15.3 C
Los Angeles
May 17, 2024
Sanjhi Khabar
Chandigarh Crime News Patiala

ਰਾਜਪੁਰਾ ਤਾਲਾਬ ‘ਚ ਨਹਾਉਣ ਗਏ 2 ਬੱਚਿਆਂ ਦੀ ਡੁੱਬਣ ਨਾਲ ਹੋਈ ਮੌਤ

Sukhwinder Bunty
ਰਾਜਪੁਰਾ : ਪਟਿਆਲੇ ਦੇ ਰਾਜਪੁਰਾ ਵਿਚ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਇਥੋਂ ਦੇ ਤਾਲਾਬ ਵਿਚ ਨਹਾਉਣ ਗਏ ਚਾਰ ਬੱਚਿਆਂ ਵਿਚੋਂ ਦੋ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਬੀਤੇ ਐਤਵਾਰ ਵਾਪਰੀ।
ਜਾਣਕਾਰੀ ਅਨੁਸਾਰ ਰਾਜਪੁਰਾ ਦੇ ਪਿੰਡ ਉਕਸੀ ਜੱਟਾਂ ਵਿੱਚ ਐਤਵਾਰ ਦੁਪਹਿਰ ਨੂੰ ਚਾਰ ਬੱਚੇ ਤਲਾਅ ਵਿੱਚ ਨਹਾਉਣ ਗਏ ਸਨ। ਬੱਚੇ ਨਹਾਉਂਦੇ ਸਮੇਂ ਡੂੰਘੇ ਪਾਣੀ ਵਿੱਚ ਚਲੇ ਗਏ। ਬੱਚਿਆਂ ਨੂੰ ਪਾਣੀ ਵਿਚ ਡੁੱਬਦੇ ਵੇਖ ਕੇ ਨੇੜੇ ਆ ਰਹੇ ਇਕ ਨੌਜਵਾਨ ਨੇ ਦੋ ਬੱਚਿਆਂ ਨੂੰ ਬਚਾਇਆ ਅਤੇ ਦੋ ਦੀ ਡੁੱਬਣ ਕਾਰ ਨ ਮੌਤ ਹੋ ਗਈ।ਦੇਰ ਰਾਤ ਤੱਕ ਬੱਚਿਆਂ ਦੀਆਂ ਲਾਸ਼ਾਂ ਨੂੰ ਛੱਪੜ ਤੋਂ ਬਾਹਰ ਕੱਢ ਲਿਆ ਗਿਆ। ਬੱਚਿਆਂ ਦੀ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਨ੍ਹਾਂ ਦੋਵਾਂ ਮ੍ਰਿਤਕਾਂ ਬੱਚਿਆਂ ਵਿਚ ਗੁਰਦਾਸ ਸਿੰਘ ਨੌਵੀਂ ਜਮਾਤ ਦਾ 15 ਸਾਲਾਂ ਦਾ ਵਿਦਿਆਰਥੀ ਹੈ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।
ਪਿਤਾ ਪਿੰਡ ਵਿਚ ਹੀ ਸਬਜ਼ੀਆਂ ਬੀਜ ਕੇ ਗੁਜ਼ਾਰਾ ਕਰਦਾ ਹੈ। ਦੂਸਰਾ ਬੱਚਾ ਸਾਹਿਲ ਜੱਜ 10 ਸਾਲਾਂ ਦਾ ਸੀ। ਉਹ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਸਿਵਲ ਹਸਪਤਾਲ ਵਿਖੇ ਦੋਵਾਂ ਬੱਚਿਆਂ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਰਿਸ਼ਤੇਦਾਰਾਂ ਹਵਾਲੇ ਕਰ ਦਿੱਤੀਆਂ ਗਈਆਂ।

Related posts

ਕੇਜਰੀਵਾਲ ਸਰਕਾਰ ਕੋਲੋਂ ਪ੍ਰਾਈਵੇਟ ਹਸਪਤਾਲਾਂ ਨੇ ਜਿਆਦਾ ਕੀਤੀ ਟੀਕੇ ਦੀ ਖਰੀਦ : ਬੀਜੇਪੀ

Sanjhi Khabar

ਹੁਣ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

Sanjhi Khabar

ਪੀਐਮ ਮੋਦੀ ਨੇ ਨਾਈਟ ਕਰਫਿਊ ਦੀ ਥਾਂ ਕੋਰੋਨਾ ਕਰਫਿਊ ਲਾਉਣ ਲਈ ਕਿਹਾ, ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ

Sanjhi Khabar

Leave a Comment