14.9 C
Los Angeles
April 29, 2024
Sanjhi Khabar
Chandigarh Politics

ਨਵਜੋਤ ਸਿੱਧੂ ਨੂੰ ਸੋਨੀਆਂ ਗਾਂਧੀ ਨੇ ਬਣਾਇਆ ਪੰਜਾਬ ਪ੍ਰਧਾਨ

Parmeet /Sukhwinder Bunty
ਚੰਡੀਗੜ੍ਹ:- ਪੰਜਾਬ ਕਾਂਗਰਸ ਵਿਚ ਲੰਬੇ ਸਮੇਂ ਤੋਂ ਜਾਰੀ ਅੰਦਰੂਨੀ ਬਗਾਵਤ ਦੇ ਬਾਵਜੂਦ ਅੱਜ ਕਾਂਗਰਸ ਹਾਈਕਮਾਂਡ ਨੇ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ‘ਤੇ ਮੋਹਰ ਲਗਾ ਦਿੱਤੀ ਹੈ। ਦਰਅਸਲ ਅੱਜ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਨ ਨਾਲ ਮੁਲਾਕਾਤ ਕਰਨ ਲਈ ਦਿੱਲੀ ਪਹੁੰਚੇ।

ਇੱਥੇ ਉਹਨਾਂ ਨੇ ਸੋਨੀਆ ਗਾਂਧੀ ਨਾਲ ਮੀਟਿੰਗ ਕੀਤੀ, ਇਸ ਦੌਰਾਨ ਰਾਹੁਲ ਗਾਂਧੀ (Rahul Gandhi) ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਵੀ ਮੌਜੂਦ ਰਹੇ। ਮੀਟਿੰਗ ਖਤਮ ਹੋਣ ਮਗਰੋਂ ਨਵਜੋਤ ਸਿੱਧੂ ਮੀਡੀਆ ਨਾਲ ਗੱਲ ਕੀਤੇ ਬਿਨ੍ਹਾਂ ਹੀ ਨਿਕਲ ਗਏ। ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੇ ਆ ਰਹੇ ਹਨ। ਅਕਾਲੀ ਦਲ ਤੋਂ ਇਲਾਵਾ ਉਹ ਅਪਣੀ ਹੀ ਕਾਂਗਰਸ ਸਰਕਾਰ ‘ਤੇ ਸਵਾਲ ਚੁੱਕਦੇ ਰਹੇ।

ਨਵਜੋਤ ਸਿੱਧੂ ਇੱਕ ਚਰਚਿਤ ਚਿਹਰਾ ਹਨ ਅਤੇ ਉਹਨਾਂ ਦੀ ਆਪਣੀ ਵੀ ਫੈਨ ਫੌਲੋਇੰਗ ਵੀ ਹੈ। ਹਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਵਿਰੋਧ ਕੀਤਾ ਗਿਆ ਸੀ ਅਤੇ ਸੁਨੀਲ ਜਾਖੜ ਨੂੰ ਬਤੌਰ ਪ੍ਰਧਾਨ ਰੱਖਣ ਦੀ ਵਕਾਲਤ ਕੀਤੀ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਕਾਂਗਰਸ ਹਾਈਕਮਾਨ ਦੀ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਹਰੀਸ਼ ਰਾਵਤ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਬਾਰੇ ਦਿਤੇ ਸੰਕੇਤ ਤੋਂ ਬਾਅਦ ਪੰਜਾਬ ਕਾਂਗਰਸ ਦਾ ਸੰਕਟ ਹੱਲ ਹੋਣ ਦੀ ਥਾਂ ਹੋਰ ਵਧਦਾ ਦਿਖਾਈ ਦੇ ਰਿਹਾ ਹੈ।

ਹਰੀਸ਼ ਰਾਵਤ ਨੇ ਇਕ ਨੈਸ਼ਨਲ ਟੀ.ਵੀ. ਚੈਨਲ ‘ਤੇ ਗੱਲਬਾਤ ਵਿਚ ਕਿਹਾ ਸੀ ਕਿ ਪੰਜਾਬ ਕਾਂਗਰਸ ਦਾ ਸੰਕਟ ਹੱਲ ਹੋ ਗਿਆ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ | ਉਹਨਾਂ ਨਾਲ ਦੋ ਵਰਕਿੰਗ ਪ੍ਰਧਾਨ ਬਣਾਏ ਜਾਣ ਦੀ ਗੱਲ ਆਖੀ ਸੀ।

Related posts

ਕੇਂਦਰ ਸਰਕਾਰ ਨਾ ਸਿਰਫ ਕੋਰੋਨਾ ਸੰਕਟ ਵਿੱਚ ਬਲਕਿ ਲੋਕਾਂ ਦੇ ਨਾਲ ਖੜੇ ਹੋਣ ‘ਚ ਵੀ ਰਹੀ ਅਸਫਲ : ਰਾਹੁਲ ਗਾਂਧੀ

Sanjhi Khabar

ਪ੍ਰਧਾਨ ਮੰਤਰੀ ਨੇ 1 ਅਪ੍ਰੈਲ ਨੂੰ ‘ਪਰੀਕਸ਼ਾ ਪੇ ਚਰਚਾ’ ਵਿੱਚ ਹਿੱਸਾ ਲੈਣ ਦਾ ਦਿੱਤਾ ਸੱਦਾ

Sanjhi Khabar

 ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਿਨਾਹ

Sanjhi Khabar

Leave a Comment