17.4 C
Los Angeles
May 2, 2024
Sanjhi Khabar
Chandigarh Mohali Zirakpur ਪੰਜਾਬ ਵਪਾਰ

ਡੇਰਾ ਬੱਸੀ ਵਿੱਚ ਬਿਲਡਰ ਵਲੋ ਕਾਲਾਬਜਾਰੀ ਦਾ ਧੰਦਾ ਜੋਰਾਂ ਤੇ

ਪੀਐਸ ਮਿੱਠਾ
ਡੇਰਬੱਸੀ । ਡੇਰਾਬੱਸੀ ਸੈਕਟਰ 15 ਦੇ ਵਿੱਚ ਕੱਟੀ ਜਾ ਰਹੀ ਕਲੋਨੀ ਐਰੋ ਟਾਊਨ ਦੇ ਪ੍ਰੋਜੈਕਟ ਦਾ ਅਜੇ ਰੇਰਾ ਨੰਬਰ ਆਇਆ ਹੀ ਨਹੀ ਹੈ ਅਤੇ ਬਿਲਡਰ ਨੇ ਕਰੋੜਾ ਰੁਪਏ ਦੇ ਪਲਾਟਾਂ ਦਾ ਸੌਦਾ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦੇ ਟੈਕਸ ਦਾ ਚੂਨਾ ਲਗਾ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬਿਲਡਰ ਵਲੋ 100 ਅਤੇ 150 ਗਜ਼ ਦੇ ਪਲਾਟ ਕੱਟੇ ਗਏ ਹਨ ਜਿਸਦੇ ਵਿੱਚ ਕਰੀਬ 30 ਫੁੱਟ ਅਤੇ 50 ਫੁੱਟ ਦੀਆਂ ਸੜਕਾਂ ਕੱਟੀਆ ਗਈਆ ਹਨ, ਜਿਥੇ ਅਜੇ ਤੱਕ ਕੋਈ ਸਹੂਲਤ ਵੀ ਨਹੀ ਹੈ ਅਤੇ ਕਰੋੜਾਂ ਦੇ ਕਾਲੇ ਧਨ ਦਾ ਨਿਵੇਸ਼ ਕਰਾਕੇ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਕੇ ਲੋਕਾਂ ਨੂੰ ਪਲਾਟਾਂ ਦੀ ਅਲਾਟਮੈਟ ਕਰ ਦਿੱਤੀ ਗਈ ਹੈ। ਜਿਸਦਾ ਖੁਲਾਸਾ ਬਿਲਡਰ ਦੀ ਸੇਲ ਮੈਨੇਜਰ ਨੇ ਸਾਡੇ ਪੱਤਰਕਾਰ ਨਾਲ ਕੀਤੀ ਗੱਲਬਾਤ ਦੌਰਾਨ ਕੀਤੇ ਸਟਿੰਗ ਅਪਰੇਸ਼ਨ ਵਿੱਚ ਕੀਤਾ ਹੈ।
ਬਿਲਡਰ ਦੀ ਸੇਲ ਮੈਨੇਜਰ ਨੇ ਦੱਸਿਆ ਕਿ ਉਨਾਂ ਵਲੋ ਕੱਟੀ ਜਾ ਰਹੀ ਕਲੋਨੀ ਵਿੱਚ 370 ਦੇ ਕਰੀਬ ਪਲਾਟਾਂ ਵਿੱਚੋ 250 ਤੋ ਉਪਰ ਪਲਾਟਾਂ ਦਾ ਸੌਦਾ ਹੋ ਚੁੱਕਿਆ ਹੈ। ਜਿਸ ਵਿੱਚ ਸਰਕਾਰ ਨੂੰ ਤਾਂ ਕੋਈ ਆਮਦਨ ਨਹੀ ਹੋਈ ਹੈ ਅਤੇ ਬਿਲਡਰ ਨੇ ਕਰੋੜਾਂ ਰੁਪਏ ਇਕੱਠੇ ਕਰ ਲਏ ਹਨ। ਪਤਾ ਚਲਿਆ ਹੈ ਕਿ ਬਿਲਡਰ ਦੇ ਸਿਰ ਤੇ ਇਕ ਸਾਬਕਾ ਵਿਧਾਇਕ ਦਾ ਹੱਥ ਹੈ।
