19.2 C
Los Angeles
May 14, 2024
Sanjhi Khabar
Chandigarh Crime News Politics

ਪਟਿਆਲਾ ਜੇਲ੍ਹ ਸੁਪਰਡੈਂਟ ਦੇ ਤਬਾਦਲੇ ‘ਤੇ ਫਸੇ ਜੇਲ੍ਹ ਮੰਤਰੀ

PS Mitha
ਚੰਡੀਗੜ੍ਹ 27 ਮਾਰਚ । ਪੰਜਾਬ ਦੀ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਦਾ ਤਬਾਦਲਾ ਕਰਕੇ ਜੇਲ੍ਹ ਮੰਤਰੀ ਨਵੇਂ ਵਿਵਾਦ ਵਿਚ ਫਸ ਗਏ ਹਨ। ਕਾਂਗਰਸ ਨੇ ਨਵੀਂ ਨਿਯੁਕਤੀ ’ਤੇ ਸਵਾਲ ਖੜੇ ਕਰਦੇ ਹੋਏ ਆਪ ਸਰਕਾਰ ਤੋਂ ਜਵਾਬ ਮੰਗਿਆ ਹੈ।

ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਪਿਛਲੇ ਦਿਨੀ ਪਟਿਆਲਾ ਜੇਲ੍ਹ ਦਾ ਦੌਰਾ ਕੀਤਾ ਸੀ। ਇਸ ਜੇਲ੍ਹ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬੰਦ ਹਨ। ਮਜੀਠੀਆ ਨਾਲ ਮੁਲਾਕਾਤ ਕਰਨ ਲਈ ਅਕਸਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਇਥੇ ਆਉਂਦੇ ਰਹਿੰਦੇ ਹਨ।ਮੁਲਾਕਾਤ ਦੌਰਾਨ ਸਾਬਕਾ ਮੰਰਤੀਆਂ ਨੂੰ ਜੇਲ੍ਹ ਸੁਪਰਡੈਂਅ ਦੇ ਕਮਰੇ ਵਿਚ ਬੁਲਾ ਕੇ ਚਾਹ ਆਦਿ ਪਿਲਾਏ ਜਾਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ।

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ’ਤੇ ਸ਼ਨੀਵਾਰ ਦੀ ਸ਼ਾਮ ਪੰਜਾਬ ਸਰਕਾਰ ਨੇ ਪਟਿਆਲਾ ਦੇ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਦੀ ਬਦਲੀ ਕਰ ਦਿੱਤੀ। ਸ਼ਿਵਰਾਜ ਨੂੰ ਚੰਡੀਗੜ੍ਹ ਵਿਚ ਜੇਲ੍ਹ ਵਿਭਾਗ ਦੇ ਮੁੱਖ ਕਲਿਆਣ ਅਧਿਕਾਰੀ ਦੇ ਅਹੁਦੇ ’ਤੇ ਟਰਾਸਫਰ ਕੀਤਾ ਗਿਆ ਹੈ। ਸ਼ਿਵਰਾਜ ਸਿੰਘ ਦੀ ਥਾਂ ਸੁੱਚਾ ਸਿੰਘ ਨੂੰ ਪਟਿਆਲਾ ਜੇਲ੍ਹ ਦਾ ਨਵਾ ਸੁਪਰਡੈਂਟ ਲਗਾਇਆ ਗਿਆ ਹੈ।

ਨਵੀਂ ਨਿਯੁਕਤੀ ਤੋਂ ਬਾਅਦ ਜੇਲ੍ਹ ਮੰਤਰੀ ਵਿਵਾਦਾਂ ਵਿੱਚ ਘਿਰ ਗਏ ਹਨ। ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਐਤਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਪਟਿਆਲਾ ਜੇਲ੍ਹ ਵਿੱਚ ਤਾਇਨਾਤ ਨਵੇਂ ਸੁਪਰਡੈਂਟ ਸੁੱਚਾ ਸਿੰਘ ਬਾਦਲ ਪਰਿਵਾਰ ਦੇ ਬਹੁਤ ਕਰੀਬੀ ਹਨ। ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨਾਲ ਸੁੱਚਾ ਸਿੰਘ ਦੀ ਫੋਟੋ ਜਾਰੀ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਜਿਸ ਜੇਲ੍ਹ ’ਚ ਮਜੀਠੀਆ ਬੰਦ ਹੈ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਾਦਲ ਪਰਿਵਾਰ ਦੇ ਕਰੀਬੀ ਵਿਅਕਤੀ ਨੂੰ ਜੇਲ੍ਹ ਸੁਪਰਡੈਂਟ ਲਗਾ ਕੇ ਕੀ ਬਲਦਾਅ ਕਰਨਾ ਚਾਹੁੰਦੀ ਹੈ। ਪ੍ਰਗਟ ਸਿੰਘ ਦੇ ਟਵੀਟ ਤੋਂ ਬਾਅਦ ਪੰਜਾਬ ਕਾਂਗਰਸ ਦੇ ਕਈ ਹੋਰਨਾਂ ਆਗੂਆਂ ਨੇ ਵੀ ਇਸ ਨਿਯੁਕਤੀ ’ਤੇ ਸਰਕਾਰ ਨੂੰ ਘੇਰਿਆ ਹੈ।

Related posts

ਮਾਨਸਾ ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Sanjhi Khabar

ਆਪ ਟੀਮ ਬਠਿੰਡਾ ਵੱਲੋਂ ਦਾਣਾ ਮੰਡੀਆਂ ਦਾ ਦੌਰਾ

Sanjhi Khabar

ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਪਰਿਵਾਰ ਦੇ 3 ਜੀਆਂ ਦੀ ਸੜਕ ਦੁਰਘਟਨਾ ‘ਚ ਮੌਤ

Sanjhi Khabar

Leave a Comment