21.3 C
Los Angeles
May 1, 2024
Sanjhi Khabar
Barnala

‘ਆਪ‘ ਦਾ ਬੀਜੇਪੀ ‘ਤੇ ਵੱਡਾ ਇਲਜਾਮ, ਖਾਸ ਪਾਰਟੀ ਰਜਿਸਟਰ ਕਰਾਉਣ ਲਈ ਨਿਯਮ ਬਦਲਾਉਣ ਦੀ ਤਿਆਰੀ

ਬਰਨਾਲਾ, 14 ਜਨਵਰੀ (ਸੰਦੀਪ ਸਿੰਘ/ਕੁਲਦੀਪ ਸਿੰਘ) :

ਆਮ ਆਦਮੀ ਪਾਰਟੀ ਨੇ ਬੀਜੇਪੀ ‘ਤੇ ਵੱਡਾ ਇਲਜਾਮ ਲਾਇਆ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ਬੀਜੇਪੀ ਚੋਣ ਕਮਿਸਨਰ ਦੇ ਨਿਯਮਾਂ ਨੂੰ ਬਦਲਾਉਣ ਦੀ ਤਿਆਰੀ ‘ਚ ਹੈ। ਉਨਾਂ ਕਿਹਾ ਕਿ ਇੱਕ ਪਾਰਟੀ ਨੂੰ ਰਜਿਸਟਰ ਕਰਨ ਲਈ ਨਿਯਮ ਬਦਲੇ ਜਾ ਰਹੇ ਹਨ। ਇਸ ਦੇ ਨਾਲ ਹੀ ਰਾਘਵ ਚੱਢਾ ਨੇ ਭਾਜਪਾ ‘ਤੇ ਚੋਣ ਕਮਿਸਨ ਦੇ ਕੰਮ ‘ਚ ਦਖਲ ਦੇਣ ਦਾ ਦੋਸ ਲਗਾਇਆ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਨਵਾਂ ਫਰੰਟ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇੱਕ ਖਾਸ ਪਾਰਟੀ ਨੂੰ ਰਜਿਸਟਰ ਕਰਨ ਲਈ ਨਿਯਮ ਬਦਲੇ ਜਾ ਰਹੇ ਹਨ। ਉਨਾਂ ਕਿਹਾ ਕਿ ਰਜਿਸਟ੍ਰੇਸਨ ਵਿੱਚ ਦੋ ਵੱਡੇ ਬਦਲਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਤਰਾਜ ਦੀ ਮਿਆਦ ਘਟਾਈ ਜਾ ਸਕਦੀ ਹੈ। ਆਮ ਆਦਮੀ ਪਾਰਟੀ ਦੇ ਇਹ ਵੱਡੇ ਇਲਜਾਮ ਹਨ ਜਿਸ ਨਾਲ ਪੰਜਾਬ ਦਾ ਸਿਆਸੀ ਪਾਰਾ ਹੋਰ ਚੜ ਸਕਦਾ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਯਮ 29ਏ ਤਹਿਤ ਅਜਿਹਾ ਕੀਤਾ ਜਾ ਸਕਦਾ ਹੈ ਤੇ ਪਹਿਲਾਂ ਵੀ ਹੋਇਆ ਹੈ। ਦੂਜੇ ਪਾਸੇ ਸਵਾਲ ਹੈ ਕਿ ਆਖਰ ਬੀਜੇਪੀ ਕਿਸ ਪਾਰਟੀ ਨੂੰ ਰਜਿਸਟਰ ਕਰਵਾਉਣਾ ਚਾਹੁੰਦੀ ਹੈ। ਦਰਅਸਲ ਕਿਸਾਨ ਅੰਦੋਲਨ ਕਰਕੇ ਬੀਜੇਪੀ ਨੂੰ ਪੰਜਾਬ ਵਿੱਚ ਵੱਡਾ ਧੱਕਾ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਥ ਛੱਡਣ ਕਰਕੇ ਬੀਜੇਪੀ ਦੌੜ ਵਿੱਚ ਕਿਤੇ ਵੀ ਨਜਰ ਨਹੀਂ ਆ ਰਹੀ। ਇਸ ਲਈ ਭਾਜਪਾ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਨਾਲ ਰਲ ਕੇ ਚੋਣ ਲੜ ਰਹੀ ਹੈ।

 

Related posts

ਨਵਜੋਤ ਸਿੱਧੂ ਨੇ ਰੰਧਾਵਾ ਤੇ ਆਸ਼ੂ ਖਿਲਾਫ ਖੋਲਿਆ ਮੋਰਚਾ, ਕੈਪਟਨ ਨੂੰ ਵੀ ਲਿਆ ਨਿਸ਼ਾਨੇ ‘‘ਤੇ

Sanjhi Khabar

ਨਵੇਂ ਸਾਲ ‘ਤੇ ਸੋਨੇ ‘ਚ ਨਿਵੇਸ਼ ਕਰਨ ਦਾ ਚੰਗਾ ਮੌਕਾ, ਕੀਮਤ 6 ਸਾਲਾਂ ਦੇ ਰਿਕਾਰਡ ਪੱਧਰ ਤੋਂ ਹੇਠਾਂ ਡਿੱਗੀ

Sanjhi Khabar

ਬਰਨਾਲਾ ਜ਼ਿਲ੍ਹੇ ਦੇ ਸ਼ਹਿਰ ਤਪਾ ‘ਚ ਪੁਲਿਸ ਅਤੇ ਲੋਕਾਂ ਵਿਚਾਲੇ ਟਕਰਾਅ, ਚੱਲੇ ਇੱਟਾਂ ਰੋੜੇ, ਪੁਲਿਸ ਨੇ ਕੀਤੀ ਫ਼ਾਇਰਿੰਗ

Sanjhi Khabar

Leave a Comment