19 C
Los Angeles
May 17, 2024
Sanjhi Khabar
New Delhi Politics

ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਢਾਹ ਲਾ ਰਹੀ ਹੈ ਭਾਜਪਾ : ਰਾਹੁਲ ਗਾਂਧੀ

Agency
ਨਵੀਂ ਦਿੱਲੀ, 20 ਅਪ੍ਰੈਲ । ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਸੰਵਿਧਾਨਕ ਮੁੱਲਾਂ ਨੂੰ ਢਾਹ ਲਾ ਰਹੀ ਹੈ। ਇਹ ਸਰਕਾਰ ਘੱਟ ਗਿਣਤੀਆਂ ਅਤੇ ਗਰੀਬਾਂ ‘ਤੇ ਅੱਤਿਆਚਾਰ ਕਰ ਰਹੀ ਹੈ।

ਰਾਹੁਲ ਨੇ ਬੁੱਧਵਾਰ ਨੂੰ ਦਿੱਲੀ ਦੇ ਜਹਾਂਗੀਰਪੁਰੀ ‘ਚ ਕਬਜ਼ੇ ਹਟਾਉਣ ਦੀ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਇਸ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ। ਕਾਂਗਰਸ ਸਾਂਸਦ ਰਾਹੁਲ ਨੇ ਟਵੀਟ ਕੀਤਾ ਕਿ ਭਾਜਪਾ ਗਰੀਬਾਂ ਅਤੇ ਘੱਟ ਗਿਣਤੀਆਂ ਨਾਲ ਬੇਇਨਸਾਫੀ ਕਰ ਰਹੀ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਨੂੰ ਨਫ਼ਰਤ ਨਾਲ ਕੋਈ ਕੰਮ ਨਹੀਂ ਕਰਨਾ ਚਾਹੀਦਾ।

ਜ਼ਿਕਰਯੋਗ ਹੈ ਕਿ ਹਨੂੰਮਾਨ ਜੈਅੰਤੀ ਮੌਕੇ ਜਹਾਂਗੀਰਪੁਰੀ ‘ਚ ਨਗਰ ਨਿਗਮ ਦੀ ਟੀਮ ਨੇ ਸ਼ੋਭਾ ਯਾਤਰਾ ‘ਤੇ ਪਥਰਾਅ ਕਰਕੇ ਸੁਰਖੀਆਂ ‘ਚ ਆ ਕੇ ਅੱਜ ਨਾਜਾਇਜ ਕਬਜ਼ਿਆਂ ‘ਤੇ ਕਾਰਵਾਈ ਕੀਤੀ। ਇਸ ਕਾਰਵਾਈ ਦਾ ਆਪ, ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਭਾਵ ਸੀਪੀਆਈ (ਐਮ) ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਵਿਰੋਧ ਕੀਤਾ ਹੈ।

Related posts

ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਮੁੱਖ ਕਿਸਾਨਾਂ ਦੀ ਦਿੱਲੀ ਅੰਦੋਲਨ ’ਚ ਜਾ ਕੇ ਉਨ੍ਹਾਂ ਨਾਲ ਖੜ੍ਹਨ ਅਤੇ ਮਦਦ ਕਰਨ ਦੀ ਬਜਾਏ ਪੰਜਾਬ ’ਚ ਧਰਨੇ ਲਗਾਉਣ ਤੋਂ ਰੋਕ ਰਹੇ ਹਨ- ਮੋਹਿਤ ਗੁਪਤਾ

Sanjhi Khabar

ਸੇਲ ’ਚ 2500 ਰੁਪਏ ’ਚ ਖਰੀਦਿਆ ਚੀਨੀ ਮਿੱਟੀ ਦਾ ਕਟੋਰਾ, ਨਿਕਲਿਆ ਤਿੰਨ ਕਰੋੜ ਦਾ ਖਜਾਨਾ

Sanjhi Khabar

ਹੁਣ ਮਹਿੰਗਾ ਪਵੇਗਾ ਘਰ ਖਾਣਾ ਆਰਡਰ ਕਰਨਾ, Zomato ਨੇ ਵਧਾਈ ਡਿਲਿਵਰੀ ਪਾਰਟਨਰ ਦੀ ਸੈਲਰੀ

Sanjhi Khabar

Leave a Comment