ ਇਸ ਮਹਾਂਮਾਰੀ ਨਾਲ ਲੜਨ ਦਾ ਸਮਾਂ ਆ ਗਿਆ ਹੈ । ਰਾਹੁਲ ਨੇ ਟਵੀਟ ਰਾਹੀਂ ਇੱਕ ਰਜਿਸਟ੍ਰੇਸ਼ਨ ਫਾਰਮ ਵੀ ਸਾਂਝਾ ਕੀਤਾ ਹੈ, ਜਿਸ ਤਹਿਤ ਡਾਕਟਰ ਅਤੇ ਮਾਨਸਿਕ ਸਿਹਤ ਪੇਸ਼ੇਵਰ ਅਸਾਨੀ ਨਾਲ ਰਜਿਸਟਰ ਹੋ ਸਕਣਗੇ।

Related posts

ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਵਿਜੀਲੈਂਸ ਦੀ ਰਾਡਾਰ ਉਤੇ

Sanjhi Khabar

ਹਰਸਿਮਰਤ ਬਾਦਲ ਵੱਲੋਂ ਸੋਨੀ ਨੂੰ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ ਸਪਲਾਈ ਦੇ ਕੇ ਲੈਵਲ-3 ਸਹੂਲਤਾਂ ਦਾ ਵਿਸਥਾਰ ਕਰਨ ਦੀ ਅਪੀਲ

Sanjhi Khabar

ਕੇਂਦਰੀ ਮੰਤਰੀ ਗਡਕਰੀ ਨੂੰ ਮਿਲ ਕਰਾਂਗੇ ਟਰੱਕ ਅਪਰੇਟਰਾਂ ਦੇ ਮਸਲੇ ਹੱਲ

Sanjhi Khabar

Leave a Comment