18 C
Los Angeles
April 19, 2024
Sanjhi Khabar
Chandigarh Ludhiana Politics

ਪੰਜਾਬ ਵਿਚ ਦੋਬਾਰਾ ਤਾਕਤਵਰ ਹੋਵੇਗੀ ਕਾਂਗਰਸ:ਵੜਿੰਗ

Jasvir Manku
ਲੁਧਿਆਣਾ, 20 ਅਪ੍ਰੈਲ । ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਲੁਧਿਆਣਾ ਵਿਖੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਕੀਤੀਆਂ। ਜਿੱਥੇ ਉਨ੍ਹਾਂ ਕੌਂਸਲਰਾਂ ਅਤੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ, ਉਥੇ ਉਹ ਵਿਸ਼ੇਸ਼ ਤੌਰ ’ਤੇ ਸ਼ਿਵਪੁਰੀ ਚੌਕ ਸਥਿਤ ਕਾਂਗਰਸੀ ਆਗੂ ਡਿੰਪਲ ਰਾਣਾ ਦੇ ਦਫ਼ਤਰ ਪੁੱਜੇ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ।

ਇੱਥੇ ਪੁੱਜਣ ‘ਤੇ ਡਿੰਪਲ ਰਾਣਾ, ਸਾਬਕਾ ਵਿਧਾਇਕ ਸੰਜੇ ਤਲਵਾੜ, ਸੀਨੀਅਰ ਕਾਂਗਰਸੀ ਆਗੂ ਈਸ਼ਵਰਜੋਤ ਸਿੰਘ ਚੀਮਾ, ਵਿਪਨ ਵਿਨਾਇਕ, ਅਰਜੁਨ ਵਿਨਾਇਕ, ਕੌਂਸਲਰ ਰਾਜੂ ਅਰੋੜਾ, ਇਕਬਾਲ ਸੋਨੂੰ, ਸ਼ੀਲਾ ਦੁੱਗਰੀ, ਕੁਲਦੀਪ ਸ਼ਰਮਾ, ਸਮਰ ਸ਼ਰਮਾ, ਨੀਤੀ ਬਜਾਜ, ਤੇਜੇਂਦਰ ਚੌਹਾਨ, ਸੰਜੀਵ ਕਤਨਾ, ਡਾ. ਮਿੰਟੂ ਰਾਣਾ ਆਦਿ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਨੇ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। ਇਸ ਦੌਰਾਨ ਡਿੰਪਲ ਰਾਣਾ ਨੇ ਨਵ-ਨਿਯੁਕਤ ਪ੍ਰਧਾਨ ਵੜਿੰਗ ਅਤੇ ਆਸ਼ੂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਰਕਰ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਅਤੇ ਪਾਰਟੀ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾਵੇਗਾ। ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿੱਚ ਨਵੀਂ ਕਾਂਗਰਸ ਦਾ ਗਠਨ ਕੀਤਾ ਜਾਵੇਗਾ ਜੋ ਪੂਰੀ ਤਰ੍ਹਾਂ ਤਾਕਤਵਰ ਹੋਵੇਗੀ। ਜਿਸ ਵਿੱਚ ਸੀਨੀਅਰ ਅਤੇ ਨੌਜਵਾਨ ਆਗੂਆਂ ਦਾ ਸੁਮੇਲ ਹੋਵੇਗਾ ਅਤੇ ਸਾਰਿਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

ਨੌਜਵਾਨ ਆਪਣੀ ਮਿਹਨਤ ਨਾਲ ਪਾਰਟੀ ਲਈ ਕੰਮ ਕਰਨਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਅਤੇ ਮੈਂ ਪੰਜਾਬ ਵਿਚ ਕਾਂਗਰਸ ਨੂੰ ਇਕਜੁੱਟ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਅੰਦਰ ਅਨੁਸ਼ਾਸਨਹੀਣਤਾ ਅਤੇ ਗੜਬੜ ਕਾਰਨ ਪਾਰਟੀ ਹਾਰ ਗਈ ਹੈ।

Related posts

ਹਰਿਆਣਾ ਅਤੇ ਪੰਜਾਬ ਦੇ ਲੋਕਾਂ ਦੇ ਭਾਈਚਾਰਕ ਰਿਸ਼ਤੇ ਬਹੁਤ ਗੂੜ੍ਹੇ ਹੋਏ – ਉਗਰਾਹਾਂ

Sanjhi Khabar

ਪੰਜਾਬ ਪੁਲਿਸ ਵੱਲੋਂ ਜੈਪਾਲ ਭੁੱਲਰ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ

Sanjhi Khabar

ਮੁੱਖ ਮੰਤਰੀ ਨੇ ਅਪ੍ਰੈਲ ਦੇ ਅੰਤ ਤੱਕ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਨੂੰ ਟੀਕਾਕਰਨ ਹੇਠ ਲਿਆਉਣ ਲਈ ਰੋਜ਼ਾਨਾ 2 ਲੱਖ ਦਾ ਟੀਚਾ ਮਿੱਥਿਆ

Sanjhi Khabar

Leave a Comment