15.3 C
Los Angeles
May 3, 2024
Sanjhi Khabar
Bathinda ਪੰਜਾਬ ਮਨੌਰੰਜਨ ਰਾਸ਼ਟਰੀ ਅੰਤਰਰਾਸ਼ਟਰੀ

ਗੀਤਕਾਰ ਦੀਪਾ ਘੋਲੀਆ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸੰਗੀਤਕ ਖੇਤਰ ਦੀਆਂ ਹਸਤੀਆਂ ਨੇ ਕੀਤੇ ਸ਼ਰਧਾ ਦੇ ਫੁੱਲ ਅਰਪਣ 

ਗੁਰਬਾਜ ਗਿੱਲ
ਚੰਡੀਗੜ੍ਹ 26 ਅਕਤੂਬਰ  – : ਦਿਲ ਨਾਲ ਖੇਡਦੀ ਰਹੀ’, ‘ਚੁੰਨੀ ਲੜ ਬੰਨ੍ਹ ਕੇ ਪਿਆਰ’, ‘ਮੈਥੋਂ ਭੁੱਲਿਆ ਨੀ ਜਾਣਾ’, ‘ਡੋਲੀ ਵਾਲੀ ਕਾਰ’, ‘ਕਦੇ ਨਹੀਂ ਭੁੱਲ ਸਕਦੇ’, ‘ਘੁੰਡ ਵਿੱਚ ਰੋਣ ਅੱਖੀਆਂ’, ‘ਠੇਕਿਆਂ ਦੀ ਜ਼ਹਿਰ, ‘ਯਾਦ ਨਹੀਂ ਚੰਦਰਾ ਕਰਦਾ’, ‘ਪੈ ਕੇ ਵੱਸ ਬਿਗਾਨੇ’, ‘ਤੈਥੋਂ ਦੂਰ ਸੋਹਣਿਆਂ ਵੇ’, ‘ਤੇਰੀ ਯਾਦ ਸੋਹਣਿਆਂ ਵੇ’, ‘ਚੰਦਰੀ ਬੁਲਾਉਣੋ ਹੱਟ ਗਈ’, ‘ਵੇ ਮੈਂ ਤੇਰਿਆਂ ਗਮਾਂ ਦੀ ਜਿਊਣ ਜੋਗਿਆ ਅੱਧੀ ਹਿੱਸੇਦਾਰ ਬਣਜਾ’ ਆਦਿ ਬੇ-ਸ਼ੁਮਾਰ  ਅਤੇ ਹੋਰ ਅਨੇਕਾਂ ਹੀ ਸੁਪਰਹਿੱਟ ਗੀਤ ਪੰਜਾਬੀ ਸੱਭਿਆਚਾਰ ਦੀ ਝੋਲੀ ਵਿੱਚ ਪਾਉਣ ਵਾਲੇ ਗੀਤਕਾਰ ਗੁਰਦੀਪ ਸਿੰਘ ਉਰਫ ਦੀਪਾ ਘੋਲੀਆ ਦੀ ਹੋਈ ਬੇਵਕਤੀ ਵਿਛੋੜੇ ਸਮੇਂ ਗੁਰਦੁਆਰਾ ਜੀਵਨ ਪ੍ਰਕਾਸ਼, ਮਾਡਲ ਟਾਊਨ, ਬਠਿੰਡਾ ਵਿਖੇ ਵੈਰਾਗਮਈ ਕੀਰਤਨ ਉਪਰੰਤ ਅੰਤਿਮ ਅਰਦਾਸ ਕੀਤੀ ਗਈ। ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਸੈਂਕੜੇ ਪ੍ਰਸ਼ੰਸਕ, ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸੰਗੀਤ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਮੇਂ ਤੇ ਗੁਰਪ੍ਰੀਤ ਸਿੰਘ ਮਲੂਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਨਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਖਿਆ ਕਿ ਗੀਤਕਾਰ ਦੀਪਾ ਘੋਲੀਆ ਦਾ ਸੰਗੀਤਕ ਜਗਤ ਵਿੱਚ ਮੂਹਰਲੀ ਕਤਾਰ ਦੇ ਗੀਤਕਾਰਾਂ ਵਿੱਚ ਨਾਮ ਹੈ। ਉਸ ਨੇ ਆਪਣੇ ਮਿਆਰੀ ਸੈਂਕੜੇ ਸੁਪਰਹਿੱਟ ਗੀਤਾਂ ਰਾਹੀਂ ਆਪਣੇ ਪਿੰਡ ਭਾਈਰੂਪਾ ਅਤੇ ਨਾਨਕੇ ਪਿੰਡ ਘੋਲੀਆ ਦਾ ਨਾਮ ਰੌਸ਼ਨ ਕੀਤਾ।
