14.2 C
Los Angeles
April 23, 2024
Sanjhi Khabar
Chandigarh Crime News Haryana New Delhi Politics Protest ਪੰਜਾਬ

ਗੁਰਮੀਤ ਰਾਮ ਰਹੀਮ ਨੇ ਬੇਅਦਬੀ ਦੇ ਦੋਸ਼ਾਂ ਨੂੰ ਨਕਾਰਿਆ

ਸਿਰਸਾ, 27 ਮਾਰਚ । ਸੁਨਾਰੀਆ ਜੇਲ੍ਹ ’ਚ ਬੰਦ ਗੁਰਮੀਤ ਰਾਮ ਰਹੀਮ ਨੇ ਜੇਲ੍ਹ ਤੋਂ ਡੇਰਾ ਪੈਰੋਕਾਰਾਂ ਨੂੰ ਚਿੱਠੀ ਭੇਜੀ ਹੈ, ਜਿਸ ਵਿਚ ਰਾਮ ਰਹੀਮ ਵਲੋਂ ਬੇਅਦਬੀ ਸਬੰਧੀ ਉਸ ’ਤੇ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਇਹ ਪੱਤਰ ਅੱਜ ਡੇਰਾ ਸੱਚਾ ਸੌਦਾ ਹੈੱਡਕੁਆਰਟਰ ’ਚ ਹੋਈ ਨਾਮ ਚਰਚਾ ’ਚ ਪੜ੍ਹ ਕੇ ਸੁਣਾਇਆ ਗਿਆ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਡੇਰਾ ਮੁਖੀ ਵੱਲੋਂ ਭੇਜੇ ਇਸ ਪੱਤਰ ‘ਚ ਡੇਰਾ ਮੁਖੀ ਨੇ ਲਿਖਿਆ ਕਿ ਉਸ ਨੇ ਕਦੇ ਕਿਸੇ ਧਰਮ ਦੀ ਨਿੰਦਾ, ਬੇਅਦਬੀ ਜਾਂ ਬੁਰਾਈ ਕਰਨ ਦੀ ਕਲਪਨਾ ਵੀ ਨਹੀਂ ਕੀਤੀ, ਸਗੋਂ ਉਹ ਆਪ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਸਾਰਿਆਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦਾ ਹੈ।

ਡੇਰਾ ਮੁਖੀ ਨੇ ਲਿਖਿਆ ਕਿ ਗੁਰੂਗ੍ਰਾਮ ਆਸ਼ਰਮ ’ਚ 21 ਦਿਨ ਦੀ ਛੁੱਟੀ ਕੱਟੀ ਪਰ ਉਨ੍ਹਾਂ ਦਾ ਧਿਆਨ ਹਮੇਸ਼ਾ ਡੇਰਾ ਪੈਰੋਕਾਰਾਂ ’ਤੇ ਰਿਹਾ। ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਡੇਰਾ ਪੈਰੋਕਾਰਾਂ ਵਲੋਂ ਚਲਾਈ ਗਈ ਸਫ਼ਾਈ ਮੁਹਿੰਮ ਦੀ ਸ਼ਲਾਘਾ ਕੀਤੀ। ਰੂਸ ਤੇ ਯੂਕਰੇਨ ਵਿਚਕਾਰ ਜੋ ਜੰਗ ਚੱਲ ਰਹੀ ਹੈ, ਉਸ ਨੂੰ ਖ਼ਤਮ ਕਰਨ ਅਤੇ ਉੱਥੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਡੇਰਾ ਮੁਖੀ ਨੇ ਪੈਰੋਕਾਰਾਂ ਨੂੰ ਜੰਗ ਖਤਮ ਕਰਨ ਲਈ ਸਤਿਗੁਰੂ ਅੱਗੇ ਅਰਦਾਸ ਕਰਨ ਦਾ ਸੱਦਾ ਦਿੱਤਾ।

ਡੇਰਾ ਮੁਖੀ ਨੇ ਲਿਖਿਆ ਕਿ ਸਾਡੇ ਸਾਰੇ ਸੇਵਾਦਾਰ, ਐਡਮ ਬਲਾਕ ਦੇ ਸੇਵਾਦਾਰ, ਜਸਮੀਤ, ਚਰਨਪ੍ਰੀਤ, ਹਨੀਪ੍ਰੀਤ, ਅਮਰਪ੍ਰੀਤ ਸਾਰੇ ਇੱਕ ਹਨ ਅਤੇ ਸਾਡੇ ਕਹਿਣ ’ਤੇ ਚੱਲਦੇ ਹਨ। ਜਸਮੀਤ, ਚਰਨਪ੍ਰੀਤ, ਹਨੀਪ੍ਰੀਤ ਤੇ ਅਮਰਪ੍ਰੀਤ ਤਿੰਨੋਂ ਸਾਨੂੰ ਇਕੱਠੇ ਰੋਹਤਕ ਛੱਡਣ ਆਏ ਅਤੇ ਚਾਰੇ ਇਕੱਠੇ ਵਾਪਸ ਚਲੇ ਗਏ। ਡੇਰਾ ਮੁਖੀ ਨੇ ਲਿਖਿਆ ਕਿ ਉਸ ਦੇ ਪੁੱਤਰ ਜਸਮੀਤ, ਧੀਆਂ ਚਰਨਪੀਤ ਤੇ ਅਮਰਪ੍ਰੀਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉੱਚ ਸਿੱਖਿਆ ਹਾਸਲ ਕਰਨ ਲਈ ਜਾਣਗੇ।

Related posts

ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਲ੍ਹਾ ਮੋਹਾਲੀ ਨੇ ਪੱਤਰਕਾਰ ਨੂੰ ਦਰਪੇਸ਼ ਸਮੱਸਿਆਵਾਂ ਵਿਚਾਰਿਆਂ

Sanjhi Khabar

ਗੁਰਪਤਵੰਤ ਸਿੰਘ ਪੰਨੂੰ’ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ

Sanjhi Khabar

ਸ਼ਹਿਰ ਦੀ ਹਰਿਆਲੀ ਬਚਾਉਣ ਲਈ ਸੰਘਰਸ਼ ਕਰੇਗੀ ਜੁਆਇੰਟ ਐਕਸ਼ਨ ਕਮੇਟੀ :ਪ੍ਰਧਾਨ ਸੁਖਦੇਵ ਚੌਧਰੀ

Sanjhi Khabar

Leave a Comment