ਕਲੋਨੀ ਦੀ ਸੇਲ ਮੈਨੇਜਰ ਨੇ ਬੇਖੋਫ ਹੋਕੇ ਕਿਹਾ ਕਿ ਜਦੋ ਰੇਰਾ ਨੰਬਰ ਆਵੇਗਾ ਉਦੋ ਤੱਕ ਤਾਂ ਸਾਰਾ ਮਾਲ ਅਸੀ ਵੇਚ ਦੇਵਾਗੇ। ਬਿਲਡਰ ਵਲੋ ਕੀਤੀ ਜਾ ਰਹੀ ਅਜਿਹੀ ਚੋਰ ਬਜਾਰੀ ਦੇ ਨਾਲ ਜਿਥੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਟੈਕਸ ਦਾ ਚੂਨਾ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਬਿਲਡਰ ਕਾਲੇਬਜਾਰੀ ਦਾ ਧੰਦਾ ਸਰੇਆਮ ਕਰਕੇ ਸਰਕਾਰ ਨੂੰ ਬੇਵਕੂਫ ਬਣਾ ਰਿਹਾ ਹੈ।
ਇਸ ਸਬੰਧੀ ਜਦੋ ਸਾਡੇ ਪੱਤਰਕਾਰ ਨੇ ਪੰਚਕੂਲਾ ਰੋਡ ਤੇ ਬਣੇ ਬਿਲਡਰ ਦੇ ਦਫਤਰ ਜਾ ਕੇ ਖਬਰ ਦੀ ਪੁਸ਼ਟੀ ਲਈ ਮਿਲਣ ਦੀ ਕੋਸ਼ਿਸ ਕੀਤੀ ਤਾਂ ਮਾਲਕ ਨੇ ਮਿਲਣ ਤੋ ਨਾਂਹ ਕਰ ਦਿੱਤੀ ਅਤੇ ਫੋਨ ਵੀ ਨਹੀ ਚੁੱਕਿਆ। ਹਨ। ਭ੍ਰਿਸਟਾਚਾਰ ਵਿਰੋਧੀ ਸੰਗਠਨ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਨੇ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਮੰਗ ਕੀਤੀ ਹੈ ਕਿ ਅਜਿਹੇ ਕਾਲਾਬਜਾਰੀ ਕਰਨ ਵਾਲੇ ਬਿਲਡਰ ਵਪਾਰੀਆਂ ਖਿਲਾਫ ਸਿੰਕਜਾਂ ਕਸਿਆ ਜਾਵੇ ਅਤੇ ਇਨਫੋਰਸਮੈਟ ਡਾਇਰੈਕਟਰ ਕੋਲੋ ਮੰਗ ਕੀਤੀ ਹੈ ਕਿ ਕਾਲੇ ਧੰਨ ਦੀ ਖਪਤ ਕਰਨ ਵਾਲੇ ਇਨਾਂ ਵਪਾਰੀਆਂ ਦੀ ਸ਼ਿਨਾਖਤ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਬਿਲਡਰ ਦੇ ਵਲੋ ਕੀਤੇ ਜਾਂਦੇ ਕਾਲੇ ਕਾਰਨਾਮਿਆਂ ਦਾ ਖੁਲਾਸਾ ਵੀੋ ਜਲਦੀ ਕੀਤਾ ਜਾਵੇਗਾ।

 

 

Related posts

BSF ਵੱਲੋਂ 42 ਕਰੋੜ ਰੁਪਏ ਕੀਮਤ ਦੀ ਹੈਰੋਇਨ ਡਰੋਨ ਸਮੇਤ ਜ਼ਬਤ

Sanjhi Khabar

ਦੋ ਸਕੀਆਂ ਭੈਣਾਂ ਦੀ ਗੋਲੀਆਂ ਮਾਰ ਕੇ ਕਤਲ, ਦੋਸ਼ੀ ਗ੍ਰਿਫਤਾਰ

Sanjhi Khabar

ਕਿਸਾਨ ਜਥੇਬੰਦੀ ਦਾ ਐਲਾਨ: 5 ਜਨਵਰੀ ਨੂੰ ਫਿਰੋਜ਼ਪੁਰ ‘ਚ ਨਹੀਂ ਹੋਣ ਦਿੱਤੀ ਜਾਵੇਗੀ ਪ੍ਰਧਾਨ ਮੰਤਰੀ ਦੀ ਰੈਲੀ

Sanjhi Khabar

Leave a Comment