ਉਹਨਾਂ ਦੇ ਵੱਡੇ ਭਰਾ ਗਾਇਕ ਤੇ ਗੀਤਕਾਰ ਬੂਟਾ ਭਾਈ ਰੂਪਾ ਦੀ ਹੱਲਾਸ਼ੇਰੀ ਅਤੇ ਸਾਥ ਕਰਕੇ ਗੀਤਕਾਰੀ ਖੇਤਰ ਵਿੱਚ ਆਪਣੀ ਨਿਵੇਕਲੀ ਅਤੇ ਵਿਲੱਖਣ ਪਹਿਚਾਣ ਬਣਾਈ। ਉਨ੍ਹਾਂ ਕਿਹਾ ਕਿ ਦੀਪਾ ਘੋਲੀਆ ਦੇ ਬੇਵਕਤੀ ਵਿਛੋੜੇ ਕਾਰਨ ਜਿੱਥੇ ਘੋਲੀਆ ਤੇ ਭਾਈਰੂਪਾ ਪਰਿਵਾਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਅਤੇ ਸੰਗੀਤ ਜਗਤ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਉਨ੍ਹਾਂ ਦਾ ਪਰਿਵਾਰ ਨਾਲ ਹਮੇਸ਼ਾ ਏਦਾਂ ਹੀ ਉਹਨਾਂ ਦੇ ਪਰਿਵਾਰ ਦਾ ਸਾਥ ਦਿੰਦਾ ਰਹੇਗਾ। ਇਸ ਸਮੇਂ ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ, ਬਿਕਰਮਜੀਤ ਸਿੰਘ ਮਜੀਠੀਆ, ਪ੍ਰਸਿੱਧ ਗਾਇਕ ਗੁਰਦਾਸ ਮਾਨ, ਹਰਦੇਵ ਮਾਹੀਨੰਗਲ, ਵੀਰ ਦਵਿੰਦਰ, ਬਲਕਾਰ ਸਿੱਧੂ ਅਤੇ ਹੋਰ ਸਮਾਜਿਕ, ਰਾਜਨੀਤਕ, ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਸ਼ੌਂਕ ਸੰਦੇਸ਼ ਭੇਜੇ ਗਏ। ਸ਼ਰਧਾਂਜਲੀ ਸਮਾਗਮ ਦੌਰਾਨ ਕਿਰਨਜੀਤ ਸਿੰਘ ਗਹਿਰੀ, ਸੂਬਾ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਬਲਕਾਰ ਸਿੰਘ ਬਰਾੜ, ਸੁਰਜੀਤ ਸਿੰਘ ਬੋਪਾਰਾਏ, ਜਥੇਦਾਰ ਸਤਨਾਮ ਸਿੰਘ ਭਾਈਰੂਪਾ ਅਤੇ ਗਾਇਕ ਬਲਵੀਰ ਚੋਟੀਆਂ ਨੇ ਗੀਤਕਾਰ ਦੀਪਾ ਘੋਲੀਆ ਨਾਲ ਆਪਣੀਆਂ ਜੁੜੀਆਂ ਯਾਦਾਂ ਨੂੰ ਸਾਂਝਾਂ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੁਰਪ੍ਰੀਤ ਸਿੰਘ ਮਲੂਕਾ ਦੀ ਕੋਰ ਕਮੇਟੀ ਟੀਮ ਵਿੱਚੋਂ ਰਾਜਵੀਰ ਸਿੱਧੂ, ਹਰਮੀਤ ਜੰਡਾਂਵਾਲਾ, ਸੰਦੀਪ ਜੰਡਾਂਵਾਲਾ, ਗੁਰਜੀਤ ਗੋਰਾ ਦਿਓਣ, ਸਿਕੰਦਰ ਹਰਰਾਏਪੁਰ, ਸੇਵਕ ਭੋਖੜਾ, ਹਨੀ ਭੋਖੜਾ, ਅਮਰਜੀਤ ਭੁੱਲਰ ਖੇਮੂਆਣਾ ਤੋਂ ਇਲਾਵਾਂ ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ, ਬਲਵੰਤ ਰਾਏ ਨਾਥ ਸਾਬਕਾ ਮੇਅਰ, ਗੁਰਿੰਦਰ ਪਾਲ ਕੌਰ ਮਾਂਗਟ, ਸਿਮਰਨਜੀਤ ਗਰੇਵਾਲ, ਭੁਪਿੰਦਰ ਧਾਲੀਵਾਲ ਅਤੇ ਪ੍ਰਿੰਸੀਪਲ ਰਵਿੰਦਰ ਮਾਨ ਤੋਂ ਇਲਾਵਾ ਇਸ ਮੌਕੇ ਗਾਇਕ ਹਰਿੰਦਰ ਸੰਧੂ, ਗੁਰਵਿੰਦਰ ਬਰਾੜ, ਰਾਜਾ ਸਿੱਧੂ, ਭਿੰਦੇ ਸ਼ਾਹ ਰਾਜੋਵਾਲੀਆ ਤੇ ਜਸਪ੍ਰੀਤ ਕੌਰ, ਰਿੰਪੀ ਗਰੇਵਾਲ, ਜੈਦੀਪ, ਭੋਲਾ ਬਠਿੰਡੇ ਵਾਲ਼ਾ, ਬੁੱਟਰ ਰਾਜਸਥਾਨੀ, ਸੁਖਪਾਲ ਪਾਲੀ, ਗੀਤਕਾਰ ਕਿਰਪਾਲ ਮਾਅਣਾ, ਅਲਬੇਲ ਬਰਾੜ, ਪ੍ਰੀਤ ਕਾਲਝਰਾਣੀ, ਜਸਪਾਲ ਵਧਾਈਆਂ, ਸੇਵਕ ਬਰਾੜ, ਰਮਨ ਗਿੱਲ, ਨਵਦੀਪ ਸੰਧੂ, ਹੈਰੀ ਹਰਮਨ, ਰਣਜੋਧ ਅਲੀ, ਰਮਨਦੀਪ ਮੰਗਾਂ, ਰਵੀ ਸ਼ੰਕਰ, ਹੈਪੀ ਰੰਦੇਵ, ਬੂਟਾ ਸਮਾਧ ਭਾਈ, ਮਨਜੀਤ ਸੰਧੂ, ਕੁਲਵਿੰਦਰ ਕੰਵਲ, ਕੁਲਦੀਪ ਮੱਲਕੇ, ਜਗਤਾਰ ਬੁੱਟਰ, ਕਿਸਾਨ ਆਗੂ ਹਰਮੀਤ ਕਾਦੀਆਂ, ਹਰਦੀਪ ਮਾਨ, ਮਨਪ੍ਰੀਤ ਮਾਨ, ਵੀਰੂ ਰੋਮਾਣਾ, ਦੇਵੀ ਸ਼ਰਮਾ, ਕਾਲਾ ਸ਼ਰਮਾ, ਪੱਤਰਕਾਰ ਗੁਰਬਾਜ ਗਿੱਲ, ਗੁਰਨੈਬ ਸਾਜਨ, ਨਿੰਦਰ ਕੋਟਲੀ, ਜਸਵਿੰਦਰ ਗਿੱਲ, ਨਾਨਕ ਨੀਰ, ਦਿਲਖੁਸ ਥਿੰਦ, ਨਰੇਸ਼ ਰੁਪਾਣਾ, ਰਾਜਾ ਬੁੱਟਰ, ਗੋਰਾ ਬੀਬੀਵਾਲਾ, ਦਿਲਬਾਗ ਹੁੰਦਲ, ਕੋਮਲ ਆਲਮਵਾਲਾ, ਜੇ ਬੀ ਆਰ, ਬੀ ਐਸ ਭੱਟੀ, ਜੱਗਾ ਬਰਾੜ ਗੋਲੇਵਾਲੀਆ, ਜਗਤਾਰ ਬੁੱਟਰ ਅਤੇ ਰਮਨ ਸੇਖੌਂ ਨੇ ਗਾਇਕ ਤੇ ਗੀਤਕਾਰ ਬੂਟਾ ਭਾਈ ਰੂਪਾ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪੂਰੇ ਸਮਾਗਮ ਦਾ ਮੰਚ ਸੰਚਾਲਨ ਚਮਕੌਰ ਮਾਨ ਜੀ ਨੇ ਕੀਤਾ।

Related posts

चिट फंड कंपनी एक्लट ने क्रिप्टो करेंसी Gorkhdhande से लोगों को लूटना शुरू किया

Sanjhi Khabar

ਸੁਸ਼ਾਂਤ ਤੋਂ ਬਾਅਦ, ਬਿਹਾਰ ਦੇ ਇੱਕ ਹੋਰ ਨੌਜਵਾਨ ਨੂੰ ਮਿਲੀ ਚੰਨ ‘ਤੇ ਜ਼ਮੀਨ

Sanjhi Khabar

ਖਿਡੌਣੇ ਬੱਚਿਆਂ ਦੇ ਸਮਾਜਿਕ-ਮਾਨਸਿਕ ਵਿਕਾਸ ‘ਚ ਮਦਦਗਾਰ ਹੁੰਦੇ ਹਨ : ਪ੍ਰਧਾਨ ਮੰਤਰੀ ਮੋਦੀ

Sanjhi Khabar

Leave a Comment