15.3 C
Los Angeles
April 29, 2024
Sanjhi Khabar
ਮਨੌਰੰਜਨ

ਸੰਗੀਤਕ ਤੇ ਫ਼ਿਲਮੀ ਖੇਤਰ ‘ਚ ਸੰਦਲੀ ਪੈੜ੍ਹਾਂ ਪਾ ਰਿਹੈ – ਹਸਨ ਅਲੀ

ਕਾਮਯਾਬੀਆਂ ਦੀਆਂ ਮੰਜ਼ਿਲਾਂ ਦੇ ਰੱਥ ਦਾ ਸ਼ਾਹ-ਅਸਵਾਰ ਬਨਣਾ ਜਾਂ ਨਾ ਬਣਨਾ ਤਾਂ ਵਕਤ ਦੀ ਖੇਡ ਹੈ, ਪਰ ਕੁਝ ਲੋਕ ਮਿਹਨਤ ਦੇ ਬਲਬੂਤੇ ਪੱਥਰ ਤੇ ਲਕੀਰ ਵਾਂਗ ਐਨੇ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ ਕਿ ਹਨੇਰੀਆਂ/ਝੱਖੜ ਝੋਲਿਆਂ ਦੀਆਂ ਗਰਦਸ਼ਾਂ ਵਿੱਚ ਵੀ ਹਿੰਮਤ ਹਾਰ ਕੇ ਨਹੀਂ ਬਹਿੰਦੇ, ਸਗੋਂ ਦਿਨ-ਬ-ਦਿਨ ਫੁੱਲਾਂ ਦੀ ਖੁਸ਼ਬੋਈ ਵਾਂਗ ਹਮੇਸਾਂ ਤਰੋ-ਤਾਜ਼ਾ ਮਨ ਲੈ ਕੇ ਆਪਣੇ ਮਿਥੇ ਹੋਏ ਟੀਚੇ ਵੱਲ ਆਪਣੀਆਂ ਨਜ਼ਰਾਂ ਟਿਕਾਈ ਰੱਖਦੇ ਹਨ।ਬਾਕੀ ਅਜੋਕੇ ਸਮੇਂ ਦੇ ਸੰਗੀਤਕ ਤੇ ਫ਼ਿਲਮੀ ਖੇਤਰ ਵੱਲੀ ਝਾਤ ਮਾਰੀਏ ਤਾਂ ਇਹਦੇ ਵਿੱਚ ਆਪਣਾ ਨਾਮ ਬਣਾਉਣਾ ਤੇ ਇੱਕ ਨਿਵੇਕਲੇ ਜਿਹੇ ਉੱਭਰ ਕੇ ਸਾਹਮਣੇ ਆਉਣਾ ਕਿਹੜਾ ਸੁਖਾਲਾ ਹੈ। ਇਹਦੇ ਲਈ ਅਟੁੱਟ ਆਤਮ-ਵਿਸ਼ਵਾਸ, ਬੁਲੰਦ ਹੌਸਲਾ, ਸੱਚੀ-ਸੁੱਚੀ ਸ਼ੁਰ-ਸਾਧਨਾ ਤੇ ਬੜੀ ਹੀ ਸਖਤ ਲਗਨ ਦੇ ਜਰੀਏ ਪੰਜਾਬੀ ਸੰਗੀਤਕ ਤੇ ਫ਼ਿਲਮੀ ਖੇਤਰ ਦੇ ਵਿਹੜੇ ਵਿੱਚ ਸੰਦਲੀ ਪੈੜਾਂ ਪਾਈਆਂ ਜਾ ਸਕਦੀਆਂ ਹਨ। ਜੋ ਵਕਤੀ ਕਰਵਟਾਂ ਦੇ ਹੁਨਰ ‘ਤੇ ਯਕੀਨ ਰੱਖਦੇ ਹਨ,ਉਹਨਾਂ ਲਈ ਹਰ ਹੀਲਾ-ਵਸੀਲਾ ਹਮੇਸ਼ਾ ਲਾਹੇਵੰਦ ਸਿੱਧ ਹੁੰਦਾ ਹੈ ਤੇ ਉਹ ਇੱਕ-ਨਾ-ਇੱਕ ਦਿਨ ਪ੍ਰਾਪਤੀਆਂ ਦੇ ਆਨੰਦਮਈ ਪਲਾਂ ਨੂੰ ਮਾਣਦੇ ਹਨ। ਉਹਨਾਂ ਵਿੱਚੋਂ ਹੀ ਇੱਕ ਨਾਂ ਹੈ, ਜਿਹੜਾ ਅਜੋਕੇ ਸੰਗੀਤਕ ਤੇ ਫ਼ਿਲਮੀ ਖੇਤਰ ਵਿੱਚ ਨਿੱਤ-ਨਵੀਆਂ ਸੰਦਲੀ ਪੈੜ੍ਹਾਂ ਪਾ ਰਿਹੈ – ਹਸਨ ਅਲੀ
ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੂਨਣ ਕਲਾਂ ਦੇ ਵਸਨੀਕ ਪਿਤਾ ਦਰਸ਼ਨ ਦੀਨ ਜੀ ਦੇ ਘਰ ਮਾਤਾ ਸ੍ਰੀਮਤੀ ਗਿਆਨ ਕੌਰ ਜੀ ਦੀ ਕੁੱਖੋਂ ਹੋਇਆ। ਭਰਾ ਕਿੰਦਰ ਖ਼ਾਨ ਤੇ ਭੈਣ ਗਗਨਦੀਪ ਕੌਰ ਦਾ ਲਾਡਲੇ ਵੀਰ ਹਸਨ ਅਲੀ ਨੂੰ ਗਾਇਕੀ ਵਿਰਾਸਤ ਚ ਮਿਲੀ, ਕਿਉਂਕਿ ਉਹਦਾ ਜਨਮ ਮੀਰ ਆਲਮਾ ਦੇ ਘਰ ਹੋਇਆ, ਕਹਿੰਦੇ ਨੇ ਕਿ ਉਹਨਾਂ ਦੇ ਤਾਂ ਬੱਚੇ ਰੋਂਦੇ ਵੀ ਸ਼ੁਰ ਚ ਨੇ। ਪਰ ਹਸਨ ਦੀ ਪਰਵਰਿਸ ਆਪਣੇ ਨਾਨਕੇ ਪਿੰਡ ਤਿਓਣਾ (ਬਠਿੰਡਾ) ਵਿਖੇ ਹੋਈ, ਜਿੱਥੇ ਉਹ ਪੜ੍ਹਦਿਆਂ ਪੜ੍ਹਦਿਆਂ ਗੁਰੂਦੁਆਰਾ ਸਾਹਿਬ ਦੇ ਪਾਠੀ ਸਿੰਘ ਨਾਲ ਪ੍ਰਭਾਤ ਫੇਰੀ ਕਰਦਿਆਂ ਕਰਦਿਆ ਕੀਰਤਨ ਵੀ ਕਰਨ ਲੱਗ ਪਿਆ, ਫੇਰ ਢੋਲਕ ਦੀ ਤਿਆਰੀ ਕੀਤੀ ਅਤੇ ਬਾਅਦ ਵਿੱਚ ਹਰਮੋਨੀਅਮ ਸਿੱਖਿਆ ਅਤੇ ਨਾਲ ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ। ਆਪਣੇ ਪਿਤਾ ਜੀ ਦੇ ਇਸ ਜਹਾਨ ਤੋਂ ਰੁਖ਼ਸਤ ਹੋਣ ਤੋਂ ਬਾਅਦ ਉਹ ਪੱਕੇ ਤੌਰ ਤੇ ਬਠਿੰਡਾ ਆ ਕੇ ਰਹਿਣ ਲੱਗ ਪਏ। ਹਸਨ ਲਈ ਕੋਈ ਸਬੱਬ ਬਣਿਆ ਕਿ ਉਸਦਾ ਬਠਿੰਡਾ ਦੀ ਕਲਾਕਾਰ ਮਾਰਕੀਟ ਵਿੱਚ ਆਣ ਜਾਣ ਹੋ ਗਿਆ ਤਾਂ ਉਸਨੂੰ ਦੋਗਾਣਾ ਗਾਇਕੀ ਦੇ ਬਾਦਸ਼ਾਹ ਕਰਤਾਰ ਰਮਲਾ ਜੀ ਨਾਲ ਪਹਿਲਾਂ ਪ੍ਰੋਗਰਾਮ ਲਾਉਣ ਦਾ ਮੌਕਾ ਮਿਿਲਆ। ਮਿਊਜਿਕ ਦੀ ਬੀ ਏ ਕਰਨ ਤੋਂ ਬਾਅਦ ਹਸਨ ਅਲੀ ਪੱਕੇ ਤੌਰ ਤੇ ਸੰਗੀਤਕ ਖੇਤਰ ਵੱਲ ਆ ਗਿਆ। ਗਾਗਰ ਤੋਂ ਸੁਰੂਆਤ ਕਰਕੇ ਢੋਲਕ ਤੇ ਹਰਮੋਨੀਅਮ ਤੱਕ ਉਸਨੇ ਨਾਮਵਰ ਕਲਾਕਾਰਾਂ ਗੁਰਵਿੰਦਰ ਬਰਾੜ, ਗੋਰਾ ਚੱਕ ਵਾਲਾ, ਲਾਭ ਹੀਰਾ, ਅਕਾਸ਼ਦੀਪ, ਜਸ਼ਨਦੀਪ, ਨਵਦੀਪ ਸੰਧੂ ਅਤੇ ਦੀਪੀ ਮਾਨ ਆਦਿ ਨਾਲ ਸਟੇਜਾਂ ਲਾਈਆ। ਫੇਰ ਅਚਾਨਕ ਹਸਨ ਦੀ ਉਸਤਾਦ ਤੁਲਸੀ ਅਨੁਪਮ ਜੀ ਨਾਲ ਬਾਲਾ ਜੀ ਸਟੂਡੀਓ ਬਠਿੰਡਾ ਵਿਖੇ ਮੁਲਾਕਾਤ ਹੋਈ, ਜਿੱਥੋ ਸੰਗੀਤਕਾਰ ਰਵੀ ਹਸਨ ਦੀ ਜੋੜੀ ਬਣੀ, ਜਿਸ ਨੇ ਬਹੁਤ ਸਾਰੀਆਂ ਐਲਬੰਮਾਂ ਨੂੰ ਸੰਗੀਤ-ਬੱਧ ਕੀਤਾ ਅਤੇ ਸੰਗੀਤ ਜਗਤ ਨੂੰ ਸਟਾਰ ਕਲਾਕਾਰ ਦਿੱਤੇ। ਫੇਰ ਉਹ ਬਠਿੰਡਿਓ ਚੰਡੀਗੜ੍ਹ ਚਲੇ ਗਏ, ਜਿੱਥੇ ਉਹਨਾਂ ਕਰੈਬੋ ਸਟੂਡੀਓ ਵਿਖੇ ਬਹੁਤ ਕੰਮ ਕੀਤਾ। ਫੇਰ ਫ਼ਿਲਮ ਨਗਰੀ ਮੁੰਬਈ ਗਏ, ਪਰ ਕੁੱਝ ਕੁ ਸਮੇਂ ਬਾਅਦ ਉਹਨਾਂ ਦੀ ਬਠਿੰਡਾ ਵਾਪਸ ਆਉਣਾ ਮਜਬੂਰੀ ਬਣ ਗਈ। ਹਸਨ ਅਲੀ ਦੇ ਲਿਖੇ ਬਹੁਤ ਸਾਰੇ ਗੀਤਾਂ ਨੂੰ ਪ੍ਰਸਿੱਧ ਕਲਾਕਾਰਾਂ ਅਲੀ ਬ੍ਰਦਰਜ਼, ਗੋਰਾ ਚੱਕ ਵਾਲਾ, ਲਵਜੀਤ, ਰਾਜਦੀਪ ਸੰਧੂ, ਮਨਜੀਤ ਸੰਧੂ ਅਤੇ ਗਾਇਕਾ ਮੀਨੂੰ ਸਿੰਘ ਤੋਂ ਇਲਾਵਾ ਪੀ ਟੀ ਸੀ ਦੇ ਲਿਟਲ ਚੈਂਪਸ ਸਟਾਰ ਨੰਦ ਨੇ ਵੀ ਪ੍ਰਸਿੱਧ ਸੰਗੀਤਕਾਰ ਸਚਿਨ ਅਹੂਜਾ ਜੀ ਦੇ ਸੰਗੀਤ ਵਿੱਚ ਆਪਣੀ ਸ਼ੁਰੀਲੀ ਤੇ ਬੁਲੰਦ ਅਵਾਜ਼ ਚ ਰਿਕਾਰਡ ਕਰਵਾਇਆ। ਇਸ ਤੋਂ ਬਾਅਦ ਬਾਈ ਅਮਰਦੀਪ ਗਿੱਲ ਜੀ ਦੇ ਜਰੀਏ ਪਲੇਅ, ਕੋਰੀਓਗ੍ਰਾਫੀ ਅਤੇ ਸ਼ਾਟ ਫ਼ਿਲਮਾਂ ਦੇ ਸੰਗੀਤਕਾਰ ਵਜੋਂ ਪ੍ਰਮੋਟ ਹੋਣ ਦਾ ਮੌਕਾ ਮਿਿਲਆ, ਜਿੰਨ੍ਹਾਂ ‘ਚ ‘ਸੁੱਤਾ ਨਾਗ’ ਤੇ ‘ਖੁੂਨ’ ਬਤੌਰ ਸੰਗੀਤਕਾਰ ਫ਼ਿਲਮਾਂ ਕੀਤੀਆ। ਬਾਲੀਵੁੱਡ ਸਟਾਰ ਗਾਇਕ ਸੁਖਵਿੰਦਰ ਸਿੰਘ ਨਾਲ ‘ਯੁੱਗਾਂ ਯੁੱਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ’ ਸਰਕਾਰੀ ਗੀਤ ਕਰਨ ਦਾ ਸਬੱਬ ਬਣਿਆ। ਪ੍ਰਸਿੱਧ ਗਾਇਕ ਸਰਦਾਰ ਅਲੀ ਨਾਲ ਫ਼ਿਲਮ ‘ਜੋਰਾ ਦਸ ਨੰਬਰੀਆਂ’ ਦਾ ਗੀਤ ਕਰਨ ਦਾ ਮੌਕਾ ਮਿਿਲਆ। ਇਸ ਤੋਂ ਇਲਾਵਾ ‘ਸੈਲਫੀ’, ‘ਦੋ ਪੰਜਾਬ’, ‘ਜਾਨ’ ਅਤੇ ‘ਇਜ਼ੀ’ ਆਦਿ ਐਲਬੰਮਾਂ ਬਤੌਰ ਗਾਇਕ ਕੀਤੀਆ, ਜਿੰਨ੍ਹਾਂ ਨੂੰ ਉਹਦੇ ਚਾਹੁੰਣ ਵਾਲਿਆ ਨੇ ਖੂਬ ਪਿਆਰ ਸਤਿਕਾਰ ਦੇ ਨਿਵਾਜਿਆ। ਅੱਜਕੱਲ੍ਹ ਹਸਨ ਅਲੀ ਦੋ ਸ਼ਾਟ ਫ਼ਿਲਮਾਂ ਐਕਟਰ-ਡਾਇਰੈਕਟਰ ਵਜੋਂ ਕਰ ਰਿਹਾ ਅਤੇ ਇੱਕ ਫ਼ੀਚਰ ਫ਼ਿਲਮ ਦਾ ਉਸ ਕੋਲ ਪ੍ਰੋਜੈਕਟ ਹੈ।
