14.8 C
Los Angeles
May 21, 2024
Sanjhi Khabar
Chandigarh Crime News

IAS ਸੰਜੇ ਪੋਪਲੀ ਦੇ ਘਰੋਂ 12.50 ਕਿਲੋ ਸੋਨੇ ਸਮੇਤ ਚਾਂਦੀ ਤੇ ਨਕਦੀ ਬਰਾਮਦ

Sandeep Singh
ਚੰਡੀਗੜ੍ਹ, 25ਜੂਨ – ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰੋਂ ਸਾਢੇ 12.50 ਕਿਲੋ ਸੋਨਾ ਬਰਾਮਦ ਹੋਇਆ ਹੈ। ਪੋਪਲੀ ਦੇ ਘਰੋਂ ਇਕ ਕਿਲੋ ਸੋਨੇ ਦੀਆਂ 9 ਇੱਟਾਂ, 3.16 ਕਿਲੋ ਸੋਨੇ ਦੇ 49 ਬਿਸਕੁਟ ਅਤੇ 356 ਗ੍ਰਾਮ ਦੇ 12 ਸੋਨੇ ਦੇ ਸਿੱਕੇ ਮਿਲੇ ਹਨ। ਇਸ ਤੋਂ ਇਲਾਵਾ ਇੱਕ ਕਿਲੋ ਚਾਂਦੀ ਦੀਆਂ 3 ਇੱਟਾਂ ਵੀ ਬਰਾਮਦ ਹੋਈਆਂ ਹਨ। 10-10 ਗ੍ਰਾਮ ਦੇ ਚਾਂਦੀ ਦੇ ਸਿੱਕੇ ਵੀ ਬਰਾਮਦ ਕੀਤੇ ਗਏ ਹਨ।

ਇਸ ਦੇ ਨਾਲ ਹੀ 4 ਆਈਫੋਨ, ਇੱਕ ਸੈਮਸੰਗ ਫੋਲਡਰ ਫੋਨ, 2 ਸਮਾਰਟਵਾਚਾਂ ਅਤੇ 3.50 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਇਹ ਬਰਾਮਦਗੀ ਮਕਾਨ ਨੰਬਰ 520, ਸੈਕਟਰ 11ਬੀ, ਪੋਪਲੀ ਦੇ ਸਟੋਰ ਰੂਮ ਵਿੱਚ ਪਏ ਕਾਲੇ ਚਮੜੇ ਦੇ ਬੈਗ ਵਿੱਚੋਂ ਹੋਈ ਹੈ। ਇਸ ਬਰਾਮਦਗੀ ਦੌਰਾਨ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਪੋਪਲੀ ਨੂੰ ਕੁਝ ਸਮੇਂ ਬਾਅਦ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Related posts

ਭ੍ਰਿਸ਼ਟ ਮੰਤਰੀਆਂ ਨੂੰ ਬਰਖ਼ਾਸਤ ਕਰਨ ਲਈ ‘ਆਪ’ ਵੱਲੋਂ ਰਾਜਪਾਲ ਨੂੰ ਮੰਗ ਪੱਤਰ

Sanjhi Khabar

ਕੈਪਟਨ ਨੂੰ ਮਦਦ ਦੀ ਗੁਹਾਰ ਲਾਉਣ ਵਾਲੇ ਕੋਰੋਨਾ ਪੀੜਤ ਡੀਐਸਪੀ ਦੀ ਮੌਤ

Sanjhi Khabar

ਓਪਰੇਸ਼ਨ ਗੰਗਾ: 1,377 ਭਾਰਤੀਆਂ ਨਾਲ ਛੇ ਵਾਧੂ ਉਡਾਣਾਂ ਭਾਰਤ ਲਈ ਰਵਾਨਾ

Sanjhi Khabar

Leave a Comment