ਹਸਨ ਅਲੀ ਆਪਣੇ ਬੇਹੱਦ ਸਹਿਯੋਗੀ ਤਰਸੇਮ ਚਾਹਲ ਕਨੇਡਾ, ਗੁਰਪ੍ਰੀਤ ਦਿਓਲ ਕਨੇਡਾ ਅਤੇ ਗੁਰਨੈਬ ਸਿੰਘ ਨੰਬਰਦਾਰ ਜੀ ਦਾ ਬਹੁਤ ਧੰਨਵਾਦੀ ਹੈ ਜਿੰਨ੍ਹਾਂ ਨੇ ਅੱਗੇ ਵਧਣ ਲਈ ਹਰ ਸਮੇਂ ਪ੍ਰੇਰਿਆ ਤੇ ਹੌਸਲਾਂ ਅਫਜਾਈ ਕੀਤੀ। ਮਿਲਣਸਾਰ ਤੇ ਹੱਸਮੁੱਖ ਸੁਭਾਅ ਦਾ ਮਾਲਕ ਹਸਨ ਅਲੀ ਇਸ ਸਮੇਂ ਆਪਣੇ ਪਰਿਵਾਰ ਨਾਲ ਬਠਿੰਡਾ ਵਿੱਚ ਖੁਸ਼ਨੁਮਾ ਜ਼ਿੰਦਗੀ ਦੇ ਪਲ ਬਤੀਤ ਕਰ ਰਿਹਾ ਹੈ। ਅੱਲ੍ਹਾ ਤਾਲਾ, ਪਰਮ ਪ੍ਰਮਾਤਮਾ ਹਸਨ ਅਲੀ ਦੀ ਮਿਹਨਤ ਤੇ ਲਗਨ ਨੂੰ ਖੂਬ ਤਰੱਕੀਆਂ ਬਖਸ਼ੇ ਅਤੇ ਸਾਰੀ ਦੁਨੀਆਂ ‘ਤੇ ਉਹਦਾ ਨਾਮ ਹੋਵੇ।
ਗੁਰਬਾਜ ਗਿੱਲ (ਸੰਗੀਤਕ ਤੇ ਫ਼ਿਲਮੀ ਪੱਤਰਕਾਰ) 98723-62507
ਨੇੜੇ ਬੱਸ ਸਟੈਡ, ਸਾਹਮਣੇ ਛੋਟਾ ਗੇਟ, ਬਠਿੰਡਾ (ਪੰਜਾਬ)-151001

Related posts

ਦੇਸ਼ ‘ਚ 16 ਜੂਨ ਤੋਂ ਖੁੱਲ੍ਹਣਗੇ ਇਤਿਹਾਸਕ ਸਮਾਰਕ

Sanjhi Khabar

ਪੰਜਾਬੀ ਅਦਾਕਾਰ ਜਸਵਿੰਦਰ ਸਿੰਘ ਭੱਲਾ ਨੂੰ ਪੀ.ਏ.ਯੂ. ਵਲੋਂ ਨਿਯੁਕਤ ਕੀਤਾ ਗਿਆ ਨਵਾਂ ਬਰਾਂਡ ਅੰਬੈਸਡਰ

Sanjhi Khabar

ਬੁੱਕ ਲਾਂਚ ਈਵੈਂਟ ‘ਚ ਸ਼ਾਹਰੁਖ ਖਾਨ ਭੁੱਲੇ ਆਪਣੀ ਪਤਨੀ ਦੀ ਉਮਰ! ਗੌਰੀ ਦੀ ਯਾਦ ਕਰਵਾਉਣ ‘ਚ ਦਿਖਾਈ ਸਿਆਣਪ

Sanjhi Khabar

Leave a Comment